Advertisment

ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਹੋਇਆ ਬੰਦ

author-image
Shanker Badra
New Update
ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਹੋਇਆ ਬੰਦ
Advertisment
ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਹੋਇਆ ਬੰਦ:ਪੰਜਾਬ ਦੇ ਚਾਰ ਥਰਮਲ ਪਲਾਂਟ ਹੁਣ ਕੋਲਾ ਸੰਕਟ ਕਰਕੇ ਬੰਦ ਹੋਣ ਵਾਲੇ ਹਨ।ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਬੰਦ ਹੋ ਗਿਆ ਹੈ।ਬਿਜਲੀ ਘਰ ਤੋਂ ਬਿਜਲੀ ਪੈਦਾਵਾਰ ਬਿਲਕੁਲ ਠੱਪ ਹੋ ਗਈ ਹੈ। ਰੋਪੜ ਥਰਮਲ ਪਲਾਂਟ ਦਾ ਵੀ ਇੱਕ ਹੋਰ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਉਸਦਾ ਦਾ ਵੀ ਹੁਣ ਸਿਰਫ਼ ਇੱਕ ਯੂਨਿਟ ਚੱਲ ਰਿਹਾ ਹੈ। ਬਠਿੰਡਾ ਥਰਮਲ ਪਹਿਲੋਂ ਹੀ ਬੰਦ ਕੀਤਾ ਹੋਇਆ ਹੈ।ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਹੋਇਆ ਬੰਦ ਹੁਣ ਬਠਿੰਡਾ ਤੇ ਲਹਿਰਾ ਥਰਮਲ ਤੋਂ ਬਿਜਲੀ ਉਤਪਾਦਨ ਬਿਲਕੁਲ ਠੱਪ ਹੋ ਗਿਆ ਹੈ। ਲਹਿਰਾ ਥਰਮਲ ਕੋਲ ਕੋਲੇ ਦਾ ਮਮੂਲੀ ਸਟਾਕ ਬਚਿਆ ਹੈ। ਥਰਮਲ ਦੇ ਜਨਰਲ ਮੈਨੇਜਰ ਨੂੰ ਖੁਦ ਕੋਲੇ ਦੇ ਪ੍ਰਬੰਧ ਲਈ ਦੋ ਦਿਨ ਪਹਿਲਾਂ ਦਿੱਲੀ ਜਾਣਾ ਪਿਆ ਹੈ। ਲਹਿਰਾ ਥਰਮਲ ਦੇ ਜਨਰਲ ਮੈਨੇਜਰ ਐੱਸ.ਕੇ.ਪੁਰੀ ਦਾ ਕਹਿਣਾ ਸੀ ਕਿ ਮੌਸਮ ਤਬਦੀਲ ਹੋਣ ਕਰਕੇ ਬਿਜਲੀ ਦੀ ਮੰਗ ਵਿੱਚ ਕਟੌਤੀ ਹੋ ਗਈ ਹੈ ਜਿਸ ਕਰਕੇ ਆਖਰੀ ਯੂਨਿਟ ਬੰਦ ਕੀਤਾ ਗਿਆ ਹੈ।ਲਹਿਰਾ ਥਰਮਲ ਦਾ ਚੱਲਦਾ ਆਖਰੀ ਯੂਨਿਟ ਵੀ ਹੋਇਆ ਬੰਦਉਨ੍ਹਾਂ ਦੱਸਿਆ ਕਿ ਕੋਲੇ ਦੇ ਸੱਤ ਰੈਕ ਆਉਣ ਵਾਲੇ ਹਨ, ਜਿਨ੍ਹਾਂ ਵਿੱਚੋਂ ਦੋ ਰੈਕ ਇੱਕ ਦੋ ਦਿਨਾਂ ਵਿੱਚ ਹੀ ਪੁੱਜਣ ਦੀ ਸੰਭਾਵਨਾ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਸਿਰਫ਼ ਸਵਾ ਤਿੰਨ ਦਿਨਾਂ ਦਾ ਕੋਲਾ ਬਚਿਆ ਹੈ, ਇਸ ਨੂੰ ਕਰੀਬ 1200 ਮੈਗਾਵਾਟ ਉੱਤੇ ਚਲਾਇਆ ਜਾ ਰਿਹਾ ਹੈ।ਗੋਇੰਦਵਾਲ ਥਰਮਲ ਪਲਾਂਟ ਕੋਲ ਸਿਰਫ਼ ਚਾਰ ਦਿਨਾਂ ਦਾ ਕੋਲਾ ਬਚਿਆ ਹੈ। ਰੋਪੜ ਥਰਮਲ ਪਲਾਂਟ ਕੋਲ ਅੱਠ ਦਿਨਾਂ ਦਾ ਕੋਲਾ ਹੈ। ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਚੱਲ ਰਿਹਾ ਹੈ ਅਤੇ ਇਸ ਪਲਾਂਟ ਕੋਲ ਵੀ 28 ਦਿਨਾਂ ਦਾ ਕੋਲਾ ਬਚਿਆ ਹੈ। --PTC News-
latest-news sukhbir-singh-badal capt-amarinder-singh news-in-punjabi news-in-punjab
Advertisment

Stay updated with the latest news headlines.

Follow us:
Advertisment