Advertisment

ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨ

author-image
Shanker Badra
New Update
ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨ
Advertisment
ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨ:ਮਹਾਰਾਸ਼ਟਰ ਦੇ ਪੁਣੇ ਵਿਚ ਦੋ ਦਿਨ ਪਹਿਲਾਂ ਵਾਪਰੀਆਂ ਹਿੰਸਕ ਘਟਨਾਵਾਂ ਅਤੇ ਫਿਰ ਵੱਖ -ਵੱਖ ਥਾਈਂ ਹੋਏ ਵਿਰੋਧ ਪ੍ਰਦਰਸ਼ਨਾਂ ਮਗਰੋਂ ਅੱਜ ਦਿਤੇ ਗਏ ਬੰਦ ਦੇ ਸੱਦੇ ਦੌਰਾਨ ਮੁੰਬਈ ਵਿਚ ਬੱਸਾਂ 'ਤੇ ਹਮਲਾ ਕੀਤਾ ਗਿਆ ਅਤੇ ਨਾਗਪੁਰ ਵਿਚ ਹਾਲਾਤ ਤਣਾਅਪੂਰਨ ਰਹੇ।ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨਸਰਕਾਰੀ ਬੱਸਾਂ 'ਤੇ ਪੱਥਰ ਸੁੱਟੇ ਜਾਣ ਦੀਆਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਥਾਈਂ ਹਾਲਾਤ ਆਮ ਵਾਂਗ ਰਹੇ।ਬੰਦ ਕਾਰਨ ਕਈ ਸਕੂਲਾਂ ਅਤੇ ਬਾਜ਼ਾਰਾਂ ਨੂੰ ਅੱਜ ਬੰਦ ਰੱਖਿਆ ਗਿਆ।ਬਾਅਦ ਵਿਚ ਦਲਿਤ ਜਥੇਬੰਦੀਆਂ ਨੈ ਬੰਦ ਦਾ ਸੱਦਾ ਵਾਪਸ ਲੈ ਲਿਆ।
Advertisment
ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨਰਾਜ ਵਿਚ ਦਲਿਤ ਨੇਤਾਵਾਂ ਦੇ ਬੰਦ ਦੇ ਸੱਦੇ ਕਾਰਨ ਅੱਜ ਮੁੰਬਈ ਵਿਚ ਇੱਕ ਵਾਰ ਫਿਰ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਦਲਿਤ ਨੇਤਾ ਭੀਮਾ-ਕੋਰੇਗਾਂਵ ਦੀ ਲੜਾਈ ਦੀ 200ਵੀਂ ਵਰ੍ਹੇਗੰਢ ਦੌਰਾਨ ਭੜਕੀ ਹਿੰਸਾ ਦਾ ਵਿਰੋਧ ਕਰ ਰਹੇ ਹਨ।ਅਧਿਕਾਰੀਆਂ ਨੇ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੁੰਬਈ ਵਿਚ ਕਈ ਥਾਈਂ 13 ਬੱਸਾਂ ਵਿਚ ਭੰਨਤੋੜ ਕੀਤੀ।ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨਅੱਜ ਸਵੇਰੇ ਦਲਿਤ ਕਾਰਕੁਨਾਂ ਨੇ ਮੁੰਬਈ ਦੇ ਘਾਟਕੋਪਰ ਰੇਲਵੇ ਸਟੇਸ਼ਲ 'ਤੇ ਰੇਲ ਸੇਵਾ ਵਿਚ ਅੜਿੱਕਾ ਪਾਇਆ ਜਿਸ ਕਾਰਨ ਦਫ਼ਤਰਾਂ ਨੂੰ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨਬੰਦ ਕਾਰਨ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।ਮੁੰਬਈ ਦੇ ਮਸ਼ਹੂਰ ਡੱਬੇ ਵਾਲਿਆਂ ਨੇ ਵੀ ਅੱਜ ਅਪਣੀਆਂ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ।ਮਹਾਰਾਸ਼ਟਰ ਬੰਦ: ਮੁੰਬਈ ਵਿਚ ਬੱਸਾਂ 'ਤੇ ਹਮਲਾ,ਨਾਗਪੁਰ ਵਿਚ ਹਾਲਾਤ ਤਣਾਅਪੂਰਨ99 ਫ਼ੀ ਸਦੀ ਸਕੂਲ ਬਸਾਂ ਵੀ ਸੜਕਾਂ 'ਤੇ ਨਹੀਂ ਆਈਆਂ।ਪ੍ਰਦਰਸ਼ਨਕਾਰੀਆਂ ਨੇ ਕੁੱਝ ਸਕੂਲ ਬੱਸਾਂ ਨੂੰ ਵੀ ਨੁਕਸਾਨ ਪਹੁੰਚਾਇਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment