Advertisment

ਸ਼ੁਰੂ ਹੋ ਚੁੱਕਾ ਹੈ ਪੀਟੀਸੀ ਮਿਊਜ਼ਿਕ ਅਵਾਰਡ 2018, ਪਹੁੰਚੇ ਹਨ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਸਿਤਾਰੇ

author-image
Ragini Joshi
Updated On
New Update
ਸ਼ੁਰੂ ਹੋ ਚੁੱਕਾ ਹੈ ਪੀਟੀਸੀ ਮਿਊਜ਼ਿਕ ਅਵਾਰਡ 2018, ਪਹੁੰਚੇ ਹਨ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਸਿਤਾਰੇ
Advertisment
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਆਗਾਜ਼ ਬੜੀਆਂ ਹੀ ਸੁਹਾਵਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਸੰਗੀਤ ਦੀ ਥਾਪ ਦੀਆਂ ਧੁਨਾਂ ਨਾਲ ਹੋ ਚੁੱਕਾ ਹੈ। ਪੁਰਾਣੇ ਪੰਜਾਬੀ ਸੱੱਭਿਆਚਾਰ ਦੀ ਝਲਕ ਦਿਖਲਾਉਂਦਾ ਪੁਰਾਤਣ ਵਿਰਾਸਤੀ ਚੀਜ਼ਾਂ ਨਾਲ ਸੱਜਿਆ ਹੋਇਆ ਆਲਾ-ਦੁਆਲਾ ਇਹ ਬਾਖੂਬੀ ਦੱਸ ਰਿਹਾ ਹੈ ਕਿ ਪੰਜਾਬੀ ਪੀਟੀਸੀ ਮਿਊਜ਼ਿਕ ਅਵਾਰਡ 'ਚ ਪੰਜਾਬ ਦੀ ਰੂਹ ਝਲਕਾਰੇ ਮਾਰਦੀ ਹੈ। ਵੱਖ ਵੱਖ ਪੁਸ਼ਾਕਾਂ 'ਚ ਸੱਜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਅਵਾਰਡ ਸ਼ੋਅ 'ਚ ਸ਼ਾਮਿਲ ਹੋ ਰਹੇ ਹਨ। ਪੀਟੀਸੀ ਪੰਜਾਬੀ 'ਤੇ ਠੀਕ ਗੁਰਬਾਣੀ ਤੋਂ ਬਾਅਦ ਇਸਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸਕਦੇ ਹੋ। ਕਲਾਕਾਰਾਂ ਦੀਆਂ ਪੇਸ਼ਕਾਰੀਆਂ ਸ਼ੁਰੂ ਹੋ ਚੁੱਕੀਆਂ ਹਨ । ਸੰਗੀਤਕ ਤੇ ਸੁਰਮਈ ਮਾਹੌਲ 'ਚ ਦਰਸ਼ਕ ਅਤੇ ਅਵਾਰਡ ਹਾਸਿਲ ਕਰਨ ਵਾਲੇ ਸੰਗੀਤ ਦੀ ਦੁਨੀਆਂ ਦੇ ਦਿੱਗਜ਼ ਸਿਤਾਰੇ ਪੇਸ਼ਕਾਰੀਆਂ ਦਾ ਆਨੰਦ ਮਾਣ ਰਹੇ ਹਨ ।publive-imageਤੁਹਾਨੂੰ ਦੱਸ ਦੇਈਏ ਕਿ ਇਹ ਅਵਾਰਡ ਸ਼ੋਅ ਮਹਿਜ਼ ਅਵਾਰਡ ਸ਼ੋਅ ਨਹੀਂ ਹੈ ਬਲਕਿ ਇਸਦੀ ਸਟੇਜ 'ਤੇ ਵੱਖ-ਵੱਖ ਬਾਕਮਾਲ 'ਤੇ ਸੁਰਾਂ ਦੇ ਧਨੀ ਕਲਾਕਾਰ ਆਪਣੀ ਕਲਾ ਦੇ ਜੌਹਰ ਵੀ ਤੁਹਾਡੇ ਸਨਮੁੱਖ ਰੱਖਣਗੇ। ਆਪਣੇ ਗੀਤਾਂ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਨਾਲ ਤੁਹਾਨੂੰ ਸਭ ਨੂੰ ਮੰਤਰਮੁਗਧ ਕਰ ਦੇਣਗੇ । publive-imageਇਹੀ ਨਹੀਂ ਤੁਹਾਨੂੰ ਇਸ ਅਵਾਰਡ ਸ਼ੋਅ 'ਚ ਹਾਸਰੱਸ ਭਰਿਆ ਰੰਗ ਵੀ ਵੇਖਣ ਨੂੰ ਮਿਲੇਗਾ , ਕਿਉਂਕਿ ਜਿੱਥੇ ਮਿਊਜ਼ਿਕ ਇੰਡਸਟਰੀ ਦੀਆਂ ਮਨੀਸ਼ ਪੌਲ , ਅਰਜਨ ਬਾਜਵਾ ,  ਸਾਰਾ ਗੁਰਪਾਲ, ਬੀ ਪਰੈਕ, ਇੰਦਰਜੀਤ ਨਿੱਕੂ, ਹੰਸ ਰਾਜ ਹੰਸ, ਹੁਨਰਮੰਦ ਹਸਤੀਆਂ ਇੱਥੇ ਪਹੁੰਚੀਆਂ ਹਨ ਉੱਥੇ ਹੀ ਹਾਸਰਸ ਕਲਾਕਾਰ ਸੁਦੇਸ਼ ਲਹਿਰੀ ਆਪਣੀ ਪੇਸ਼ਕਾਰੀ ਨਾਲ ਸਭ ਦੇ ਢਿੱਡਾਂ 'ਚ ਪੀੜਾਂ ਪਾਉਣ ਵਾਲੇ ਹਨ । ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਨ ਪੂਰੇ ਸਾਲ ਭਰ ਜਿਸ ਮਿਊਜ਼ਕ ਅਵਾਰਡ ਦੀ ਸਭ ਨੂੰ ਉਡੀਕ ਹੁੰਦੀ ਹੈ ਉਹ ਅੱਜ ਇਸ ਦਿਲਕਸ਼ ਤੇ ਆਕਰਸ਼ਕ ਸ਼ਾਮ ਦੇ ਆਗਾਜ਼ ਨਾਲ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਸ਼ਾਮ ਯਕੀਨਨ ਤੁਹਾਡੇ ਲਈ ਬੇਹੱਦ ਖਾਸ ਹੋਵੇਗੀ। —PTC News-
Advertisment

Stay updated with the latest news headlines.

Follow us:
Advertisment