Advertisment

ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇ

author-image
Shanker Badra
New Update
ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇ
Advertisment
ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇ:ਕਾਊਂਟਰ ਇੰਟੈਲੀਜੈਂਸ ਅਤੇ ਜਗਰਾਓਂ ਪੁਲਿਸ ਵਲੋਂ ਫੜੇ ਗਏ ਸਮੱਗਲਰਾਂ ਤੋਂ ਪੁੱਛਗਿੱਛ ਦੇ ਬਾਅਦ ਕੀਨੀਆਈ ਸਮੱਗਲਰ ਉਗਵੋਨਾ ਦਾ ਨਾਂ ਸਾਹਮਣੇ ਆਇਆ ਹੈ।ਉਗਵੋਨਾ ਬੀਤੇ ਸਾਲ ਅਪ੍ਰੈਲ ਮਹੀਨੇ ਤੋਂ ਨਾਭਾ ਜੇਲ ਵਿਚ ਸਮੱਗਲਿੰਗ ਦੇ ਦੋਸ਼ ਵਿਚ ਹੀ ਬੰਦ ਹੈ।ਜਗਰਾਓਂ ਪੁਲਿਸ ਹੁਣ ਦੋਸ਼ੀ ਨੂੰ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ।ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇਉਧਰ ਪਹਿਲਾਂ ਹੀ ਫੜੀ ਗਈ ਯੁਗਾਂਡਾ ਦੀ ਮਹਿਲਾ ਸਮੱਗਲਰ ਰੋਜ਼ੇਟ ਨੇਮੂਤਾਬੀ ਅਤੇ ਹੋਰਨਾਂ ਨੂੰ ਨਿਆਇਕ ਗ੍ਰਿਫਤ ਵਿਚ ਭੇਜ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਮੱਛੀ ਵਿਚ ਹੈਰੋਇਨ ਲੁਕਾ ਕੇ ਲਿਆਈ ਰੋਜ਼ੇਟ ਨੇਮੂਤਾਬੀ ਨੂੰ ਕਾਊਂਟਰ ਇੰਟੈਲੀਜੈਂਸ ਅਤੇ ਜਗਰਾਓਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।ਦੋਸ਼ੀ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਨਾਭਾ ਜੇਲ ਵਿਚ ਬੰਦ ਮਾਈਕਲ,ਰਾਜਾ ਅਤੇ ਦਿੱਲੀ ਦੀ ਮਨਪ੍ਰੀਤ,ਗੁਰਜੰਟ ਨੂੰ ਨਾਮਜ਼ਦ ਕੀਤਾ।ਪੁਲਿਸ ਟੀਮ ਨੇ 25 ਜਨਵਰੀ ਨੂੰ ਦਿੱਲੀ ਵਿਚ ਰੇਡ ਕਰਕੇ ਇਕ ਹੋਰ ਸਮੱਗਲਰ ਮਾਈਕਲ ਕ੍ਰਿਸਚੀਅਨ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।ਪੁਲਿਸ ਨੇ ਜੇਲ ਤੋਂ ਮਾਈਕਲ,ਰਾਜਾ ਨੂੰ ਪੁੱਛਗਿੱਛ ਲਈ ਲਿਆਂਦਾ ਸੀ।ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇਪੁਲਿਸ ਵਲੋਂ ਦਿੱਲੀ ਤੋਂ ਗ੍ਰਿਫਤਾਰ ਸਮੱਗਲਰਾਂ ਤੋਂ ਪੁੱਛਗਿੱਛ ਵਿਚ ਜੇਲ ਵਿਚ ਬੰਦ ਇਕ ਹੋਰ ਕੀਨੀਆਈ ਸਮੱਗਲਰ ਉਗਵੋਨਾ ਦਾ ਨਾਂ ਸਾਹਮਣੇ ਆਇਆ ਹੈ।ਉਧਰ ਪੁਲਿਸ ਨੇ ਦਿੱਲੀ ਵਾਸੀ ਮਨਪ੍ਰੀਤ ਦੀ ਗ੍ਰਿਫਤਾਰੀ ਲਈ ਲਗਾਤਾਰ ਉਸ ਦੇ ਪਰਿਵਾਰ 'ਤੇ ਦਬਾਅ ਬਣਾਇਆ ਹੋਇਆ ਹੈ।ਪੁਲਿਸ ਨੂੰ ਆਸ ਹੈ ਕਿ ਮਨਪ੍ਰੀਤ ਦੇ ਕਾਬੂ ਆਉਣ ਨਾਲ ਪੁਲਿਸ ਨੂੰ ਸਮੱਗਲਰਾਂ ਦੇ ਨੈੱਟਵਰਕ ਦਾ ਖੁਲਾਸਾ ਹੋ ਸਕੇਗਾ।ਓਧਰ ਰੋਜ਼ੇਟ ਨੇਮੂਤਾਬੀ ਨੂੰ ਨਿਆਇਕ ਗ੍ਰਿਫਤ ਵਿਚ ਭੇਜ ਦਿੱਤਾ ਗਿਆ ਹੈ। ਮੱਛੀ 'ਚ ਹੈਰੋਇਨ ਲਿਆਉਣ ਦੇ ਕੇਸ 'ਚ ਇੱਕ ਸਮੱਗਲਰ ਦਾ ਨਾਂਅ ਆਇਆ ਸਾਹਮਣੇਏ.ਆਈ.ਜੀ. ਹਰਕਮਲਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਪੁਲਿਸ ਸਾਰੇ ਮਾਮਲੇ ਵਿਚ ਟੀਮਾਂ ਭੇਜ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਜਲਦੀ ਹੀ ਪੁਲਿਸ ਨੂੰ ਸਮੱਗਲਰਾਂ ਦੇ ਨੈੱਟਵਰਕ ਗਿਰੋਹ ਦੀ ਜਾਣਕਾਰੀ ਮਿਲ ਜਾਵੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment