Fri, Apr 19, 2024
Whatsapp

ਮੇਰੀ ਬੋਲੀ, ਮੇਰਾ ਮਾਣ : ਪੰਜਾਬੀ ਦੇ ਰਹਿਬਰ - ਸੁਰਜੀਤ ਪਾਤਰ

Written by  Joshi -- February 22nd 2018 01:49 PM -- Updated: February 22nd 2018 02:26 PM
ਮੇਰੀ ਬੋਲੀ, ਮੇਰਾ ਮਾਣ : ਪੰਜਾਬੀ ਦੇ ਰਹਿਬਰ - ਸੁਰਜੀਤ ਪਾਤਰ

ਮੇਰੀ ਬੋਲੀ, ਮੇਰਾ ਮਾਣ : ਪੰਜਾਬੀ ਦੇ ਰਹਿਬਰ - ਸੁਰਜੀਤ ਪਾਤਰ

ਮੇਰੀ ਬੋਲੀ, ਮੇਰਾ ਮਾਣ : ਪੰਜਾਬੀ ਦੇ ਰਹਿਬਰ - ਸੁਰਜੀਤ ਪਾਤਰ ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਲਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ… ਸੁਰਜੀਤ ਪਾਤਰ ਸਾਹਬ ਦਾ ਨਾਮ ਜਦੋਂ ਵੀ ਲਿਆ ਜਾਂਦਾ ਹੈ ਤਾਂ ਪੰਜਾਬੀ ਦੇ ਖੂਬਸੂਰਤ ਅੱਖਰ ਅਤੇ ਰੂਹ ਨੂੰ ਸਕੂਨ ਦਿੰਦੀਆਂ ਕਵਿਤਾਵਾਂ ਅੱਖਾਂ ਅੱਗੇ ਦੌੜਣ ਲੱਗਦੀਆਂ ਹਨ। ਆਪਣੀਆਂ ਰਚਨਾਵਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਮਸਰੂਫ ਸ: ਸੁਰਜੀਤ ਪਾਤਰ ਬਹੁਤ ਹੀ ਸਾਦੇ ਅਤੇ ਸਰਲ ਢੰਗ ਨਾਲ ਆਪਣੇ ਵਿਚਾਰਾਂ ਨੂੰ ਸ਼ਬਦਾਂ 'ਚ ਬਿਆਨ ਕਰ ਜਾਂਦੇ ਹਨ। ਗੱਲ ਚਾਹੇ ਪੰਜਾਬੀ ਮਾਂ ਬੋਲੀ ਦੇ ਹੱਕ ਦੀ ਹੋਵੇ ਜਾਂ ਬਦਲ ਰਹੇ ਸਮਿਆਂ ਦੀ, ਸੁਰਜੀਤ ਪਾਤਰ ਸਾਹਿਬ ਦੀ ਕਲਮ ਹਰ ਵਾਰ ਇਹਨਾਂ ਅਹਿਸਾਸਾਂ ਨੂੰ ਇੰਨ੍ਹੇ ਬਾਕਮਾਲ ਢੰਗ ਨਾਲ ਵਰਕੇ 'ਤੇ ਉਤਾਰਦੀ ਹੈ ਕਿ ਜ਼ਿੰਦਗੀ ਵੀ ਇੱਕ ਖੂਬਸੂਰਤ ਪਹੇਲੀ ਜਾਪਣ ਲੱਗਦੀ ਹੈ। ਇਸ ਤੋਂ ਇਲਾਵਾ ਪਾਤਰ ਸਾਹਿਬ ਹਾਕਮੀ ਧੱਕੇਸ਼ਾਹੀ ਬੇਇਨਸਾਫ਼ੀ, ਮਨੁੱਖੀ ਚੇਤਨਾ ਅਤੇ ਜਟਿਲ ਸਮੱਸਿਆਵਾਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਕਲਮਬੰਦ ਕਰਦੇ ਰਹੇ ਹਨ ਉਰਦੂ ਦੇ ਪ੍ਰਸਾਵੇਂ ਹੇਠ ਦੇਖੀ ਜਾਂਦੀ ਪੰਜਾਬੀ ਗਜ਼ਲ ਨੂੰ ਵੀ ਪਾਤਰ ਜੀ ਵੱਲੋਂ ਆਜ਼ਾਦ ਕਰਕੇ ਪੰਜਾਬੀ ਗਜ਼ਲ ਦਾ ਨਵਾਂ ਮਿਆਰ ਦੀ ਨੀਂਹ ਰੱਖੀ ਗਈ। ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ ਜੁ ਲੋ ਮੱਥੇ 'ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ 'ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਸੁਰਜੀਤ ਪਾਤਰ ਸਾਹਿਬ ਦਾ ਜਨਮ ੧੪ ਜਨਵਰੀ ੧੯੪੫ ਨੂੰ ਦੋਆਬੇ ਦੇ ਮਕਬੂਲ ਸ਼ਹਿਰ ਜਲੰਧਰ ਜਿਲ੍ਹੇ ਦੇ ਪੱਤੜ ਕਲਾਂ ਵਿਖੇ ਹੋਇਆ। ਆਪਣੇ ਪਿੰਡ ਤੋਂ ਹੀ ਉਹਨਾਂ ਨੇ ਆਪਣਾ ਤਖੱਲਸ ਪਾਤਰ ਰੱਖ ਲਿਆ। ਪਾਤਰ ਸਾਹਿਬ ਨੇ ਐੱਮ.ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀ.ਐਚ.ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ 'ਤੇ ਆਪਣੇ ਕਿੱਤੇ ਨੂੰ ਅਪਣਾ ਲਿਆ। ਪਾਤਰ ਸਾਹਿਬ ਦੀਆਂ ਕੁਝ ਰਚਨਾਵਾਂ : ਹਵਾ ਵਿੱਚ ਲਿਖੇ ਹਰਫ਼ ਬਿਰਖ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾਹ ਪਤਝੜ ਦੀ ਪਾਜ਼ੇਬ ਸੁਰ-ਜ਼ਮੀਨ ਚੰਨ ਸੂਰਜ ਦੀ ਵਹਿੰਗੀ ੮੪ ਦੇ ਕਾਲੇ ਦੌਰ ਨੂੰ ਨੇੜਿਓਂ ਮਹਿਸੂਸ ਕਰਨ ਵਾਲੇ ਪਾਤਰ ਸਾਹਿਬ ਨੇ ਪੀੜਤਾਂ ਦੇ ਦਰਦ ਨੂੰ ਇਸ ਕਦਰ ਬਿਆਨ ਕੀਤਾ। ਮੇਰੀ ਬੋਲੀ, ਮੇਰਾ ਮਾਣ : ਪੰਜਾਬੀ ਦੇ ਰਹਿਬਰ - ਸੁਰਜੀਤ ਪਾਤਰ ਆਪਣੀ ਆਸ਼ਾਵਾਦੀ ਸੋਚ ਦਾ ਸਬੂਤ ਦਿੰਦਿਆਂ ਪਾਤਰ ਜੀ ਵੱਲੋਂ ਲਿਖੀਆਂ ਇਹ ਸਤਰਾਂ ਕਿਸੇ ਦੇ ਵੀ ਔਖੇ ਸਮੇਂ ਉਸਦੀ ਹੌਂਸਲਾ ਅਫਜ਼ਾਈ ਲਈ ਬਹੁਤ ਕਾਰਗਰ ਸਾਬਿਤ ਹੁੰਦੀਆਂ ਦਿਖਾਈ ਦਿੰਦੀਆਂ ਹਨ। ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ 'ਤੇ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ.... ਅੱਜ ਕੱਲ ਸੁਰਜੀਤ ਪਾਤਰ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਦੀ ਜਰਖੇਜ਼ ਮਿੱਟੀ ਨੂੰ ਆਪਣੇ ਸ਼ਬਦਾਂ ਦੇ ਨਾਲ ਉਪਜਾਊ ਕਰਨ ਵਾਲੇ ਪਾਤਰ ਸਾਹਿਬ ਦੀ ਲੰਬੀ ਉਮਰ ਲਈ ਦੁਆਵਾਂ। —PTC News


Top News view more...

Latest News view more...