Advertisment

ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਬੱਝੀ ਆਸ

author-image
Nimrat Kaur
New Update
ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਬੱਝੀ ਆਸ
Advertisment
ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਆਸ ਬੱਝੀ ਹੈ । ਇਸ ਸੰਬੰਧੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹਨਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਸਾਡੇ ਵੱਲੋਂ ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਡਾ : ਸੁਬਰਾਮਨੀਅਮ ਸੁਆਮੀ ਰਾਹੀਂ ਕੇਂਦਰ ਸਰਕਾਰ ਕੋਲ ਉਠਾਏ ਗਏ ਸਿੱਖ ਮਸਲਿਆਂ ਅਤੇ ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਕੇਂਦਰ ਸਰਕਾਰ ਨੇ ਗੰਭੀਰਤਾ ਦਿਖਾਉਂਦਿਆਂ ਸੰਬੰਧਿਤ ਰਾਜਾਂ ਨੂੰ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਲਈ ਨਿਰਦੇਸ਼ ਦਿੱਤਾ ਹੈ । ਗ੍ਰਹਿ ਵਿਭਾਗ ਦੇ ਸਕੱਤਰ ਰੇਣੂ ਸੂਰੀ ਵੱਲੋਂ ਲਿਖੀ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਸਿੱਖ ਭਾਈਚਾਰੇ ਦੇ ਮਸਲਿਆਂ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਡਾ : ਸੁਬਰਾਮਨੀਅਮ ਸਵਾਮੀ ਮੈਂਬਰ ਰਾਜ ਸਭਾ ਦਵਾਰਾ ਉਸ ਦੇ ਵੱਲੋਂ ਮਿਤੀ 21 ਜੂਨ 2017 ਦੇ ਪੱਤਰ ਦੇ ਤਹਿਤ ਜੋ ਕਿ ਦਮਦਮੀ ਟਕਸਾਲ ( ਜਥਾ ਭਿੰਡਰਾਂ ) ਦਵਾਰਾ ਮਿਤੀ 20 ਜੂਨ 2017 ਨੂੰ ਇੱਕ ਮੰਗ ਪੱਤਰ ਰਾਹੀਂ ਸਰਕਾਰ ਕੋਲ ਉਠਾਈ ਗਏ ਇਤਰਾਜ਼ ਅਤੇ ਸੁਝਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੇਂਦਰੀ ਗ੍ਰਹਿ ਵਿਭਾਗ ਨੇ ਸੰਬੰਧਿਤ ਰਾਜਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਕਤ ਵਿਸ਼ੇ 'ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ ਮਿਤੀ 4 ਜੁਲਾਈ 2017 ਦੀ ਆਈ ਡੀ ਨੰ : 4646212 / ਪੀ ਐਮ ਓ / 2017 - ਮੰਗ ਪੱਤਰ ਦੀ ਇੱਕ ਕਾਪੀ ਜੋ ਨਾਲ ਨੱਥੀ ਹੈ ਸੰਬੰਧੀ ਉਚਿਤ ਕਾਰਵਾਈ ਲਈ ਆਦੇਸ਼ ਹੋਇਆ ਹੈ ।ਉਹਨਾਂ ਉਕਤ ਵਿਸ਼ੇ 'ਤੇ ਕਾਰਵਾਈ ਕਰਦਿਆਂ ਉਸ ਦੀ ਜਾਣਕਾਰੀ ਨਿਮਨ ਹਖਤਾਸ਼ਰ ਕੇਂਦਰੀ ਗ੍ਰਹਿ ਵਿਭਾਗ , ਰਾਜ ਸਭਾ ਮੈਂਬਰ ਡਾ : ਸੁਬਰਾਮਨੀਅਮ ਸਵਾਮੀ ਅਤੇ ਦਮਦਮੀ ਟਕਸਾਲ ( ਜਥਾ ਭਿੰਡਰਾਂ) ਨੂੰ ਭੇਜਣ ਲਈ ਵੀ ਕਿਹਾ ਹੈ ।ਇਸ ਤੋਂ ਇਲਾਵਾ ਕਾਰਵਾਈ ਪ੍ਰਤੀ ਨਵੀਂ ਦਿਲੀ ਵਿਖੇ ਸੰਬੰਧਿਤ ਵਿਭਾਗਾਂ ਨੂੰ ਵੀ ਜਾਣਕਾਰੀ ਦੇਣ ਲਈ ਕਿਹਾ ਹੈ । ਦਮਦਮੀ ਟਕਸਾਲ ਮੁਖੀ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ 'ਚ ਇੱਕ ਵਫ਼ਦ ਨੇ ਰਾਜ ਸਭਾ ਮੈਂਬਰ ਡਾ : ਸਵਾਮੀ ਨਾਲ ਮੁਲਾਕਾਤ ਕਰਦਿਆਂ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਗੱਲਬਾਤ ਕੀਤੀ ਸੀ । ਜਿਸ ਦੇ ਆਧਾਰ 'ਤੇ ਡਾ : ਸਵਾਮੀ ਨੇ ਰਾਜ ਸਭਾ ਵਿੱਚ ਇੱਕ ਮਤਾ ਪੇਸ਼ ਕਰਦਿਆਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਨੂੰ ਅਤਿ ਮੰਦਭਾਗਾ ਤੇ ਅਫ਼ਸੋਸਨਾਕ ਠਹਿਰਾਉਂਦਿਆਂ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ '84 ਦੀਆਂ ਦੋਹਾਂ ਘਟਨਾਵਾਂ ਘੱਲੂਘਾਰਾ ਅਤੇ ਨਵੰਬਰ '84 ਦੇ ਸਿੱਖ ਕਤਲੇਆਮ ਬਾਰੇ ਰਿਕਾਰਡ ਜਨਤਕ ਕਰਨ ਨੂੰ ਕਿਹਾ । ਉਹਨਾਂ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਵੀ ਪੈਰਵਾਈ ਕੀਤੀ ਅਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਵੀ ਅਪੀਲ ਕੀਤੀ । ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ 'ਤੇ ਰਾਜਨਾਥ ਨੇ ਉਹਨਾਂ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਸੀ । ਡਾ: ਸਵਾਮੀ ਸਿੱਖ ਮਸਲਿਆਂ ਨੂੰ ਲੈ ਕੇ ਕਾਂਗਰਸ ਦੀ ਕਈ ਵਾਰ ਅਲੋਚਨਾ ਕਰ ਚੁਕੇ ਹਨ ਅਤੇ ਉਹਨਾਂ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਗੰਭੀਰਤਾ ਨਾਲ ਵਕਾਲਤ ਕਰਨ ਦਾ ਵਿਸ਼ਵਾਸ ਦਿੱਤਾ ਸੀ । ਉਹਨਾਂ ਕਿਹਾ ਸੀ ਕਿ ਜਦ ਤਕ ਕਾਰਜ ਪੂਰਾ ਨਹੀਂ ਹੋ ਜਾਂਦਾ ਉਹ ਪਿੱਛਾ ਨਹੀਂ ਛੱਡੇਗਾ। ਸੰਤ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਤੋਂ ਇਲਾਵਾ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਗੁਰਦਵਾਰਾ ਗਿਆਨ ਗੋਦੜੀ ਨੂੰ ਮੁੜ ਮੂਲ ਅਸਥਾਨ 'ਤੇ ਸਥਾਪਿਤ ਕਰਨ, '84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਪੀੜਤਾਂ ਪਰਿਵਾਰਾਂ ਦਾ ਮੁੜ ਵਸੇਬਾ ਕਰਨ , ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਤਮਾਮ ਰਸਤਿਆਂ ਨੂੰ ਚੌੜੇ ਅਤੇ ਸੁੰਦਰ ਬਣਾਉਣ , ਆਨੰਦ ਕਾਰਜ ਐਕਟ ਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਪੂਰੇ ਦੇਸ਼ ਵਿੱਚ ਲਾਗੂ ਕਰਨ , '84 ਦੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਇਆ ਗਿਆ ਸਿੱਖ ਰੈਫਰੰਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਸਿੱਖ ਕੌਮ ਨੂੰ ਵਾਪਸ ਕਰਾਉਣ ਦੀ ਵੀ ਮੰਗ ਉਠਾਈ ਸੀ-
Advertisment

Stay updated with the latest news headlines.

Follow us:
Advertisment