Advertisment

ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਨੇ ਸ਼ਾਇਰਾਨਾ ਮਾਹੌਲ ਬਣਾਇਆ

author-image
Ragini Joshi
New Update
ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਨੇ ਸ਼ਾਇਰਾਨਾ ਮਾਹੌਲ ਬਣਾਇਆ
Advertisment
ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਨੇ ਸ਼ਾਇਰਾਨਾ ਮਾਹੌਲ ਬਣਾਇਆ: ਚੰਡੀਗੜ੍ਹ: ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਡਾ.ਐਮ.ਐਸ.ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ ਪੰਜਾਬੀ, ਹਿੰਦੀ ਤੇ ਉਰਦੂ ਦੇ ਚੋਟੀ ਦੇ ਕਵੀਆਂ ਵਿੱਚ ਸ਼ਾਇਰਾਨਾ ਮਾਹੌਲ ਨਾਲ ਸਮਾਂ ਬੰਨ੍ਹਿਆ। ਕਲਾ ਭਵਨ ਦੇ ਵਿਹੜੇ ਰੰਧਾਵਾ ਆਡੀਟੋਰੀਅਮ ਵਿਖੇ ਬੀਤੀ ਦੇਰ ਸ਼ਾਮ ਹੋਏ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਸਨ ਅਤੇ ਪ੍ਰਧਾਨਗੀ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਕੀਤੀ। ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਤੇ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੌਹਲ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਨੇ ਸ਼ਾਇਰਾਨਾ ਮਾਹੌਲ ਬਣਾਇਆਕਵੀ ਦਰਬਾਰ ਦੀ ਸਮਾਪਤੀ 'ਤੇ ਆਪਣੇ ਸੰਬੋਧਨ ਵਿੱਚ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਕਲਾ, ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਰਹੇ ਡਾ.ਐਮ.ਐਸ.ਰੰਧਾਵਾ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਢੰਗ ਨਹੀਂ ਹੋ ਸਕਦਾ। ਉਨ੍ਹਾਂ ਕਲਾ ਪ੍ਰੀਸ਼ਦ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਸੱਤ ਰੋਜ਼ਾ ਰੰਧਾਵਾ ਕਲਾ ਤੇ ਸਾਹਿਤ ਉਤਸਵ ਵਿੱਚ ਰੋਜ਼ਾਨਾ ਸਾਹਿਤਕ, ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਡਾ.ਰੰਧਾਵਾ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਕਵੀ ਦਰਬਾਰ ਨਿਰੰਤਰ ਕਰਵਾਉਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਡਾ.ਸੁਰਜੀਤ ਪਾਤਰ ਨੇ ਕਲਾ ਪ੍ਰੀਸ਼ਦ ਦੇ ਸੱਦੇ 'ਤੇ ਪੁੱਜੇ ਸਾਰੇ ਕਵੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਰੰਧਾਵਾ ਉਤਸਵ ਨੂੰ ਕਰਵਾਉਣ ਦਾ ਮਕਸਦ ਉਨ੍ਹਾਂ ਵੱਲੋਂ ਲਏ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ ਜਿਸ ਲਈ ਕਲਾ ਪ੍ਰੀਸ਼ਦ ਯਤਨਸ਼ੀਲ ਹੈ। ਰੰਧਾਵਾ ਕਲਾ ਤੇ ਸਾਹਿਤ ਉਤਸਵ ਦੇ ਚੌਥੇ ਦਿਨ ਤ੍ਰੈ-ਭਾਸ਼ੀ ਕਵੀ ਦਰਬਾਰ ਨੇ ਸ਼ਾਇਰਾਨਾ ਮਾਹੌਲ ਬਣਾਇਆਸ਼ਾਇਰ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਵੱਲੋਂ ਵਿਧੀਬੱਧ ਤਰੀਕੇ ਨਾਲ ਕਵੀ ਦਰਬਾਰ ਦਾ ਸੰਚਾਲਨ ਕੀਤਾ ਗਿਆ। ਕਵੀ ਦਰਬਾਰ ਵਿੱਚ ਪ੍ਰੋ. ਗੁਰਭਜਨ ਗਿੱਲ, ਗੁਰਚਰਨ ਸਿੰਘ ਬੋਪਾਰਾਏ, ਡਾ. ਸੁਰਿੰਦਰ ਗਿੱਲ, ਸਰਦਾਰ ਪੰਛੀ, ਮਨਜੀਤ ਇੰਦਰਾ, ਸੁਖਵਿੰਦਰ ਅੰਮ੍ਰਿਤ, ਦਰਸ਼ਨ ਬੁੱਟਰ, ਸਵਰਨਜੀਤ ਸਵੀ, ਜਸਪ੍ਰੀਤ ਫ਼ਲਕ, ਡਾ. ਰੁਬੀਨਾ ਸ਼ਬਨਮ, ਮਾਧਵ ਕੌਸ਼ਿਕ, ਬਲਵਿੰਦਰ ਸੰਧੂ, ਅਰਤਿੰਦਰ ਸੰਧੂ, ਰਮਨ ਸੰਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਮਨਮੋਹਨ ਸਿੰਘ ਦਾਊਂ, ਸ਼ਬਦੀਸ਼, ਹਰਵਿੰਦਰ ਸਿੰਘ ਗੁਲਾਬਾਸੀ, ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ, ਮੁਕੇਸ਼ ਆਲਮ, ਜਗਦੀਪ ਸਿੱਧੂ, ਸੁਸ਼ੀਲ ਦੋਸਾਂਝ ਤੇ ਅਨੂ ਬਾਲਾ ਨੇ ਆਪੋ-ਆਪਣੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹਿਆ। ਇਸ ਤੋਂ ਪਹਿਲਾਂ ਘਨੌਰ ਦੇ ਨਕਲੀਆ ਦੇ ਜੱਥੇ ਵੱਲੋਂ ਨਕਲਾਂ ਰਾਹੀਂ ਸਰੋਤਿਆਂ ਦੇ ਢਿੱਡੀ ਪੀੜਾਂ ਪਾਈਆਂ ਗਾਈਆਂ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment