Advertisment

ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀ

author-image
Shanker Badra
New Update
ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀ
Advertisment
ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀ:ਕਾਫੀ ਸਮੇਂ ਤੋਂ ਵਿਵਾਦਾਂ 'ਚ ਫਸੀ ਬਾਲੀਵੁੱਡ ਫਿਲਮ 'ਪਦਮਾਵਤੀ' ਨੂੰ ਛੇਤੀ ਹੀ ਹਰੀ ਝੰਡੀ ਮਿਲੇਗੀ।ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀਸੂਤਰਾਂ ਮੁਤਾਬਕ ਫਿਲਮ ਦਾ ਨਾਂ 'ਪਦਮਾਵਤੀ' ਤੋਂ ਬਦਲ ਕੇ ਕੁਝ ਹੋਰ ਰੱਖਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਫਿਲਮ ਦੇ ਗੀਤ 'ਘੂਮਰ 'ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।ਕਰਣੀ ਸੈਨਾ ਵਲੋਂ ਲਗਾਤਾਰ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਅਜੇ ਤਕ ਫਿਲਮ ਰਿਲੀਜ਼ ਨਹੀਂ ਹੋ ਸਕੀ ਹੈ।ਸੰਜੈ ਲੀਲਾ ਭੰਸਾਲੀ ਦੇ ਲਈ ਰਾਹਤ ਭਰੀ ਖਬਰ ਹੈ।ਸੈਸਰ ਬੋਰਡ ਨੇ “ਪਦਮਾਵਤੀ“ ਨੂੰ ਕਲੀਅਰੈਂਸ ਸਰਟੀਫਿਕੇਟ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀ 28 ਦਸੰਬਰ ਨੂੰ ਹੋਈ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।ਜਾਣਕਾਰੀ ਅਨੁਸਾਰ ਸੈਂਸਰ ਬੋਰਡ ਸੰਜੈ ਲੀਲਾ ਭਾਂਸਾਲੀ ਦੀ ਫ਼ਿਲਮ “ਪਦਮਾਵਤੀ“ ਨੂੰ U/A ਸਰਟੀਫਿਕੇਟ ਦੇਣ ਬਾਰੇ ਸੋਚ ਰਿਹਾ ਹੈ।ਇਸ ਦਾ ਮਤਲਬ ਹੈ ਕਿ ਇਸ ਫ਼ਿਲਮ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚੇ ਮਾਤਾ-ਪਿਤਾ ਦੀ ਹਾਜ਼ਰੀ 'ਚ ਦੇਖ ਸਕਦੇ ਹਨ।ਸੈਸਰ ਬੋਰਡ ਨੇ ਫਿਲਮ ਦੇ ਨਾਮ ਉੱਤੇ ਵੀ ਇਤਰਾਜ ਕੀਤਾ ਹੈ।ਬਦਲਿਆ ਜਾ ਸਕਦਾ ਫਿਲਮ 'ਪਦਮਾਵਤੀ' ਦਾ ਨਾਂ,ਛੇਤੀ ਮਿਲੇਗੀ ਹਰੀ ਝੰਡੀਇਸ ਤੋਂ ਪਹਿਲਾਂ ਸੈਸਰ ਬੋਰਡ ਨੇ ਫਿਲਮ 'ਪਦਮਾਵਤੀ' ਦੇਖਣ ਲਈ ਜੈਪੁਰ ਦੇ ਦੋ ਅਨੁਭਵੀ ਇਤਿਹਾਸਕਾਰਾਂ ਨੂੰ ਸੱਦਾ ਦਿੱਤਾ ਸੀ ਅਤੇ ਉਨ੍ਹਾਂ ਨੇ ਫਿਲਮ 'ਤੇ ਵਿਚਾਰ ਕੀਤਾ ਸੀ।ਸੈਂਸਰ ਬੋਰਡ ਫਿਲਮ ਨੂੰ ਪਾਸ ਕਰਨ ਲਈ ਇਤਿਹਾਸਕਾਰਾਂ ਦਾ ਇਕ ਪੈਨਲ ਵੀ ਬਿਠਾਏਗੀ ਤੇ ਇਹ ਧਿਆਨ 'ਚ ਰੱਖਿਆ ਜਾਵੇਗਾ ਕਿ ਇਤਿਹਾਸਕ ਤੱਥਾਂ ਨਾਲ ਕੋਈ ਛੇੜਛਾੜ ਨਾ ਕੀਤੀ ਗਈ ਹੋਵੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment