Advertisment

ਵਿਆਹ ਤੋਂ ਬਾਅਦ ਦੇ ਪ੍ਰੇਮ ਸੰਬੰਧਾਂ ਦਾ ਹੋਇਆ ਇਹ ਹਾਲ, ਦੇਖੋ ਤਸਵੀਰਾਂ!

author-image
Ragini Joshi
New Update
ਵਿਆਹ ਤੋਂ ਬਾਅਦ ਦੇ ਪ੍ਰੇਮ ਸੰਬੰਧਾਂ ਦਾ ਹੋਇਆ ਇਹ ਹਾਲ, ਦੇਖੋ ਤਸਵੀਰਾਂ!
Advertisment
ਪ੍ਰੇਮ ਸੰਬੰਧ ਅਤੇ ਉਹ ਵੀ ਵਿਆਹ ਤੋਂ ਬਾਅਦ ਜਦੋਂ ਹੋਣ ਤਾਂ ਘਰਾਂ ਦਾ ਉਜੜਣਾ ਸੁਭਾਵਿਕ ਹੈ ਅਤੇ ਇਹਨਾਂ ਮਾਮਲਿਆਂ 'ਚ ਹੋ ਰਹੇ ਲਗਾਤਾਰ ਵਾਧੇ ਕਾਰਨ ਕਈ ਘਰ ਉਜੜੇ ਹਨ ਅਤੇ ਹੁਣ ਅਜਿਹਾ ਇੱਕ ਮਾਮਲਾ ਖੰਨਾ ਤੋਂ ਆਇਆ ਹੈ। publive-image ਇਸ ਮਾਮਲੇ 'ਚ ਇਕ ਵਿਆਹੇ ਹੋਏ ਨੌਜਵਾਨ ਦੀ ਜ਼ਿੰਦਗੀ ਤਾਂ ਬਰਬਾਦ ਹੋਈ ਹੀ ਪਰ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠ ਰਹੇ ਹਨ। ਇਕ ਘਟਨਾ 'ਚ ਸੰਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। publive-image ਉਹ ਪੁਲਿਸ ਹਿਰਾਸਤ 'ਚ ਸੀ ਅਤੇ ਉਸ ਵੱਲੋਂ ਪੁਲਿਸ ਹਿਰਾਸਤ 'ਚ ਹੀ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਆਪਣੇ ਨੂੰ ਬੇਕਸੂਰ ਦੱਸਿਆ ਹੈ ਅਤੇ ਕਿਹਾ ਹੈ ਕਿ ਸੰਦੀਪ ਸਿੰਘ ਧਾਰਾ ੩੦੬ ਤਹਿਤ ਜੇਲ੍ਹ 'ਚ ਕੈਦ ਸੀ ਅਤੇ ਉਸਨੇ ਜੇਲ 'ਚ ਪੱਖੇ ਨਾਲ਼ ਲਟਕ ਕੇ ਖੁਦਕੁਸ਼ੀ ਕਰ ਲਈ ਹੈ।publive-image ਮਾਮਲੇ ਦਾ ਦੂਜਾ ਪੱਖ ਹੈ ਕਿ ਸੰਦੀਪ ਦੇ ਪਹਿਲਾਂ ਤੋਂ ਹੀ ਵਿਆਹੁਤਾ ਹਰਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸਨ ਅਤੇ ਉਸਦੀ ਖੁਦਕੁਸ਼ੀ ਦੇ ਕੁਝ ਘੰਟਿਆਂ ਪਹਿਲਾਂ ਹੀ ਉਸਦੀ ਪ੍ਰੇਮਿਕਾ ਹਰਪ੍ਰੀਤ ਨੇ ਵੀ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।-
Advertisment

Stay updated with the latest news headlines.

Follow us:
Advertisment