Advertisment

ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟ

author-image
Shanker Badra
New Update
ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟ
Advertisment
ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟ:ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਦੇ ਕਤਲ ਤੋਂ 22 ਸਾਲਾਂ ਬਾਅਦ ਉਸ ਦੇ ਪੋਤੇ ਗੁਰਇਕਬਾਲ ਕੋਟਲੀ ਨੂੰ ‘ਤਰਸ ਦੇ ਆਧਾਰ 'ਤੇ ਦਿੱਤੀ ਗਈ।ਪੰਜਾਬ ਪੁਲੀਸ  ਵਿੱਚ ਵਿਵਾਦਤ ਡੀਐਸਪੀ ਦੀ ਨੌਕਰੀ ਦਾ ਮੁੱਦਾ ਹਾਈ ਕੋਰਟ ਪਹੁੰਚ ਗਿਆ ਹੈ।  ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟਇਸ ਅਹੁਦੇ ਲਈ ਗੁਰਇਕਬਾਲ ਦੇ ਅਯੋਗ ਹੋਣ ਬਾਰੇ ਪਟੀਸ਼ਨ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਅਗਲੀ ਸੁਣਵਾਈ 5 ਦਸੰਬਰ ਤੈਅ ਕੀਤੀ ਹੈ। ਇਸ ਨਿਯੁਕਤੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ  ਤਰਨਤਾਰਨ ਦੇ ਪ੍ਰਵੀਨ ਕੁਮਾਰ ਨੇ ਦਾਅਵਾ ਕੀਤਾ ਕਿ ਕਿਸੇ ਵੀ ਹਾਲਤ 'ਚ ਉਸ ਦੇ ਪਰਿਵਾਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੀ ਲੋੜ ਨਹੀਂ ਹੈ ਕਿਉਂਕਿ ਉਸ ਦਾ ਪਰਿਵਾਰ ਆਰਥਿਕ ਅਤੇ ਸਿਆਸੀ ਤੌਰ 'ਤੇ ਕਾਫੀ ਅਸਰ ਰਸੂਖ ਵਾਲਾ ਹੈ।  ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਪਟੀਸ਼ਨਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਜਥੇਬੰਦੀ ਸਿੱਖ ਕਤਲੇਆਮ ਦੇ ਪੀੜਤਾਂ  ਦੀ ਭਲਾਈ ਲਈ ਕੰਮ ਕਰਦੇ ਹਨ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਗੁਰਇਕਬਾਲ ਕੋਟਲੀ ਲੁਧਿਆਣਾ  ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਛੋਟਾ ਭਰਾ ਹੈ ਅਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਉਸ ਦੇ ਤਾਏ ਦਾ ਪੁੱਤ ਹੈ। ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਦੀ ਨੌਕਰੀ ਦਾ ਮੁੱਦਾ ਪੁੱਜਾ ਹਾਈ ਕੋਰਟ ਮੁੱਖ ਮੰਤਰੀ ਦਫ਼ਤਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਪਟੀਸ਼ਨਰ ਨੇ ਦਾਅਵਾ ਕੀਤਾ ਕਿ ਗੁਰਇਕਬਾਲ ਦੀ ਨਿਯੁਕਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਮਨਜ਼ੂਰੀ ਦਿੱਤੀ  ਹੈ। ਇਸ ਨਿਯੁਕਤੀ ਲਈ ਨਿਯਮਾਂ  ਨੂੰ ਛਿੱਕੇ ਟੰਗਿਆ ਗਿਆ ਹੈ। ਪੰਜਾਬ 'ਚ ਡੀਐਸਪੀ ਦੀ ਸਿੱਧੀ  ਭਰਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਹੈ, ਜਿਸ ਦੀ ਉਲੰਘਣਾ ਹੋਈ ਹੈ। ਉਸ ਨੇ ਕਿਹਾ ਕਿ ਇਸ ਨਿਯੁਕਤੀ 'ਤੇ ਵਿੱਤ ਵਿਭਾਗ ਨੇ ਵੀ ਇਤਰਾਜ਼ ਕੀਤਾ ਸੀ ਕਿ ਇਹ ਨਿਯੁਕਤੀ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਹੋ ਸਕਦੀ। --PTC News-
latest-news high-court sukhbir-badal all-india-congress-committee news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment