Advertisment

ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲ

author-image
Shanker Badra
New Update
ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲ
Advertisment
ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਅੱਜ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਹਿੰਸਾ ਦਾ ਸਹਾਰਾ ਲੈਂਦਿਆਂ ਬੂਥਾਂ ਉੱਤੇ ਕਬਜ਼ੇ ਕਰਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ।ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਵਰਗੇ ਕਾਂਗਰਸੀਆਂ ਆਗੂਆਂ ਅਤੇ ਭਾਰਤ ਭੂਸ਼ਣ ਵਰਗੇ ਵਿਧਾਇਕਾਂ ਨੇ ਕਾਂਗਰਸੀਆਂ ਦੀ ਭੀੜ ਲਿਜਾ ਕੇ ਵਿਭਿੰਨ ਬੂਥਾਂ ਤੋਂ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਜੀਅ ਭਰ ਕੇ ਜਾਅਲੀ ਵੋਟਾਂ ਭੁਗਤਾਈਆਂ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਬਿੱਟੂ ਅਤੇ ਆਸ਼ੂ ਵੱਲੋਂ ਪੁਲਿਸ ਕਰਮਚਾਰੀਆਂ,ਕਾਂਗਰਸੀ ਵਰਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਨਾਲ ਲੈ ਕੇ ਕੀਤੀ ਗੁੰਡਾਗਰਦੀ ਦੀ ਸ਼ਿਕਾਇਤ ਕੀਤੀ ਗਈ ਸੀ,ਪਰ ਲੁਧਿਆਣਾ ਦੇ ਸਥਾਨਕ ਪ੍ਰਸਾਸ਼ਨ ਅਤੇ ਸੂਬਾਈ ਚੋਣ ਕਮਿਸ਼ਨ ਨੇ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ।ਲੁਧਿਆਣਾ ਪੁਲਿਸ ਨਾ ਸਿਰਫ ਇਸ ਗੁੰਡਾਗਰਦੀ ਨੂੰ ਮੂਕ ਦਰਸ਼ਕ ਬਣਕੇ ਵੇਖਦੀ ਰਹੀ,ਇਸ ਨੇ ਅਕਾਲੀ ਏਜੰਟਾਂ ਨੂੰ ਬੂਥਾਂ ਤੋਂ ਖਦੇੜਣ ਅਤੇ ਅਕਾਲੀ ਵੋਟਰਾਂ ਨੂੰ ਡਰਾਉਣ ਵਿਚ ਉਲਟਾ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ।
Advertisment
ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਵਰਕਰਾਂ ਵਿਰੁੱਧ ਹਿੰਸਾ ਅਤੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਘਟਨਾਵਾਂ ਕੱਲ ਉਸ ਸਮੇਂ ਹੀ ਸ਼ੁਰੂ ਹੋ ਗਈਆਂ ਸਨ,ਜਦੋਂ ਕਾਂਗਰਸੀਆਂ ਨੇ ਵਾਰਡ ਨੰਬਰ 36 ਤੋਂ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਸੋਖੀ ਉੱਤੇ ਹਮਲਾ ਕਰਕੇ ਉਹਨਾਂ ਨੂੰ ਤਿੰਨ ਸਾਥੀਆਂ ਸਣੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਹਨਾਂ ਦੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਸੀ।ਉਹਨਾਂ ਕਿਹਾ ਕਿ ਸੋਖੀ ਦੇ ਹਮਲਾਵਰਾਂ ਉੱਤੇ ਮਾਮਲਾ ਦਰਜ ਕਰਨ ਦੀ ਥਾਂ ਉਲਟਾ ਅਕਾਲੀ ਉਮੀਦਵਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ।ਉਹਨਾਂ ਕਿਹਾ ਕਿ ਇਸ ਨਾਲ ਕਾਂਗਰਸੀਆਂ ਦੇ ਹੌਂਸਲੇ ਖੁੱਲ ਗਏ ਅਤੇ ਉਹਨਾਂ ਨੇ ਅੱਜ ਅਕਾਲੀ ਵਰਕਰਾਂ ਨੂੰ ਖਦੇੜਣ ਲਈ ਉਹਨਾਂ ਉੱਤੇ ਸ਼ਰੇਆਮ ਪੱਥਰਬਾਜ਼ੀ ਕੀਤੀ।ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲਇੰਨਾ ਹੀ ਨਹੀਂ, ਨਿਰਮਲ ਸਕੂਲ ਦੇ ਪੋਲਿੰਗ ਬੂਥ ਉੱਤੇ ਉਹਨਾਂ ਨੇ ਇੱਕ ਪੱਤਰਕਾਰ ਉੱਤੇ ਵੀ ਹਮਲਾ ਕਰ ਦਿੱਤਾ।ਡਾ.ਚੀਮਾ ਨੇ ਕਿਹਾ ਕਿ ਵਾਰਡ ਨੰਬਰ 72 ਵਿਚ ਕਾਂਗਰਸੀ ਵਿਧਾਇਕ ਭਾਰਤ ਭੂਸ਼ਣ ਨੇ ਸ਼ਰੇਆਮ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਅਤੇ ਵਿਧਾਇਕ ਨਾਲ ਆਏ ਵਿਅਕਤੀਆਂ ਨੇ ਰੱਜ ਕੇ ਜਾਅਲੀ ਵੋਟਾਂ ਭੁਗਤਾਈਆਂ।ਉਹਨਾਂ ਕਿਹਾ ਕਿ 250 ਤੋਂ ਵਧੇਰੇ ਬਾਹਰਲੇ ਵਿਅਕਤੀ ਅੰਮ੍ਰਿਤਸਰ ਦੇ ਰਜਿਸਟਰਸ਼ਨ ਨੰਬਰਾਂ ਵਾਲੀਆਂ ਬੱਸਾਂ ਰਾਹੀਂ ਸਾਨੇਤ ਪਿੰਡ ਪੁੱਜੇ ਹੋਏ ਸਨ।ਲੁਧਿਆਣਾ ਨਿਗਮ ਚੋਣਾਂ 'ਚ ਬੋਗਸ ਵੋਟਾਂ,ਹਿੰਸਾ ਤੇ ਬੂਥਾਂ ਉੱਤੇ ਕਬਜ਼ਿਆਂ ਰਾਂਹੀ ਕਾਂਗਰਸ ਨੇ ਲੋਕਤੰਤਰ ਦਾ ਕਤਲ ਕੀਤਾ:ਅਕਾਲੀ ਦਲਡਾਕਟਰ ਚੀਮਾ ਨੇ ਕਿਹਾ ਕਿ ਵਾਰਡ ਨੰਬਰ 38 ਵਿਚ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੁਆਰਾ ਬਾਕਾਇਦਾ ਇਜਾਜ਼ਤ ਲੈ ਕੇ ਲਗਾਏ ਗਏ ਇੱਕ ਵੀਡਿਓ ਕੈਮਰੇ ਨੂੰ ਤੋੜ ਦਿੱਤਾ।ਉਹਨਾਂ ਕਿਹਾ ਕਿ ਇਸ ਵਾਰਡ ਵਿਚ 100 ਦੇ ਕਰੀਬ ਕਾਂਗਰਸੀ ਵਰਕਰਾਂ ਨੇ 4 ਬੂਥਾਂ ਅੰਦਰ ਵੜ ਕੇ ਜਾਅਲੀ ਵੋਟਾਂ ਭੁਗਤਾਈਆਂ।ਅਕਾਲੀ ਆਗੂ ਨੇ ਕਿਹਾ ਕਿ ਵਾਰਡ ਨੰਬਰ 46 ਵਿਚ ਕਾਂਗਰਸੀਆਂ ਨੇ ਇੱਕ ਵੀਡਿਓ ਕੈਮਰਾ ਖੋਹ ਲਿਆ ਅਤੇ ਫਿਰ ਦੋ ਬੂਥਾਂ ਅੰਦਰ ਵੜ ਕੇ ਅਕਾਲੀ ਏਜੰਟਾਂ ਨੂੰ ਖਦੇੜ ਦਿੱਤਾ ਅਤੇ ਮੁੱਖ ਗੇਟ ਨੂੰ ਤਾਲਾ ਲਾ ਕੇ ਜਾਅਲੀ ਵੋਟਾਂ ਭੁਗਤਾਈਆਂ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment