Advertisment

'ਲਾਵਾਂ ਫੇਰੇ' ਦੇ ਗੀਤ '28 ਕਿੱਲੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ

author-image
Shanker Badra
New Update
'ਲਾਵਾਂ ਫੇਰੇ' ਦੇ ਗੀਤ '28 ਕਿੱਲੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ
Advertisment
'ਲਾਵਾਂ ਫੇਰੇ' ਦੇ ਗੀਤ '28 ਕਿੱਲੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ:16 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਰੌਸ਼ਨ ਪ੍ਰਿੰਸ ਦੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਦੂਜਾ ਗੀਤ '28 ਕਿੱਲੇ' 21 ਜਨਵਰੀ ਰਿਲੀਜ਼ ਹੋ ਚੁੱਕਾ ਹੈ।ਫਿਲਮ ਦੇ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਪਾਲੀਵੁੱਡ ਐਕਟਰ ਗਿੱਪੀ ਗਰੇਵਾਲ ਦੀ ਆਵਾਜ਼ 'ਚ ਰਿਲੀਜ਼ ਕੀਤਾ ਗਿਆ।'ਲਾਵਾਂ ਫੇਰੇ' ਦੇ ਗੀਤ '28 ਕਿੱਲੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ '28 ਕਿੱਲੇ' ਗੀਤ ਨੂੰ ਗਿੱਪੀ ਗਰੇਵਾਲ ਨਾਲ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ।'28 ਕਿੱਲੇ' ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।ਰੌਸ਼ਨ ਪ੍ਰਿੰਸ ਦੀ ਫਿਲਮ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਹੁਣ ਤੱਕ ਇਸ ਗੀਤ ਨੂੰ 11,67,131 ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।ਦੱਸਣਯੋਗ ਹੈ ਕਿ '28 ਕਿੱਲੇ' ਇਕ ਭੰਗੜਾ ਗੀਤ ਹੈ, ਜਿਹੜਾ ਤੁਹਾਨੂੰ ਵੀ ਨੱਚਣ 'ਤੇ ਮਜਬੂਰ ਕਰੇਗਾ।ਗਿੱਪੀ ਗਰੇਵਾਲ ਨਾਲ ਮੰਨਤ ਨੂਰ ਦਾ ਡਿਊਟ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ।'ਲਾਵਾਂ ਫੇਰੇ' ਦੇ ਗੀਤ '28 ਕਿੱਲੇ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ,ਦੇਖੋ ਵੀਡੀਓ'ਲਾਵਾਂ ਫੇਰੇ' ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ।ਪਹਿਲਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਸੀ,ਜਿਹੜੀ ਹੁਣ 16 ਫਰਵਰੀ ਨੂੰ ਰਿਲੀਜ਼ ਹੋਵੇਗੀ।ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਨਾਲ ਗੁਰਪ੍ਰੀਤ ਘੁੱਗੀ,ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ।ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ,ਜਿਸ ਦੀ ਕਹਾਣੀ ਭੁਪਿੰਦਰ ਸਿੰਘ ਨੇ ਲਿਖੀ ਹੈ।ਫਿਲਮ ਕਰਮਜੀਤ ਅਨਮੋਲ,ਰੰਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। -PTCNews-
latest-news gippy-grewal india-latest-news news-in-punjabi news-in-punjab roshan-prince
Advertisment

Stay updated with the latest news headlines.

Follow us:
Advertisment