New Update
ਲੜਕੀਆਂ ਦੀ ਸਿੱਖਿਆਂ ਦੇ ਨਾਂਮ 'ਤੇ ਹੋ ਰਿਹਾ ਵੱਡਾ ਘਪਲਾ: ਭਾਰਤ ਸਰਕਾਰ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ ਸਕੀਮ ਆਰੰਭ ਕੀਤੀ ਗਈ ਹੈ ਤਾਂ ਜੋ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ।ਇਸ ਸਕੀਮ ਅਧੀਨ ਲੜਕੀਆਂ ਨੂੰ ਮਿਲਣ ਵਾਲੇ ਵਿੱਤੀ ਲਾਭ ਦਾ ਝਾਂਸਾ ਦੇ ਕੇ ਫ਼ਾਰਮ ਭਰਵਾ ਰਹੇ ਹਨ, ਪਰ ਕੁੱਝ ਪੈਸੇ ਦੇ ਵਪਾਰੀ ਲੋਕ ਅਜਿਹੀਆਂ ਮੁਫਤ ਦੀਆਂ ਸਕੀਮਾਂ ਦਾ ਫ਼ਾਇਦਾ ਆਪ ਲੈ ਜਾਂਦੇ ਹਨ।ਜਦ ਕਿ ਸਰਕਾਰ ਵੱਲੋ ਇਸ ਤਰ੍ਹਾਂ ਦੀ ਕੋਈ ਵੀ ਸ਼ਕੀਮ ਨਹੀ ਚਲਾਈ ਗਈ।ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਬਹੋਨਾਂ ਦੇ ਵਿੱਚ ਸਾਹਮਣੇ ਆਇਆ ਹੈ।ਜਿੱਥੇ ‘ਬੇਟੀ ਬਚਾਓ, ਬੇਟੀ ਪੜਾਓ ਸਕੀਮ ਪ੍ਰਧਾਨ ਮੰਤਰੀ ਵਿੱਤੀ ਸਕੀਮ ਯੋਜਨਾ ਦੇ ਨਾਂ 'ਤੇ ਗ਼ਰੀਬ ਲੋਕਾਂ ਦੀ ਲੁੱਟ ਹੋ ਰਹੀ ਹੈ। ਇਸ ਸਕੀਮ ਤਹਤ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਤਹਤ ਆਮ ਲੋਕਾਂ ਨੂੰ ਗੁਮਰਾਹ ਕਰਕੇ ਫ਼ਾਰਮ ਸਰੇਆਮ ਵੇਚੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਚਾਰ ਦਿਨਾਂ ਤੋਂ ਮੁੱਖ ਡਾਕ ਘਰ ਵਿੱਚ ਲਾਈਨਾਂ ਲੱਗ ਗਈਆਂ ਹਨ।ਡਾਕਘਰ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਦਿੱਲੀ ਦੇ ਪਤੇ ਉੱਤੇ ਰਜਿਸਟਰੀ ਰਾਹੀਂ ਫ਼ਾਰਮ ਭੇਜੇ ਹਨ। ਪਿੰਡ ਬਹੋਨਾਂ ਦੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਪਰ ਲੋਕ ਸਰਪੰਚ ਦੀ ਮੋਹਰ ਲਗਾਉਣ ਲਈ ਜਿੰਦ ਕਰਦਿਆਂ ਗੁਮਰਾਹ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦੇਣ ਬਾਰੇ ਗੁਮਰਾਹ ਕੀਤਾ ਜਾ ਰਿਹਾ ਹੈ।-