Advertisment

ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬ

author-image
Shanker Badra
New Update
ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬ
Advertisment
ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬ:ਵਿਆਹ ਤੋਂ ਇੱਕ ਦਿਨ ਪਹਿਲਾਂ ਤਿਆਰ ਹੋਣ ਬਿਊਟੀ ਪਾਰਲਰ ਵਿੱਚ ਗਈ ਇੱਕ ਦੁਲਹਨ ਸ਼ੱਕੀ ਹਾਲਾਤ ਵਿੱਚ ਗਾਇਬ ਹੋ ਗਈ।ਓਦੋਂ ਲੜਕੀ ਦੇ ਪਰਿਵਾਰ ਵਾਲੇ ਜ਼ਿਲ੍ਹਾ ਗੁਰਦਾਸਪੁਰ ਵੱਲ ਲੜਕੇ ਦੇ ਘਰ ਸ਼ਗਨ ਦੇਣ ਗਏ ਹੋਏ ਸਨ।ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬਪਰਿਵਾਰ ਵਾਲੇ ਦੇਰ ਸ਼ਾਮ ਮੁੜੇ ਤਾਂ ਲੜਕੀ ਦੇ ਗਾਇਬ ਹੋਣ ਦਾ ਪਤਾ ਲੱਗਾ।ਪਰਿਵਾਰ ਵਾਲਿਆਂ ਨੇ ਅਟਾਰੀ ਦੇ ਇੱਕ ਨੌਜਵਾਨ ਵਿਰੁੱਧ ਲੜਕੀ ਨੂੰ ਅਗਵਾ ਕਰਨ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਅਤੇ ਨੌਜਵਾਨ ਦੇ ਦੋ ਮੋਬਾਈਲ ਨੰਬਰ ਵੀ ਪੁਲੀਸ ਨੂੰ ਸੌਂਪੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਦੀ ਇੱਕ ਲੜਕੀ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਰਿਸ਼ਤਾ ਤੈਅ ਹੋਇਆ ਸੀ।ਅਗਲੇ ਦਿਨ ਪੈਲੇਸ ਵਿੱਚ ਬਾਰਾਤ ਆਉਣੀ ਸੀ।ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬਬੀਤੇ ਦਿਨੀ ਪਰਿਵਾਰ ਵਾਲੇ ਲੜਕੇ ਦੇ ਘਰ ਸ਼ਗਨ ਦੇਣ ਗਏ ਤਾਂ ਪਿੱਛੋਂ ਘਰ ਤੋਂ ਦੁਲਹਨ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ,ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ।ਲੜਕੀ ਦੇ ਪਰਿਵਾਰ ਵਾਲੇ ਜਦ ਗੁਰਦਾਸਪੁਰ ਤੋਂ ਦੇਰ ਸ਼ਾਮ ਵਾਪਸ ਮੁੜੇ ਤਾਂ ਲੜਕੀ ਘਰ ਨਹੀਂ ਸੀ। ਉਨ੍ਹਾਂ ਨੇ ਬਿਊਟੀ ਪਾਰਲਰ ਅਤੇ ਆਸ-ਪਾਸ ਰਿਸ਼ਤੇਦਾਰਾਂ ਦੇ ਘਰ ਪਤਾ ਕੀਤਾ,ਪਰ ਕੁਝ ਪਤਾ ਨਹੀਂ ਲੱਗਾ। ਉਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ।ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਗਈ ਲਾੜੀ ਗਾਇਬਦੱਸਿਆ ਜਾਂਦਾ ਹੈ ਕਿ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਕਿਸੇ ਦਾ ਉਨ੍ਹਾਂ ਦੇ ਘਰ ਫੋਨ ਆਇਆ ਤੇ ਉਨ੍ਹਾਂ ਨੂੰ ਧਮਕਾਇਆ ਗਿਆ ਸੀ ਕਿ ਜੇ ਆਪਣੀ ਬੇਟੀ ਦਾ ਵਿਆਹ ਉਸ ਨਾਲ ਨਾ ਕੀਤਾ ਤਾਂ ਨਤੀਜੇ ਭੁਗਤਣੇ ਪੈਣਗੇ।ਪਰਿਵਾਰ ਦਾ ਦੋਸ਼ ਹੈ ਕਿ ਉਸੇ ਨੌਜਵਾਨ ਨੇ ਉਨ੍ਹਾਂ ਦੀ ਲੜਕੀ ਅਗਵਾ ਕੀਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment