Advertisment

ਮੋਬਾਈਲ ਫ਼ੋਨ ਦੀਆਂ ਰਿਕਾਰਡਿੰਗ ਖੋਲ੍ਹ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੀ ਪੋਲ

author-image
Shanker Badra
New Update
ਮੋਬਾਈਲ ਫ਼ੋਨ ਦੀਆਂ ਰਿਕਾਰਡਿੰਗ ਖੋਲ੍ਹ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੀ ਪੋਲ
Advertisment
ਮੋਬਾਈਲ ਫ਼ੋਨ ਦੀਆਂ ਰਿਕਾਰਡਿੰਗ ਖੋਲ੍ਹ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੀ ਪੋਲ:ਮੋਬਾਈਲ ਫ਼ੋਨ 'ਤੇ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਦੀਆਂ ਆਪਸੀ ਜਾਂ ਆਮ ਲੋਕਾਂ ਨਾਲ ਕੀਤੀਆਂ ਗੱਲਬਾਤ ਵਾਲੀਆਂ ਗੱਲਾਂ ਦੀਆਂ ਰਿਕਾਰਡਿੰਗਾਂ ਜਨਤਕ ਹੋਣ 'ਤੇ ਪੰਜਾਬ ਪੁਲਿਸ ਦੀ ਕਾਰਗੁਜਾਰੀ ਦੀ ਪੋਲ ਖੁੱਲ੍ਹ ਰਹੀ ਹੈ।ਮੋਬਾਈਲ ਫ਼ੋਨ ਦੀਆਂ ਰਿਕਾਰਡਿੰਗ ਖੋਲ੍ਹ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੀ ਪੋਲਇਨ੍ਹਾਂ ਰਿਕਾਰਡਿੰਗਾਂ 'ਚ ਹੋਈਆਂ ਗੱਲਾਂ ਦਰਸਾਉਂਦੀਆਂ ਹਨ ਕਿ ਪੁਲਿਸ ਅਧਿਕਾਰੀ ਅਤੇ ਮੁਲਾਜਮ ਆਪਣੀ ਡਿਊਟੀ ਪ੍ਰਤੀ ਕਿਨੇ ਕੁ ਵਫਾਦਾਰ ਹਨ ਅਤੇ ਆਮ ਲੋਕਾਂ ਨੂੰ ਕਿਵੇਂ ਲੁੱਟ ਰਹੇ ਹਨ।ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਦੀ ਇਕ ਟ੍ਰਾਂਸਪੋਰਟਰ ਨਾਲ ਹੋਈ ਗੱਲਬਾਤ ਦੀ ਰਿਕਾਡਿੰਗ ਜਨਤਕ ਹੋਣ 'ਤੇ ਪਤਾ ਲੱਗਾ ਕਿ ਉਹ ਟ੍ਰਾਂਸਪੋਰਟਰ ਤੋਂ ਥਾਣੇ ਦੇ ਫ਼ੋਨ ਦਾ ਬਿੱਲ ਮੰਗ ਰਿਹਾ ਸੀ।
Advertisment
ਮੋਬਾਈਲ ਫ਼ੋਨ ਦੀਆਂ ਰਿਕਾਰਡਿੰਗ ਖੋਲ੍ਹ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੀ ਪੋਲਟ੍ਰਾਂਸਪੋਰਟਰ ਉਸ ਨੂੰ ਵੇਰਵੇ ਸਹਿਤ ਦੱਸ ਰਿਹਾ ਸੀ ਕਿ ਉਸ ਨੇ ਪੁਲਿਸ ਅਧਿਕਾਰੀਆਂ ਦੀਆਂ ਕਿੱਥੇ-ਕਿੱਥੇ ਅਤੇ ਕਿਵੇਂ-ਕਿਵੇਂ ਵਗਾਰਾਂ ਭੁਗਤੀਆਂ ਹਨ।ਇਕ ਮਹਿਲਾ ਮੁਲਾਜਮ ਦੀ ਫ਼ੋਨ ਰਿਕਾਰਡਿੰਗ ਨੇ ਪੁਲਿਸ ਦੀ ਕਾਰਗੁਜਾਰੀ ਦੀ ਪੋਲ ਉਸ ਸਮੇਂ ਖੋਲ੍ਹੀ ਜਦੋਂ ਉਸ ਦੇ ਸਕੇ ਭਰਾ ਨਾਲ ਪੁਲਿਸ ਨੇ ਵਧੀਕੀ ਕੀਤੀ।ਉਸ ਮਹਿਲਾ ਮੁਲਾਜਮ ਨੇ ਆਪਣੇ ਤੋਂ ਵੱਡੇ ਰੈਂਕ ਦੇ ਅਧਿਕਾਰੀ ਨੂੰ ਝੰਜੋੜਿਆ ਕਿ ਕਿਵੇਂ ਪੁਲਿਸ ਲੋਕਾਂ 'ਤੇ ਨਾਜਾਇਜ ਪਰਚੇ ਪਾ ਰਹੀ ਹੈ ਅਤੇ ਉਨ੍ਹਾਂ 'ਤੇ ਨਸੀਲੇ ਪਦਾਰਥ ਪਾ ਕੇ ਰਿਸਵਤ ਲੈ ਰਹੀ ਹੈ।ਪੁਲਿਸ ਥਾਣੇ ਪਹੁੰਚੀ ਗੈਂਗਸਟਰ ਔਰਤ ਨੇ ਥਾਣੇ 'ਚ ਫੋਟੋ ਲਗਾਉਣ ਲਈ ਕੀਤਾ ਹੰਗਾਮਾਹੁਣ ਕੁਝ ਦਿਨ ਪਹਿਲਾਂ ਇਕ ਮੁਲਾਜਮ ਅਤੇ ਇਕ ਚੌਂਕੀ ਇੰਚਾਰਜ ਦੀ ਜਨਤਕ ਹੋਈ ਫ਼ੋਨ ਰਿਕਾਰਡਿੰਗ ਨੇ ਸਿੱਧ ਕਰ ਦਿੱਤਾ ਹੈ ਕਿ ਪੁਲਿਸ ਦੇ ਥਾਣਿਆਂ ਦੇ ਖਰਚੇ ਚੁੱਕਣ ਵਾਲੇ ਵਿਅਕਤੀਆਂ ਨੂੰ ਕਿਵੇਂ ਪੁਲਿਸ ਦੇ ਹੋਰ ਮੁਲਾਜਮ ਪ੍ਰੇਸਾਨ ਕਰ ਰਹੇ ਹਨ।ਚੌਂਕੀ ਇੰਚਾਰਜ ਨੇ ਮੁਲਾਜਮ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਕਿਵੇਂ ਉਹ ਹੋਰਾਂ ਦੇ ਨਾਲ-ਨਾਲ ਉਸ ਵਿਅਕਤੀ ਕੋਲੋਂ ਵੀ ਲੋਹੜੀ ਮੰਗਣ ਪਹੁੰਚ ਗਏ ਜਿਸ ਨੇ ਕੁਝ ਦਿਨ ਪਹਿਲਾਂ ਹੀ ਚੌਕੀ ਦੀ ਮੁਰੰਮਤ ਆਦਿ ਲਈ ਡੇਢ ਲੱਖ ਰੁਪਏ ਖਰਚੇ ਸਨ।ਪੁਲਿਸ ਥਾਣੇ ਪਹੁੰਚੀ ਗੈਂਗਸਟਰ ਔਰਤ ਨੇ ਥਾਣੇ 'ਚ ਫੋਟੋ ਲਗਾਉਣ ਲਈ ਕੀਤਾ ਹੰਗਾਮਾਇਸ ਤੋਂ ਇਲਾਵਾ ਅਕਸਰ ਖਬਰਾਂ ਆਉਂਦੀਆਂ ਹਨ ਕਿ ਕੋਈ ਵੀ ਵੱਡਾ ਅਧਿਕਾਰੀ ਆਪਣੇ ਘਰ ਦੇ ਕਿਸੇ ਵੀ ਸਮਾਗਮ 'ਚ ਆਪਣੇ ਅਧੀਨ ਮੁਲਾਜਮਾਂ ਦੀਆਂ ਡਿਊਟੀਆਂ ਲਗਾਉਂਦੇ ਹਨ ਅਤੇ ਇਹ ਮੁਲਾਜਮ ਆਪਣੇ ਖੇਤਰ ਦੇ ਲੋਕਾਂ ਨੂੰ ਅਧਿਕਾਰੀਆਂ ਦਾ ਵਾਸਤਾ ਪਾ ਕੇ ਬਿਨਾਂ ਪੈਸੇ ਦਿੱਤਿਆਂ ਸਾਮਾਨ ਲੈ ਜਾਂਦੇ ਹਨ।ਪੁਲਿਸ ਦੀ ਇਸ ਕਾਰਗੁਜਾਰੀ ਨਾਲ ਜਿੱਥੇ ਮਿਹਨਤੀ ਅਤੇ ਇਮਾਨਦਾਰ ਮੁਲਾਜਮਾਂ ਦਾ ਵੀ ਆਮ ਲੋਕਾਂ 'ਤੇ ਪ੍ਰਭਾਵ ਮਾੜਾ ਪੈਂਦਾ ਹੈ,ਉੱਥੇ ਇਸ ਨਾਲ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲਣ ਦੀ ਆਸ ਵੀ ਘੱਟ ਜਾਂਦੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment