Advertisment

ਸਾਂਈ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਵਿਸ਼ਵ ਪੰਜਾਬੀ ਕਾਨਫ੍ਰੰਸ ਟਰਾਂਟੋ ਵਿੱਚ ਹਿਸਾ ਲੈਣ ਨੌ ਮੈਂਬਰੀ ਵਫਦ ਜਾਵੇਗਾ

author-image
Ragini Joshi
New Update
ਸਾਂਈ ਮੀਆਂ ਮੀਰ ਫਾਊਂਡੇਸ਼ਨ ਵੱਲੋਂ ਵਿਸ਼ਵ ਪੰਜਾਬੀ ਕਾਨਫ੍ਰੰਸ ਟਰਾਂਟੋ ਵਿੱਚ ਹਿਸਾ ਲੈਣ ਨੌ ਮੈਂਬਰੀ ਵਫਦ ਜਾਵੇਗਾ
Advertisment
ਅੰਮ੍ਰਿਤਸਰ: ਟਰਾਂਟੋ ਕੈਨੇਡਾ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ੍ਰੰਸ ਵਿੱਚ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਨੌ ਮੈਂਬਰੀ ਵਫਦ ਸ਼ਮੂਲੀਅਤ ਕਰੇਗਾ। ਇਹ ਕਾਨਫ੍ਰੰਸ 23 ਤੋਂ 24 ਜੂਨ ਨੂੰ ਟਰਾਂਟੋ ਵਿਖੇ ਹੋ ਰਹੀ ਹੈ।ਫਾਉਂਡੇਸਨ ਦੇ ਮੀਡੀਆ ਸਲਾਹਕਾਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਡੇਸਨ ਵੱਲੋਂ ਤਿੰਨ ਮੈਂਬਰ ਪਾਕਿਸਤਾਨ ਤੋਂ ਅਤੇ ਛੇ ਮੈਂਬਰ ਪੰਜਾਬ ਤੋਂ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ ਤੋਂ ਇਲਾਵਾ ਹੋਰ ਵਿਦਵਾਨ ਜਿਨ੍ਹਾਂ ਵਿਚ ਡਾ. ਜਸਬੀਰ ਕੌਰ ਪਟਿਆਲਾ, ਸ. ਦੇਵਿੰਦਰ ਸਿੰਘ ਦਿਆਲਪੁਰੀ ਲੁਧਿਆਣਾ, ਡਾ. ਨਵਜੋਤ ਕੌਰ ਕਸੇਲ, ਡਾ. ਪਰਮਿੰਦਰ ਕੌਰ ਅਤੇ ਡਾ. ਬਰਨੀਤ ਕੌਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਤੋਂ ਜਨਾਬ ਅਜੀਜ ਉਲਾ ਨਾਜ, ਬੇਗਮ ਰਖਨੰਦਾ ਨਵੀਜ ਅਤੇ ਨੀਰਮਾ ਦੁਰਾਨੀ ਸ਼ਾਮਲ ਹੋਣਗੇ। —PTC News-
Advertisment

Stay updated with the latest news headlines.

Follow us:
Advertisment