Advertisment

ਲੈਂਫਟੀਨੈਂਟ ਕਰਨਲ ਇੰਦਰਜੀਤ ਸਿੰਘ ਬਟਾਲਿਆ : ਸੰਨ 48 ਦੀ ਜੰਗ 'ਚ ਅੰਤ ਤੱਕ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਨ ਵਾਲਾ ਯੋਧਾ 

author-image
Ragini Joshi
New Update
ਲੈਂਫਟੀਨੈਂਟ ਕਰਨਲ ਇੰਦਰਜੀਤ ਸਿੰਘ ਬਟਾਲਿਆ : ਸੰਨ 48 ਦੀ ਜੰਗ 'ਚ ਅੰਤ ਤੱਕ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਨ ਵਾਲਾ ਯੋਧਾ 
Advertisment
ਅੱਜ ਭਾਵ ੨੨ ਫਰਵਰੀ ਨੂੰ ਸੰਨ ੧੯੪੭-੪੮ 'ਚ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਲੱਗੀ ਸੀ, ਜਿਸ 'ਚ ਦੁਸ਼ਮਣ ਵੱਲੋਂ ੨੪ ਦਸੰਬਰ, ੧੯੪੭ ਨੂੰ ਝੰਗੜ ਉਤੇ ਕਬਜ਼ਾ ਕਰ ਲਿਆ ਗਿਆ ਸੀ। ਭਾਰਤੀ ਫੌਜ ਵੱਲੋਂ ੬ ਫਰਵਰੀ, ੧੯੪੮ ਨੂੰ ਨੌਸ਼ਹਿਰਾ ਉਤੇ ਕਬਜ਼ਾ ਕਰ ਲਿਆ ਗਿਆ ਸੀ ਅਤੇ ਝੰਗੜ ਨੂੰ ਫਤਹਿ ਕਰਨ ਦਾ ਨਿਸ਼ਾਨਾ ਸਾਹਮਣੇ ਰੱਖਿਆ ਗਿਆ ਸੀ। ਦੁਸ਼ਮਣ ਦਾ ਜ਼ੋਰ ਜ਼ਿਆਦਾ ਹੋਣ ਕਾਰਨ ਮੈਦਾਨ ਫਤਹਿ ਕਰਨਾ ਥੋੜ੍ਹਾ ਨਾਮੁਮਕਿਨ ਜਾਪ ਰਿਹਾ ਸੀ, ਜਿਸਦੇ ਚੱਲਦਿਆਂ ਭਾਰਤੀ ਫੌਜ ਵੱਲੋਂ ਦੁਸ਼ਮਣ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਮੌਕਾ ਵਿਚਾਰ ਕੇ ਉਸ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਅੱਜ ਦੇ ਦਿਨ, ਸੰਨ ੧੯੪੮ 'ਚ ਡੋਗਰਾ ਬਟਾਲੀਅਨ ਨੂੰ ੧ ਕਮਾਉਂ ਰਾਈਫਲਜ਼ ਦੀ ਸਹਾਇਤਾ ਕਰਨ ਵਾਸਤੇ ਹੁਕਮ ਮਿਲਿਆ ਸੀ। ਡੋਗਰਾ ਬਟਾਲੀਅਨ ਦੇ ਮਾਂਡਿੰਗ ਅਫਸਰ ਲੈਂਫਟੀਨੈਂਟ ਕਰਨਲ ਇੰਦਰਜੀਤ ਸਿੰਘ ਬਟਾਲਿਆ ਬੜੀ ਬਹਾਦਰੀ ਨਾਲ ਲੜੇ। ਦੁਸ਼ਮਣ ਨੇ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਉਹਨਾਂ ਦਾ ਖੱਬਾ ਹੱਥ ਉਡ ਗਿਆ। ਪਰ ਇਸ ਚੋਟ ਨੇ ਉਹਨਾਂ ਦਾ ਉਤਸ਼ਾਹ ਠੰਢਾ ਨਹੀਂ ਹੋਣ ਦਿੱਤਾ ਅਤੇ ਉਹਨਾਂ ਨੇ ਰਣ ਭੂਮੀ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਅੰਤ ਤੱਕ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸ਼ਹੀਦੀ ਮਗਰੋਂ ਉਹਨਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। —PTC News-
Advertisment

Stay updated with the latest news headlines.

Follow us:
Advertisment