Advertisment

ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣ

author-image
Shanker Badra
New Update
ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣ
Advertisment
ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣ:ਜੇਕਰ ਸਾਡੇ ਮਨ ਵਿੱਚ ਵਿਦੇਸ਼ ਘੁੰਮਣ ਦਾ ਵਿਚਾਰ ਆਉਂਦਾ ਹੈ।ਤਾਂ ਸਾਡੇ ਮਨ 'ਚ ਸਭ ਤੋਂ ਪਹਿਲਾ ਨਾਂਅ ਥਾਈਲੈਂਡ ਦਾ ਹੀ ਆਉਂਦਾ ਹੈ।ਅਜਿਹਾ ਇਸ ਲਈ ਕਿਉਂਕਿ ਥਾਈਲੈਂਡ ਦੀਆਂ ਸੁਹਣੀਆਂ ਸੈਰਗਾਹਾਂ 'ਤੇ ਘੁੰਮਣ ਦਾ ਨਜਾਰਾ ਹੋਰਾਂ ਥਾਵਾਂ ਦੇ ਮੁਕਾਬਲੇ ਘੱਟ ਖਰਚ ਵਿੱਚ ਲਿਆ ਜਾ ਸਕਦਾ ਹੈ।ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣਭਾਰਤ ਤੇ ਥਾਈਲੈਂਡ ਦਰਮਿਆਨ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨੀ ਲਾਈ ਗਈ।ਇਸ ਦੌਰਾਨ ਥਾਈਲੈਂਡ ਦੀ ਟੂਰਿਜਮ ਅਥਾਰਟੀ ਦੇ ਨਿਰਦੇਸ਼ਕ ਇਸਰਾ ਸਟੈਂਪਾਸੈਥ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਥਾਈਲੈਂਡ ਦਾ ਭਾਰਤ ਨਾਲ ਅਟੁੱਟ ਰਿਸ਼ਤਾ ਹੈ।ਉਨ੍ਹਾਂ ਦੱਸਿਆ ਕਿ 11 ਦਸੰਬਰ ਤੋਂ ਚੰਡੀਗੜ੍ਹ ਤੋਂ ਥਾਈਲੈਂਡ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ,ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣਇਹ ਉਡਾਣ ਏਅਰ ਇੰਡੀਆ ਚਲਾਵੇਗਾ।ਥਾਈਲੈਂਡ ਦੀ ਅਥਾਰਿਟੀ ਨੇ ਨਿਰਦੇਸ਼ਕ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ਅੰਮ੍ਰਿਤਸਰ,ਚੰਡੀਗੜ੍ਹ,ਲੁਧਿਆਣਾ,ਭੁਵਨੇਸ਼ਵਰ, ਜੈਪੁਰ, ਲਖਨਊ 'ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅੰਮ੍ਰਿਤਸਰ ਆਉਣ ਦਾ ਉਨ੍ਹਾਂ ਦਾ ਉਦੇਸ਼ ਸ਼ਹਿਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸੈਲਾਨੀਆਂ ਨੂੰ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ।ਵਿਦੇਸ਼ ਘੁੰਮਣ ਵਾਲਿਆਂ ਦੇ ਲਈ ਖੁਸ਼ਖਬਰੀ ,ਚੰਡੀਗੜ੍ਹ ਤੋਂ ਸ਼ੁਰੂ ਇਹ ਉਡਾਣਇਸ ਮੌਕੇ ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗੁਪਤਾ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment