Advertisment

ਭਾਰਤ ਦਾ ਸੀਰੀਜ਼ ਤੇ ਕਬਜ਼ਾ 4-1 ਨਾਲ ਆਸਟਰੇਲੀਆ ਨੂੰ ਹਰਾਇਆ

author-image
Gagan Bindra
New Update
ਭਾਰਤ ਦਾ ਸੀਰੀਜ਼ ਤੇ ਕਬਜ਼ਾ 4-1 ਨਾਲ ਆਸਟਰੇਲੀਆ ਨੂੰ ਹਰਾਇਆ
Advertisment
ਭਾਰਤੀ ਖਿਡਾਰੀ ਰੋਹਿਤ ਸ਼ਰਮਾਂ ਨੇ ਲਗਾਇਆ 14 ਵਾਂ ਸੈਂਕੜਾ: ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਪੰਜਵੇਂ ਤੇ ਆਖਰੀ ਮੈਚ 'ਚ ਆਸਟਰੇਲੀਆ ਨੇ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 242 ਦੌੜਾ ਬਣਾਈਆਂ ।ਜਦਕਿ ਭਾਰਤ ਨੇ 42.5 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 243 ਦੌੜਾ ਬਣਾ ਕੇ ਮੈਚ ਜਿੱਤ ਲਿਆ ।ਭਾਰਤੀ ਖਿਡਾਰੀ ਰੋਹਿਤ ਸ਼ਰਮਾਂ ਨੇ ਲਗਾਇਆ 14 ਵਾਂ ਸੈਂਕੜਾਰੋਹਿਤ ਸ਼ਰਮਾ (125) ਤੇ ਅਜੰਕਿਆਂ ਰਹਾਣੇ (61) ਨੇ 124 ਦੌੜਾ ਦੀ ਭਾਈਵਾਲੀ ਕੀਤੀ ਜੋ ਲਗਾਤਾਰ ਉਨ੍ਹਾਂ ਦੀ ਤੀਜੀ ਸੈਂਕੜੇ ਦੀ ਭਾਈਵਾਲੀ ਹੈ। ਰੋਹਿਤ ਸ਼ਰਮਾ ਨੇ ਇਸ ਮੈਚ 'ਚ ਆਪਣਾ 14ਵਾਂ ਸੈਂਕੜਾ ਪੂਰਾ ਕੀਤਾ ਅਤੇ ਇੱਕ ਰੋਜ਼ਾ ਕ੍ਰਿਕੇਟ 'ਚ ਛੇ ਹਜ਼ਾਰ ਦੌੜਾ ਪੂਰੀਆਂ ਕਰਨ ਵਾਲਾ ਨੌਵਾਂ ਭਾਰਤੀ ਬੱਲੇਬਾਜ਼ ਵੀ ਬਣ ਗਿਆ ਹੈ । ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵੀ ਪਿਛਲੀਆਂ ਗਲਤੀਆਂ ਨੂੰ ਸੁਧਾਰ ਕੇ ਵਧੀਆਂ ਗੇਂਦਬਾਜ਼ੀ ਕੀਤੀ। ਜਿਸ ਵਿੱਚ ਸਪਿਨਰਾਂ ਦੀ ਭੂਮਿਕਾ ਕਾਫੀ ਅਹਿਮ ਰਹੀ ਹੈ। ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਆਸਟਰੇਲੀਆ ਨੂੰ ਨੌਂ ਵਿਕਟਾਂ ਦੇ ਨੁਕਸਾਨ 'ਤੇ 242ਦੋੜਾ 'ਤੇ ਹੀ ਰੋਕ ਦਿੱਤਾ ।ਭਾਰਤੀ ਖਿਡਾਰੀ ਰੋਹਿਤ ਸ਼ਰਮਾਂ ਨੇ ਲਗਾਇਆ 14 ਵਾਂ ਸੈਂਕੜਾਇਸ ਮੈਂਚ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 51 ਦੌਡ਼ਾਂ 'ਤੇ ਦੋ ਵਕਿਟਾਂ ਮਲੀਆਂ, ਭੁਵਨੇਸ਼ਵਰ ਕੁਮਾਰ ਨੂੰ 40 ਦੌਡ਼ਾਂ 'ਤੇ ਇਕ ਵਿਕਟ ਤੇ ਹਾਰਦਿਕ ਪੰਡਯਾ ਨੂੰ 14 ਦੌੜਾ 'ਤੇ ਇਕ ਵਿਕਟ ਮਿਲੀ। ਸਪਿਨ ਗੇਂਦਬਾਜ਼ੀ 'ਚ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ ਮੋਰਚਾ ਸਾਂਭਿਆ ।ਰੋਹਿਤ ਸ਼ਰਮਾ ਨੂੰ ਪਲੇਅਰ ਆਫ ਦਿ ਮੈਚ ਅਤੇ ਹਾਰਦਕਿ ਪਾਂਡਿਆਂ ਨੂੰ ਪਲੇਅਰ ਆਫ ਦਿ ਸੀਰੀਜ਼ ਐਲਾਨਿਆ ਗਿਆ।-
latest-news latest-news-in-punjabi latest-news-in-punjab narender-modi australian-cricketers pmo-india news-in-punjabi news-in-punjab latest-news-india cricket-india
Advertisment

Stay updated with the latest news headlines.

Follow us:
Advertisment