Advertisment

ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾ

author-image
Shanker Badra
New Update
ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾ
Advertisment
ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾ 'ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ' ਮਰਦਾਨਾ ਨਾਮ ਨੂੰ ਸੁਣ ਕੇ ਉਸ ਸਾਥੀ ਦਾ ਜ਼ਿਕਰ ਆਉਂਦਾ ਹੈ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥ ਇੱਕ ਪੱਕੇ ਸਾਥੀ ਦੀ ਤਰਾਂ ਦਿੱਤਾ।ਭਾਈ ਮਰਦਾਨਾ ਜੀ ਦਾ ਜਨਮ ਇੱਕ ਮੁਸਲਿਮ ਪਰਿਵਾਰ ਦੇ ਘਰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ )ਪਾਕਿਸਤਾਨ ਵਿਖੇ ਹੋਇਆ।ਭਾਈ ਮਰਦਾਨਾ ਜੀ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਉਸ ਵਕਤ ਹੋਇਆ ਜਦੋਂ ਭਾਈ ਮਰਦਾਨਾ ਜੀ ਦੀ ਮਾਤਾ ਜੀ ਬਹੁਤ ਹੀ ਜਿਆਦਾ ਰੋ ਰਹੀ ਸੀ ਤੇ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਭਾਈ ਮਰਦਾਨਾ ਜੀ ਨੇ ਜਲਦੀ ਮਰ ਜਾਣਾ ਹੈ।ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾਕਿਉਂਕਿ ਭਾਈ ਮਰਦਾਨਾ ਜੀ ਦੇ ਘਰ ਵਿੱਚ ਹਰ ਕੋਈ ਆਪਣੀ ਛੋਟੀ ਉਮਰ 'ਚ ਹੀ ਮਰ ਰਿਹਾ ਸੀ।ਇਸ ਗੱਲ ਨੂੰ ਸੋਚ -ਸੋਚ ਕੇ ਭਾਈ ਮਰਦਾਨਾ ਜੀ ਦੀ ਮਾਤਾ ਰੋ-ਕੁਰਲਾ ਰਹੀ ਸੀ ਕਿ ਹੁਣ ਉਸ ਦੇ ਪੁੱਤਰ ਮਰਦਾਨੇ ਦੀ ਵਾਰੀ ਹੈ।ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੀ ਮਾਤਾ ਜੀ ਨੂੰ ਪੁੱਛਿਆ ਕਿ ਇਸ ਬਾਲ ਦਾ ਕੀ ਨਾਮ ਹੈ ਤਾਂ ਭਾਈ ਮਰਦਾਨਾ ਜੀ ਦੀ ਮਾਤਾ ਜੀ ਨੇ ਦੱਸਿਆ ਕਿ ਇਸਦਾ ਨਾਮ ਹੈ ਮਰਜਾਣਾ।ਫਿਰ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀ ਆਪਣਾ ਬਾਲ ਮੈਨੂੰ ਦੇ ਦਿਓ ਤੇ ਇਸਦੀ ਸਾਰੀ ਜਿੰਮੇਵਾਰੀ ਹੁਣ ਮੈਂ ਲੈਂਦਾ ਹਾਂ ਤਾਂ ਮਾਤਾ ਜੀ ਨੇ ਮਰਜਾਣਾ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ।ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅੱਜ ਤੋਂ ਇਸਦਾ ਨਾਮ ਮਰਜਾਣਾ ਨਹੀਂ ਹੋਵੇਗਾ ,ਮਰਦਾਨਾ ਹੋਵੇਗਾ।ਮਰਦਾਨਾ ਦਾ ਭਾਵ ਸੀ ਨਾ ਮਰਨ ਵਾਲਾ।ਇਸ ਤੋਂ ਬਾਅਦ ਭਾਈ ਮਰਦਾਨਾ ਜੀ ਗੁਰੂ ਜੀ ਦੇ ਸਾਥੀ ਬਣ ਗਏ ਸਨ।ਭਾਈ ਮਰਦਾਨਾ ਪਿਤਾ ਪੁਰਖੀ ਕਿੱਤੇ ਨੂੰ ਸਮਰਪਿਤ ਵਧੀਆ ਰਬਾਬ ਵਜਾਉਂਦੇ ਸਨ।ਇਸ ਦੇ ਨਾਲ ਹੀ ਭਾਈ ਮਰਦਾਨਾ ਜੀ ਲੋਕਾਂ ਲਈ ਇੱਕ ਐਸੀ ਮਿਸਾਲ ਬਣ ਗਏ ਸਨ ਜਿੰਨਾਂ ਨੇ ਆਪਣੇ ਗੁਰੂ ਜੀ ਨਾਲ ਸਾਥ ਨਿਭਾ ਕੇ ਇਹ ਮਿਸਾਲ ਪੈਦਾ ਕੀਤੀ ਕਿ ਜੇ ਕਿਸੇ ਦਾ ਸਾਥ ਨਿਭਾਉਂਣਾ ਹੋਵੇ ਤਾਂ ਇੱਕ ਪੱਕੇ ਇਰਾਦੇ ਦੇ ਨਾਲ ਨਿਭਾਉਣਾ ਚਾਹੀਦਾ ਹੈ।ਮਰਜਾਣਾ ਕਿਵੇਂ ਬਣਿਆ ਭਾਈ ਮਰਦਾਨਾਭਾਈ ਮਰਦਾਨਾ ਜੀ ਨੂੰ ਰਬਾਬੀ ਮਰਦਾਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਅਕਾਲ ਪੁਰਖ ਦੀ ਵਡਿਆਈ ਦੇ ਵਿੱਚ ਸ਼ਬਦ ਗਾਇਆ ਕਰਦੇ ਸੀ ਤਾਂ ਭਾਈ ਮਰਦਾਨਾ ਜੀ ਰਬਾਬ ਦੇ ਨਾਲ ਗੁਰੂ ਦਾ ਸਾਥ ਦਿੰਦੇ ਸੀ।ਭਾਈ ਮਰਦਾਨਾ ਜੀ 1534 ਵਿੱਚ ਅਕਾਲ ਚਲਾਣਾ ਕਰ ਗਏ ਸਨ। ਸੋ ਅਦਾਰਾ ਪੀਟੀਸੀ ਨੈਟਵਰਕ ਵੱਲੋਂ ਭਾਈ ਮਰਦਾਨਾ ਜੀ ਨੂੰ ਕੋਟਿ-ਕੋਟਿ ਪ੍ਰਣਾਮ -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment