Tue, Apr 23, 2024
Whatsapp

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ

Written by  Shanker Badra -- February 24th 2018 08:51 AM -- Updated: February 24th 2018 08:57 AM
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ:ਲੁਧਿਆਣਾ ਨਗਰ ਨਿਗਮ ਦੀਆਂ 95 ਸੀਟਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰ ਤੋਂ ਸ਼ੁਰੂ ਹੋ ਗਿਆ ਹੈ।ਲੋਕ ਪੋਲਿੰਗ ਬੂਥਾਂ 'ਤੇ ਆਪਣੇ ਉਮੀਦਵਾਰ ਦੀ ਚੋਣ ਕਰਨ ਲਈ ਵੋਟਾਂ ਪਾਉਣ ਆ ਰਹੇ ਹਨ।ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਲਈ ਚੋਣ ਮੈਦਾਨ ਤਿਆਰ ਹੈ ਜਿੱਥੇ 10.50 ਲੱਖ ਵੋਟਰ ਚੋਣ ਮੈਦਾਨ ਵਿੱਚ ਉਤਰੇ 494 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ। ਅੱਜ ਪੈਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਨੇ ਵੀ ਤਿਆਰੀ ਪੂਰੀ ਕਰ ਲਈ ਹੈ।ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂਚੋਣਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਪ੍ਰਸ਼ਾਸਨ ਦੇ 5400 ਅਧਿਕਾਰੀ ਤੇ ਕਰਮਚਾਰੀ ਡਿਊਟੀ ਨਿਭਾਉਣਗੇ।ਜਦਕਿ ਵੋਟ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਸਿਰੇ ਚੜ੍ਹਾਉਣ ਲਈ 4500 ਤੋਂ ਵਧੇਰੇ ਪੰਜਾਬ ਪੁਲੀਸ ਦੇ ਜਵਾਨਾਂ ਦੇ ਹੱਥ ਕਮਾਨ ਹੋਵੇਗੀ।ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਦੀ ਚੋਣ ਲਈ 494 ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਇਸੇ ਤਰ੍ਹਾਂ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 17 ਅਤੇ ਪਾਇਲ ਦੇ ਵਾਰਡ ਨੰਬਰ 5 ਲਈ ਦੋ-ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ।ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂਨਗਰ ਨਿਗਮ ਲੁਧਿਆਣਾ ਵਿੱਚ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ,ਜਿਨ੍ਹਾਂ ਵਿਚੋਂ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਟਰਾਂਸਜੈਂਡਰ ਹਨ। ਇਨ੍ਹਾਂ ਚੋਣਾਂ ਲਈ 1153 ਪੋਲਿੰਗ ਸਟੇਸ਼ਨਾਂ ਵਿਚੋਂ 284 ਸੰਵੇਦਨਸ਼ੀਲ ਕਰਾਰ ਦਿੱਤੇ ਗਏ ਹਨ।ਇਨ੍ਹਾਂ ਪੋਲਿੰਗ ਸਟੇਸ਼ਨਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।ਇਸ ਤੋਂ ਇਲਾਵਾ 24 ਤੋਂ 27 ਫਰਵਰੀ ਤੱਕ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੰਭਾਲ ਲਈ 9 ਥਾਵਾਂ ’ਤੇ 9 ਸਟਰੌਂਗ ਰੂਮ ਤਿਆਰ ਕੀਤੇ ਗਏ ਹਨ।ਲੁਧਿਆਣਾ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂਰਾਜ ਚੋਣ ਕਮਿਸ਼ਨ ਨੇ ਸਾਰੇ ਚੋਣ ਖੇਤਰਾਂ (ਨਗਰ ਨਿਗਮ ਲੁਧਿਆਣਾ,ਨਗਰ ਕੌਂਸਲ ਪਾਇਲ ਅਤੇ ਜਗਰਾਉਂ ਅਧੀਨ ਆਉਂਦੇ ਖੇਤਰ) ਵਿੱਚ 24 ਤੇ 27 ਫਰਵਰੀ ਨੂੰ ਡਰਾਈ ਡੇਅ ਘੋਸ਼ਿਤ ਕਰ ਦਿੱਤਾ ਹੈ।ਸਬੰਧਤ ਚੋਣ ਖੇਤਰਾਂ ਵਿੱਚ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ।ਇਸ ਦਿਨ ਉਕਤ ਸਥਾਨਾਂ ਦੀ ਹਦੂਦ ਅੰਦਰ ਹੋਟਲ,ਰੈਸਟੋਰੈਂਟ, ਕਲੱਬ ਆਦਿ ਵਿੱਚ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ ਅਤੇ ਨਾ ਹੀ ਕੋਈ ਵਿਅਕਤੀ ਸ਼ਰਾਬ ਸਟੋਰ ਕਰ ਸਕਦਾ ਹੈ। -PTCNews


Top News view more...

Latest News view more...