Advertisment

ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂ

author-image
Shanker Badra
New Update
ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂ
Advertisment
ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂ:ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ 22 ਸਤੰਬਰ ਨੂੰ ਪਟਿਆਲਾ-ਸੰਗਰੂਰ ਰੋੜ ਪਿੰਡ ਮਹਿਮਦਪੁਰ ਵਿੱਖੇ 5 ਰੋਜ਼ਾ ਧਰਨਾ ਦਿੱਤਾ ਗਿਆ।ਜਿਸ ਵਿੱਚ ਕਿਸਾਨਾਂ ਆਗੂਆਂ ਨੇ ਕਿਸਾਨ-ਖੇਤ ਮਜਦੂਰਾਂ ਦਾ ਕਰਜ਼ਾ  ਖਤਮ ਕਰਨ, ਪੀੜ੍ਹਤ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜਾਂ ਦੇਣ,ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ।
Advertisment
ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂਪੰਜ ਦਿਨ ਲਗਾਤਾਰ ਦਿਨ-ਰਾਤ ਦਾ ਧਰਨਾ ਚੱਲਦਾ ਰਿਹਾ ਜਿਸ ਵਿੱਚ ਇੱਕ ਕਿਸਾਨ ਦੀ ਵੀ ਮੌਤ ਹੋ ਗਈ ਹੈ। ਪੰਜ ਦਿਨਾਂ ਬਾਅਦ ਜਦ ਕਾਂਗਰਸ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਰੋਹ 'ਚ ਆਏ ਕਿਸਾਨਾਂ ਨੇ ਆਖਰੀ ਦਿਨ ਪਰਾਲੀ ਨੂੰ ਫੂਕ ਕੇ   ਰੋਸ਼ ਪ੍ਰਦਸ਼ਨ ਕੀਤਾ।ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂਕਿਸਾਨਾਂ ਨੇ ਧਰਨਾ ਖਤਮ ਕਰਦਿਆਂ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ 27 ਅਕਤੂਬਰ ਤੱਕ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਚਿੰਤਾਵਨੀ ਦਿੱਤੀ ਹੈ।ਸੱਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲਾ ਸੰਘਰਸ ਉਲੀਕਿਆਂ ਜਾਵੇਗਾ। ਕਿਸਾਨ ਆਗੂ ਸੁਖਦੇਵ ਕੋਕਰੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਦਾ 200 ਏਕੜ ਦਾ ਮੁਆਵਜਾ ਨਾ ਦਿੱਤਾ ਤਾਂ ਉਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਦਾ ਐਲਾਨ ਕੀਤਾ ਹੈ।ਮੁਆਵਜ਼ਾ ਨਾ ਦਿੱਤਾ ਤਾਂ ਪਰਾਲੀ ਨੂੰ ਅੱਗ ਲਗਾਈ ਜਾਵੇਗੀ-ਕਿਸਾਨ ਆਗੂਉਨ੍ਹਾਂ ਨੇ ਕਿਹਾ ਕਿ ਜੇਕਰ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਕਿਸਾਨ ਦਾ 5 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚਾ ਆ ਜਾਂਦਾ  ਹੈ ਜਿਸ ਨੂੰ ਹੁਣ ਕਿਸਾਨ ਸਹਿਣ ਨਹੀਂ ਕਰ ਸਕਦੇ।ਕਿਸਾਨਾਂ ਨੇ ਧਰਨਾ ਸਮਾਪਤੀ ਸਮੇਂ ਪਟਿਆਲਾ-ਸੰਗਰੂਰ ਸੜਕ 'ਤੇ ਵੱਡਾ ਮੁਜ਼ਾਹਰਾ ਕੀਤਾ।-
latest-news sukhbir-singh-badal capt-amarinder news-in-punjabi news-punjabi
Advertisment

Stay updated with the latest news headlines.

Follow us:
Advertisment