Advertisment

SAD-BJP ਨੇ ਕਾਂਗਰਸ ਸਰਕਾਰ ਖਿਲਾਫ ਖੋਲਿਆ ਮੋਰਚਾ

author-image
Ragini Joshi
New Update
SAD-BJP ਨੇ ਕਾਂਗਰਸ ਸਰਕਾਰ ਖਿਲਾਫ ਖੋਲਿਆ ਮੋਰਚਾ
Advertisment
ਮੋਹਾਲੀ: ਸ਼੍ਰੋਮਣੀ ਅਕਾਲੀ ਦਲ -ਭਾਜਪਾ ਵੱਲੋਂ ਪੰਜਾਬ ਭਰ 'ਚ ਵੱਖ-ਵੱਖ ਜ਼ਿਲਿਆਂ 'ਚ ਕਾਂਗਰਸ ਸਰਕਾਰ ਖਿਲਾਫ ਜਿਲਾ ਪੱਧਰੀ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਿਸ ਵਿਚ ਅਕਾਲੀ ਦਲ ਦੇ ਕਾਰਕੁੰਨਾਂ ਅਤੇ ਆਗੂਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਸੀ ਕਾਂਗਰਸ ਸਰਕਾਰ ਨੂੰ ਬਣਿਆਂ ਤਿੰਨ ਮਹੀਨੇ ਹੋ ਚੱਲੇ ਹਨ ਪਰ ਕਾਂਗਰਸ ਸਰਕਾਰ ਵੱਲੋਂ ਕਿਸੇ ਵੀ ਚੋਣ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ । publive-image Sukhbir Singh Badal & Bikram Singh Majithia ਬਿਜਲੀ ਸਪਲਾਈ ਦਾ ਮਸਲਾ ਹੋਵੇ ,ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦਾ ਮਸਲਾ ਹੋਵੇ,ਬਿਜਲੀ ਸਪਲਾਈ ਦੀ ਪੂਰਤੀ ਹੋਵੇ ਜਾਂ ਕਿਸਾਨਾਂ ਦਾ ਕਰਜਾ ਹੋਵੇ,ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਓਹਨਾਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕੈਪਟਨ ਸਰਕਾਰ ਨੇ ਗੂਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕੀਤਾ ਕਰਜਾ ਮੁਆਫੀ ਦਾ ਵਾਅਦਾ ਵੀ ਹਾਲੇ ਤੱਕ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹਰ ਰੋਜ ਕਿਸਾਨ ਕਰਜੇ ਤੋਂ ਤੰਘ ਆ ਕੇ ਮੌਤ ਨੂੰ ਗਲੇ ਲਗਾ ਰਹੇ ਹਨ। —PTC News-
bjp dharna sad punjab-politics politics bjp-protest bhartiya-janta-party sad-bjp shiromani-kalai-dal sad-dharna sad-bjp-dharna sad-protest sad-bjp-protest sad-dharna-against-congress sad-dharna-against-congress-in-punjab punjab-politics-latest-news
Advertisment

Stay updated with the latest news headlines.

Follow us:
Advertisment