Advertisment

ਅਦਾਲਤ ਨੇ ਵਿਰਸਾ ਸਿੰਘ ਵਲਟੋਹਾ ਨੂੰ ਦਿੱਤੀ ਜਮਾਨਤ

author-image
Ragini Joshi
New Update
ਅਦਾਲਤ ਨੇ ਵਿਰਸਾ ਸਿੰਘ ਵਲਟੋਹਾ ਨੂੰ ਦਿੱਤੀ ਜਮਾਨਤ
Advertisment
Virsa Singh Valtoha ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਤਰਨ ਤਾਰਨ ਪੁਲਿਸ ਵੱਲੋ ਡਿਪਟੀ ਕਮਿਸ਼ਨਰ ਖਿਲਾਫ ਕਥਿਤ ਤੋਰ ਤੇ ਮਾੜੀ ਸ਼ਾਬਦਾਵਲੀ ਬੋਲਣ ਤੇ ਦਰਜ ਕੀਤੇ ਕੇਸ 'ਤੇ ਵਲਟੋਹਾ ਸਥਾਨਕ ਜਿਲ੍ਹਾਂ ਅਦਾਲਤ ਵਿੱਚ ਅਦਾਲਤ ਦੇ ਹੁਕਮਾਂ ਤੇ ਪੇਸ਼ ਹੋਏ।ਮਾਣਯੋਗ ਅਦਾਲਤ ਨੇ ਵਿਰਸਾ ਸਿੰਘ ਵਲਟੋਹਾ ਨੂੰ ਜਮਾਨਤ ਦੇ ਦਿੱਤੀ ਹੈ।ਵਲਟੋਹਾ ਨੇ ਆਪਣੇ 'ਤੇ ਦਰਜ ਕੇਸ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਸਰਕਾਰ ਵੱਲੋਂ ਅਕਾਲੀਆਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਲੜਦਾ ਰਹਿਣ ਲਈ ਵਚਨਬੱਧ ਹੈ। ਦਰਅਸਲ, 12 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋ ਪੰਜਾਬ ਭਰ ਵਿੱਚ ਦਿੱਤੇ ਰੋਸ ਧਰਨਿਆਂ ਦੌਰਾਨ ਤਰਨ ਤਾਰਨ ਵਿਖੇ ਪ੍ਰੋ ਵਿਰਸਾ ਸਿੰਘ ਵਲਟੋਹਾ ਵੱਲੋ ਸਰਕਾਰੀ ਅਧਿਕਾਰੀਆਂ ਨੂੰ ਮਾੜੀ ਸ਼ਬਦਾਵਲੀ ਬੋਲਣ ਦਾ ਆਧਾਰ ਬਣਾ ਕੇ ਕਾਂਗਰਸੀ ਆਗੂ ਤੇਜਪ੍ਰੀਤ ਸਿੰਘ ਪੀਟਰ ਦੇ ਬਿਆਨਾਂ 'ਤੇ ਤਰਨ ਤਾਰਨ ਪੁਲਿਸ ਵੱਲੋ ਵਲਟੋਹਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਣਯੋਗ ਜੱਜ ਰਾਣਾ ਕਵਰਦੀਪ ਕੋਰ ਦੀ ਅਦਾਲਤ ਵਿੱਚ ਪੇਸ਼ ਹੋਏ ਦੋਵੇ ਧਿਰਾਂ ਦੀਆਂ ਦਲੀਲਾਂ ਸੁਨਣ ਤੋ ਬਾਅਦ ੪੦ ਹਜ਼ਾਰ ਰੁਪੈ ਦੇ ਮੁਚੱਲਕੇ ਵਲਟੋਹਾ ਨੂੰ ਜਮਾਨਤ ਦੇ ਦਿੱਤੀ ਗਈ। ਵਿਰਸਾ ਸਿੰਘ ਵਲਟੋਹਾ ਵੱਲੋ ਜਿਥੇ ਅਦਾਲਤ ਦਾ ਧੰਨਵਾਦ ਕੀਤਾ ਹੈ ਉਥੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਤੇ ਸਿਆਸੀ ਸ਼ਹਿ ਤੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ ਕਰਨ ਦਾ ਅਰੋਪ ਲਗਾਉਦਿਆ ਕਿਹਾ ਉਹ ਇਹਨਾਂ ਪਰਚਿਆ ਤੋ ਡਰਨ ਵਾਲੇ ਨਹੀ ਹਨ। —PTC News-
Advertisment

Stay updated with the latest news headlines.

Follow us:
Advertisment