Advertisment

ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋਣ ਜਾਣ ਸਾਵਧਾਨ !

author-image
Gagan Bindra
New Update
ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋਣ ਜਾਣ ਸਾਵਧਾਨ !
Advertisment
ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋ ਜਾਣ ਸਾਵਧਾਨ ! ਤੁਸੀ ਅਕਸਰ ਹੀ ਦੇਖਿਆ ਹੋਵੇਗਾ ਕਿ ਬਾਜ਼ਾਰਾਂ ਵਿੱਚ ਮੋਟਰਸਾਈਕਲ ਦੇ ਪਟਾਕਿਆਂ ਕਾਰਨ ਲੰਘਣਾ ਕਿੰਨ੍ਹਾਂ ਔਖਾ ਹੁੰਦਾ ਹੈ।ਜਿਸ ਨੂੰ ਰੋਕਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਖਤੀ ਵਰਤਿਆ ਪਾਬੰਦੀ ਦੇ ਹੁਕਮ ਦਿੱਤੇ ਹਨ।ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋ ਜਾਣ ਸਾਵਧਾਨ !ਪੰਜਾਬ 'ਚ ਅੱਜ ਤੋਂ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਅਤੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਲਗਵਾਉਣ 'ਤੇ ਪਾਬੰਦੀ ਦੇ ਹੁਕਮ ਲਾਗੂ ਹੋ ਗਏ ਹਨ। ਇਹ ਹੁਕਮ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਲਾਗੂ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਾਹਨਾਂ ਤੋਂ ਪ੍ਰੈੱਸ਼ਰ ਹਾਰਨ ਹਟਾਏ ਗਏ ਸਨ ਤੇ ਉਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਏ।
Advertisment
publive-imageਪੰਜਾਬ ਇਹ ਹੁਕਮ ਲਾਗੂ ਕਰਨ ਵਾਲਾ ਪਹਿਲਾਂ ਸੂਬਾ ਬਣ ਗਿਆ ਹੈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਵੱਲੋਂ ਕਾਫੀ ਸਮੇਂ ਤੋਂ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੋਂ ਲਾਗੂ ਕੀਤਾ ਹਵਾ ਪ੍ਰਦੂਸ਼ਣ ਐਕਟ 1981 ਅਧੀਨ ਮੋਟਰਸਾਈਕਲ ਦੇ ਚਲਾਨ ਤੋਂ ਇਲਾਵਾ ਛੇ ਸਾਲ ਤੱਕ ਦੀ ਸਜ਼ਾ ਸਣੇ ਰੋਜ਼ਾਨਾ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਵਿਵਸਥਾ ਹੈ।ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋ ਜਾਣ ਸਾਵਧਾਨ !ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਐਕਟ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਪੂਰੀ ਤਿਆਰੀ ਖਿੱਚੀ ਲਈ ਹੈ ਤੇ ਬੋਰਡ ਵੱਲੋਂ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਪਟਾਕੇ ਮਾਰਨ ਵਾਲਿਆਂ ਦੀ ਸੂਚਨਾ ਦੇ ਸਕਣ। ਉਨ੍ਹਾਂ ਪੰਜਾਬ ਦੇ ਲੋਕਾਂ ਤੋਂ ਮੋਟਰਸਾਈਕਲਾਂ ਦੇ ਪਟਾਕੇ ਪਵਾਉਣ ਤੇ ਅਜਿਹੀ ਸਾਇਲੈਂਸਰ ਲਾਉਣ ਵਾਲਆਿਂ ਖਿਲਾਫ਼ ਸਹਿਯੋਗ ਦੀ ਮੰਗ ਕੀਤੀ ਹੈ।ਮੋਟਰ ਸਾਈਕਲ ਰੱਖਣ ਵਾਲੇ ਅੱਜ ਤੋਂ ਹੋ ਜਾਣ ਸਾਵਧਾਨ !-
latest-news india latest-news-in-punjabi latest-news-in-punjab punjab-pollution-control-board tata-motors news-in-punjabi news-in-punjab
Advertisment

Stay updated with the latest news headlines.

Follow us:
Advertisment