Advertisment

ਫੂਲਕਾ ਦੇ ਅਸਤੀਫੇ ਪਿੱਛੇ ਅਸਲ ਕਾਰਨ 84 ਦੇ ਕੇਸਾਂ ਦੀ ਪੈਰਵੀ ਨਹੀਂ ਬਲਕਿ ਵਿਧਾਨ ਸਭਾ ਸੈਸ਼ਨ ਦੌਰਾਨ ਆਪ ਵਿਧਾਇਕਾਂ ਦਾ ਸਾਥ ਨਾ ਮਿਲਣਾ -: ਚੰਨੀ

author-image
Jaspreet Pandher
New Update
ਫੂਲਕਾ ਦੇ ਅਸਤੀਫੇ ਪਿੱਛੇ ਅਸਲ ਕਾਰਨ 84 ਦੇ ਕੇਸਾਂ ਦੀ ਪੈਰਵੀ ਨਹੀਂ ਬਲਕਿ ਵਿਧਾਨ ਸਭਾ ਸੈਸ਼ਨ ਦੌਰਾਨ ਆਪ ਵਿਧਾਇਕਾਂ ਦਾ ਸਾਥ ਨਾ ਮਿਲਣਾ  -: ਚੰਨੀ
Advertisment
ਚੰਡੀਗੜ੍ਹ : ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ ਫੂਲਕਾ ਵਲੋਂ ਦਿੱਤੇ ਅਸਤੀਫੇ ਨਾਲ 84 ਦੇ ਕੇਸਾਂ ਦਾ ਕੋਈ ਸਬੰਧੀ ਨਹੀਂ ਹੈ ਬਲਕਿ ਇਸ ਪਿੱਛੇ ਦੀ ਅਸਲ ਕਹਾਣੀ ਵਿਧਾਨ ਸਭਾ ਸੈਸ਼ਨ ਦੌਰਾਨ ਆਪ ਵਿਧਾਇਕਾਂ ਵਲੋਂ ਫੂਲਕਾ ਦਾ ਕਿਸੇ ਵੀ ਮੁੱਦੇ ਉੱਤੇ ਸਾਥ ਨਾ ਦੇਣਾ ਹੈ।ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਫੂਲਕਾ ਦੇ ਅਸਤੀਫੇ ਬਾਰੇ ਪ੍ਰਤੀਕਟਰਮ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸ੍ਰੀ ਫੂਲਕਾ ਨੇ ਜਿੰਨੀ ਬਾਰ ਵੀ ਵਿਧਾਨ ਸਭਾ ਵਿਚੋਂ ਵਾਕਆਊਟ ਕੀਤਾ ਤਾਂ ਕਿਸੇ ਵੀ ਵਿਧਾਇਕ ਨੇ ਉਨ੍ਹਾਂ ਨਾਲ ਵਾਕਆਊਟ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੀ ਸਥਿੱਤੀ ਬੜੀ ਹੀ ਹਾਸੋਹੀਣੀ ਬਣਦੀ ਰਹੀ। ਸ੍ਰੀ ਚੰਨੀ ਨੇ ਕਿਹਾ ਕਿ ਸ੍ਰੀ ਫੂਲਕਾ 1984 ਦੇ ਕੇਸਾਂ ਨੂੰ ਤਾਂ ਬਹਾਨਾ ਬਣਾ ਕੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਣ ਵਾਲੀ ਕਹਾਵਤ ਦੀ ਤਰਾਂ ਖੁਦ ਨੂੰ ਮਹਾਨ ਪੇਸ਼ ਕਰਨ ਦੀ ਕੋਸਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਸਲ ਵਿਚ ਵਿਧਾਨ ਸਭਾ ਸੈਸਨ ਦੌਰਾਨ ਸ੍ਰੀ ਫੂਲਕਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਭੂਮੀਕਾ ਬਿਲਕੁਲ ਮਨਫੀ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਵਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਫੂਲਕਾ ਆਪਣੀ ਹੀ ਪਾਰਟੀ ਵਿਚ ਇੱਕਲੇ ਮਹਿਸੂਸ ਕਰ ਰਹੇ ਸਨ ਅਤੇ ਆਪ ਵਿਧਾਇਕ ਸ੍ਰੀ ਫੂਲਕਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਕਾਰਗੁਜਾਰੀ ਤੋਂ ਵੀ ਖੁਸ਼ ਨਹੀਂ ਸਨ, ਇਸ ਨੂੰ ਲੈ ਕੇ ਆਪ ਵਿਧਾਇਕਾਂ ਵਿਚ ਸ੍ਰੀ ਫੂਲਕਾ ਨੂੰ ਬਦਲਣ ਬਾਰੇ ਖੁਸਰ ਮੁਸਰ ਸ਼ੁਰੂ ਹੋ ਗਈ ਸੀ, ਜਿਸ ਨੂੰ ਦੇਖਦਿਆਂ ਸ੍ਰੀ ਫੂਲਕਾ ਨੇ ਖੁਦ ਹੀ ਬਚਾਅ ਵਾਲਾ ਰਸਤਾ ਅਪਣਾਉਂਦਿਆਂ 84 ਦੇ ਕੇਸ਼ਾਂ ਦਾ ਬਹਾਨਾ ਬਣਾਉਂਦਿਆਂ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫਾ ਦਿੱਤਾ ਹੈ। —PTC NEWS-
Advertisment

Stay updated with the latest news headlines.

Follow us:
Advertisment