Advertisment

ਵਾਤਾਵਰਣ ਵਿਗਿਆਨ ਦੇ ਮਾਸਟਰ ਪ੍ਰੋਗਰਾਮ ਲਈ ਕੈਨਬਰਾ ਯੂਨੀਵਰਸਿਟੀ ਨਾਲ ਸਾਂਝੇ ਯਤਨ

author-image
Ragini Joshi
New Update
ਵਾਤਾਵਰਣ ਵਿਗਿਆਨ ਦੇ ਮਾਸਟਰ ਪ੍ਰੋਗਰਾਮ ਲਈ ਕੈਨਬਰਾ ਯੂਨੀਵਰਸਿਟੀ ਨਾਲ ਸਾਂਝੇ ਯਤਨ
Advertisment
ਵਾਤਾਵਰਣ ਵਿਗਿਆਨ ਦੇ ਮਾਸਟਰ ਪ੍ਰੋਗਰਾਮ ਲਈ ਕੈਨਬਰਾ ਯੂਨੀਵਰਸਿਟੀ ਨਾਲ ਸਾਂਝੇ ਯਤਨ ਲੁਧਿਆਣਾ: ਪਿਛਲੇ ਦਿਨੀਂ ਕੈਨਬਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੀਪ ਸੈਣੀ ਨੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਸੀਨੀਅਰ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ । ਉਹ ਵਾਤਾਵਰਣ ਵਿਗਿਆਨ ਦੇ ਪੀਏਯੂ ਨਾਲ ਸਾਂਝੇ ਮਾਸਟਰ ਪ੍ਰੋਗਰਾਮ ਦੀਆਂ ਸੰਭਾਵਨਾਵਾਂ ਜਾਨਣ ਹਿੱਤ ਇਥੇ ਆਏ ਹੋਏ ਸਨ । ਉਨ•ਾਂ ਨੇ ਵਾਤਾਵਰਨ ਪ੍ਰਬੰਧਨ ਦੇ ਵਿਸ਼ੇਸ਼ ਖੇਤਰਾਂ ਵਿੱਚ ਖੋਜ ਦੇ ਵਿਸ਼ੇ ਤੇ ਵੀ ਚਰਚਾ ਕੀਤੀ । ਫੈਕਲਟੀ ਵਿਕਾਸ ਵਰਕਸ਼ਾਪ ਦੀ ਲੋੜ ਉਪਰ ਜ਼ੋਰ ਦਿੰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਢਿੱਲੋਂ ਨੇ ਕਿਹਾ ਕਿ ਅਜਿਹੇ ਸਾਂਝੇ ਖੇਤਰਾਂ ਵਿੱਚ ਕੰਮ ਕਰਨਾ ਫੈਕਲਟੀ ਅਤੇ ਵਿਦਿਆਰਥੀਆਂ ਦੋਹਾਂ ਦੇ ਹਿੱਤ ਵਿੱਚ ਹੋਵੇਗਾ । ਡਾ. ਸੈਣੀ ਨੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ । —PTC News-
shiromani-akali-dal bhagwant-mann punjabi-news sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment