Advertisment

ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਲਾਈ ਗਈ ਪਰਾਲੀ ਨੂੰ ਅੱਗ

author-image
Gagan Bindra
New Update
ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਲਾਈ ਗਈ ਪਰਾਲੀ ਨੂੰ ਅੱਗ
Advertisment
ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਲਾਈ ਗਈ ਪਰਾਲੀ ਨੂੰ ਅੱਗ: ਪੰਜਾਬ ਸਰਕਾਰ ਕਿਸਾਨਾਂ ਨੂੰ ਵਾਰ-ਵਾਰ ਸਖਤ ਹਦਾਇਤਾਂ ਕਰ ਰਹੀ ਹੈ ਕਿ ਝੋਨੇ ਦੀ ਕਟਾਈ ਪਿੱਛੋਂ ਪਰਾਲੀ ਨੂੰ ਅੱਗ ਨਾ ਲਗਾਈ ਜਾਵੇਂ ਪਰ ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਜਿਸਦੇ ਬਾਵਜੂਦ ਵੀ ਪਰਾਲੀ ਨੂੰ ਥਾਂ-ਥਾਂ ਅੱਗਾਂ ਲਗਾਈਆਂ ਜਾ ਰਹੀਆਂ ਹਨ।ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਲਾਈ ਗਈ ਪਰਾਲੀ ਨੂੰ ਅੱਗuਪੰਜਾਬ ਦੇ ਕਿਸਾਨ ਵੀ ਆਪਣੀ ਮੰਗ 'ਤੇ ਅੜੇ ਹੋਏ ਹਨ ਉਨ੍ਹਾਂ ਨੇ ਪਿਛਲੇ ਦਿਨੀਂ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸਨ ਕਰਦਿਆਂ ਪਟਿਆਲਾ ਧਰਨੇ 'ਤੇ ਪਰਾਲੀ ਨੂੰ ਅੱਗ ਲਾਉਣ ਦਾ ਐਲਾਨ ਵੀ ਕੀਤਾ ਸੀ। ਬਨੂੜ ਦੇ ਵੱਖ- ਵੱਖ ਪਿੰਡਾਂ ਵਿੱਚ ਕਿਸਾਨ ਪਰਾਲੀ ਨੁੰ ਅੱਗ ਲਗਾਉਂਦੇ ਹੋਏ ਨਜਰ ਆਏ ਹਨ। ਇਸ ਸਬੰਧੀ ਜਦ ਕਿਸਾਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਦਾ ਕੋਈ ਵੀ ਢੁੱਕਵਾਂ ਹੱਲ ਨਹੀਂ ਕੱਢ ਰਹੀਂ।ਉਨ੍ਹਾਂ ਨੇ ਕਿਹਾ ਕਿ ਝੋਨੇ ਵਾਲੇ ਖੇਤਾਂ ਵਿੱਚ ਆਲੂ ਲਾਉਣੇ ਹਨ ਅਤੇ ਆਲੂਆਂ ਦੀ ਬਿਜਾਈ ਦਾ ਸਮਾਂ ਲੰਘਦਾ ਜਾ ਰਿਹਾ ਹੈ।ਪਰਾਲੀ ਕਿਸਾਨ ਦੇ ਕਿਸੇ ਵੀ ਕੰਮ ਨਹੀਂ ਆਉਂਦੀ।ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਲਾਈ ਗਈ ਪਰਾਲੀ ਨੂੰ ਅੱਗਜੇਕਰ ਸਰਕਾਰ ਪਰਾਲੀ ਨੂੰ ਅੱਗ ਨਹੀਂ ਲਗਾਉਣ ਦਿੰਦੀ ਤਾਂ ਇਸਦੀ ਸਾਂਭ ਸੰਭਾਲ ਵਾਸਤੇ ਸਰਕਾਰ ਘੱਟੋ-ਘੱਟੋਂ ਪੰਜ ਹਜ਼ਾਰ ਰੁਪਏ ਮੁਆਵਜ਼ਾ ਦੇਵੇ।-
latest-news punjab-farmers punjab-politics latest-news-in-punjabi latest-news-in-punjab news-in-punjabi news-in-punjab
Advertisment

Stay updated with the latest news headlines.

Follow us:
Advertisment