Advertisment

ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ

author-image
Shanker Badra
New Update
ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ
Advertisment
ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ:ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 11 'ਚ ਤੀਜੇ ਹਫਤੇ ਦੀ ਨਾਮੀਨੇਸ਼ਨ ਪ੍ਰਕਿਰਿਆ ਤੋਂ ਬਾਅਦ ਇਕ ਫ਼ਿਰ ਕੁੱਟ ਮਾਰ ਕੀਤੀ ਗਈ। ਘਰ ਦਾ ਕੈਪਟਨ ਹੋਣ ਦੇ ਨਾਤੇ ਵਿਕਾਸ  ਗੁਪਤਾ ਨੂੰ ਇਸ ਹਫਤੇ 7 ਲੋਕਾਂ ਨੂੰ ਨਾਮੀਨੇਟ ਕਰਨ ਦਾ ਰਾਈਟ ਮਿਲਿਆ ਸੀ। ਵਿਕਾਸ  ਨੇ ਨਾਮੀਨੇਸ਼ਨ ਪ੍ਰਕਰਿਆਿ 'ਚ ਆਪਣੇ ਕਿਸੇ ਵੀ ਦੋਸਤ ਨੂੰ ਨਾਮੀਨੇਟ ਨਹੀਂ ਕੀਤਾ। ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ ਵਿਕਾਸ ਦੇ ਇਸ ਫੈਸਲੇ ਤੋਂ ਬਾਅਦ ਘਰ ਵਾਲੇ ਕਾਫੀ ਗੁੱਸੇ ਹੋ ਗਏ।ਵਿਕਾਸ ਨੇ 14ਵੇਂ ਦਿਨ ਦੀ ਸ਼ੁਰੂਆਤ 'ਚ ਹਿਨਾ ਖਾਨ ਤੋਂ ਪੁਰਾਣੀਆਂ ਗੱਲਾਂ ਭੁੱਲ ਕੇ ਦੋਸਤੀ ਕਰਨ ਲਈ ਕਿਹਾ।ਹਿਨਾ ਨੇ ਕਿਹਾ ਠੀਕ ਹੈ ਤੁਸੀਂ ਆਪਣੀਆਂ ਹਰਕਤਾਂ ਲਈ ਮਾਫੀ ਮੰਗ ਲਵੋ ਪਰ ਜਦੋਂ ਨਾਮੀਨੇਸ਼ਨ ਪ੍ਰਕਰਿਆਿ ਲਈ ਮੁਕਾਬਲੇਬਾਜ਼ ਦਾ ਨਾਂ ਲੈਣ ਦੀ ਗੱਲ ਸਾਹਮਣੇ ਆਈ ਤਾਂ ਵਿਕਾਸ ਨੇ ਹਿਨਾ ਨੂੰ ਨਾਮੀਨੇਟ ਕਰ ਦਿੱਤਾ ।ਵਿਕਾਸ ਨੇ ਹਿਨਾ  ਤੋਂ ਇਲਾਵਾ ਸ਼ਿਲਪਾ , ਆਕਾਸ਼, ਪੁਨਿਸ਼ , ਸਪਨਾ ਅਤੇ ਲਵ ਨੂੰ ਘਰ ਤੋਂ ਬਾਹਰ ਜਾਣ ਲਈ ਨਾਮੀਨੇਟ ਕੀਤਾ।ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲ ਇਸ ਤੋਂ ਬਾਅਦ ਇਹ ਸਭ ਲੋਕ ਵਿਕਾਸ 'ਤੇ ਭੜਕ ਗਏ ਅਤੇ ਉਨ੍ਹਾਂ ਵਿਕਾਸ  'ਤੇ ਆਪਣੇ ਦੋਸਤਾਂ ਦਾ ਪੱਖ ਕਰਨ ਦਾ ਆਰੋਪ ਲਗਾਇਆ।ਪੁਨਿਸ਼  ਅਤੇ ਆਕਾਸ਼ ਇਸ ਹਫਤੇ ਨਾਮੀਨੇਟ ਹੋਣ ਤੋਂ ਬਾਅਦ ਕਾਫੀ ਗੁੱਸੇ 'ਚ ਆ ਗਏ। ਦੋਵਾਂ ਨੇ ਹੀ ਦਾਅਵਾ ਕੀਤਾ ਹੈ ਕਿ ਵਕਾਸ ਨੂੰ ਸਬਕ ਸਿਖਾ ਕੇ ਰਹਾਂਗੇ ਪਰ ਬਿੱਗ ਬੌਸ ਦੇ ਸੂਤਰਾਂ ਮੁਤਾਬਕ ਕੱਲ ਦਾ ਐਪੀਸੋਡ ਪੂਰਾ ਹੋਣ ਤੋਂ ਬਾਅਦ ਵਿਕਾਸ  ਅਤੇ ਪੁਨੀਸ਼ 'ਚ ਝਗੜਾ ਹੋ ਗਿਆ।ਬਿੱਗ ਬੌਸ ਨਾਲ ਜੁੜੀ ਜਾਣਾਕਾਰੀ ਦੇਣ ਵਾਲੇ ਟਵਿੱਟਰ  ਹੈਂਡਲ ਨੇ ਦੱਸਿਆ ਕਿ ਵਿਕਾਸ ਨੇ ਗੁੱਸੇ 'ਚ ਪੁਨਿਸ਼ 'ਤੇ ਹੱਥ ਚੁੱਕਿਆ।ਵਿਕਾਸ ਨੂੰ ਆਪਣੀ ਇਸ ਹਰਕਤ ਦਾ ਖਾਮਿਆਜ਼ਾ ਕਪਤਾਨੀ ਗੁਵਾ ਕੇ ਚੁਕਾਉਣਾ ਪਿਆ ।ਬਿੱਗ ਬੌਸ ਦੇ ਘਰ 'ਚ ਫ਼ਿਰ ਹੋਈ ਕੁੱਟਮਾਰ, ਮੁਕਾਬਲੇਬਾਜ਼ਾਂ 'ਚ ਹੋਇਆ ਵੱਡਾ ਫੇਰਬਦਲਵਿਕਾਸ ਦੇ ਕਪਤਾਨੀ ਗਵਾਉਣ ਤੋਂ ਬਾਅਦ ਪੁਨੀਸ਼ ਨੂੰ ਘਰ ਦਾ ਨਵਾਂ ਕੈਪਟਨ ਬਣਾ ਦਿੱਤਾ।ਦਾਅਵਾ ਕੀਤਾ ਜਾ ਰਿਹਾ  ਹੈ ਕਿ ਵਿਕਾਸ ਨੂੰ ਇਸ ਹਰਕਤ ਲਈ ਕਾਲ ਕੋਠਰੀ 'ਚ ਰਹਿਣ ਦੀ ਸਜਾ ਦਿੱਤੀ ਗਈ ਅਤੇ ਹੁਣ ਪੂਰੇ ਸੀਜ਼ਨ 'ਚ ਕਦੀ ਕਪਤਾਨ ਨਹੀਂ ਬਣ ਸਕਦਾ। ਇਸ ਤੋਂ ਇਲਾਵਾ ਸ਼ਾਮ 6.30 ਵਜੇ ਅਕਾਸ਼ ਨੇ ਲਿਊਸਿਡਾਂ  ਨੂੰ ਨਾਮੀਨੇਟ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਸਦੀ ਵਜ੍ਹਾ ਕਰਕੇ ਇੰਗਲਿਸ਼ 'ਚ ਗੱਲ ਕਰਨੀ ਪੈਂਦੀ ਹੈ ਅਤੇ ਜੇਕਰ ਉਸਨੂੰ ਜਿੱਤਣਾ ਹੈ ਤਾਂ ਇਹ ਗੱਲ ਉਸ ਲਈ ਸਹੀ ਨਹੀਂ ਹੈ। ਹਿਨਾ ਖਾਨ ਨਾਮੀਨੇਸ਼ਨ ਦੀ ਪ੍ਰਕਰਿਆਿ 'ਚ ਸਭ ਤੋਂ ਪਹਲੇ ਨੰਬਰ 'ਤੇ ਹੈ। -PTC News-
latest-news news-in-punjabi news-in-punjab
Advertisment

Stay updated with the latest news headlines.

Follow us:
Advertisment