Advertisment

ਸਾਊਦੀ ਅਰਬ 'ਚ ਮਹਿਲਾ ਨੂੰ ਪਹਿਲੀ ਵਾਰ ਮਿਲੀ ਏਨੀ ਖੁੱਲ੍ਹ,ਜਾਣੋਂ ਕਿਵੇਂ

author-image
Shanker Badra
New Update
Advertisment
ਸਾਊਦੀ ਅਰਬ 'ਚ ਮਹਿਲਾ ਨੂੰ ਪਹਿਲੀ ਵਾਰ ਮਿਲੀ ਏਨੀ ਖੁੱਲ੍ਹ,ਜਾਣੋਂ ਕਿਵੇਂ:ਸਾਊਦੀ ਅਰਬ ਵਰਗੇ ਦੇਸ਼,ਜਿੱਥੇ ਔਰਤਾਂ ਬੁਰਕਾ ਪਾਈ ਰੱਖਦੀਆਂ ਹਨ,ਇਸ ਦੇ ਇਤਿਹਾਸ ਵਿੱਚ ਕੱਲ੍ਹ ਕੁਝ ਇਹੋ ਜਿਹਾ ਦੇਖਣ ਨੂੰ ਮਿਲਿਆ,ਜਿਸ ਤੋਂ ਸਾਰੇ ਲੋਕ ਹੈਰਾਨ ਰਹਿ ਗਏ।ਇਸ ਦੇਸ ਨੇ ਇਕ ਔਰਤ ਗਾਇਕਾ ਨੂੰ ਪਹਿਲੀ ਵਾਰ ਜਨਤਕ ਸਮਾਰੋਹ ਵਿੱਚ ਇਕੱਲਿਆਂ ਗਾਉਣ ਦੀ ਖੁੱਲ੍ਹ ਦਿੱਤੀ ਹੈ।ਸਾਊਦੀ ਅਰਬ 'ਚ ਮਹਿਲਾ ਨੂੰ ਪਹਿਲੀ ਵਾਰ ਮਿਲੀ ਏਨੀ ਖੁੱਲ੍ਹ,ਜਾਣੋਂ ਕਿਵੇਂ ਲੇਬਨਾਨ ਦੀ ਪ੍ਰਸਿੱਧ ਗਾਇਕਾ ਹੀਬਾ ਤਵਾਜੀ ਨੇ ਰਾਜਧਾਨੀ ਰਿਆਧ ਦੇ ਕਿੰਗ ਫਾਹਦ ਕਲਚਰਲ ਸੈਂਟਰ ਵਿਚ ਹੋਏ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਸਟੇਜ ਉੱਤੇ ਖੜ੍ਹੇ ਹੋ ਕੇ ਗਾਇਆ। ਜਾਣਕਾਰੀ ਮੁਤਾਬਕ ਹੀਬਾ ਦੇ ਗਾਣੇ ਦਾ ਹਜ਼ਾਰਾਂ ਦਰਸ਼ਕਾਂ ਨੇ ਮਜ਼ਾ ਲਿਆ ਅਤੇ ਸਮਾਗਮ ਵਿੱਚ ਕੁੱਝ ਔਰਤਾਂ ਨੇ ਵੀ ਹਾਜਰ ਸਨ।ਹੀਬਾ ਨੇ ਕਿਹਾ ਕਿ ਉਹ ਸਾਊਦੀ ਅਰਬ ਪਹਿਲੀ ਵਾਰ ਆਈ ਹੈ ਤੇ ਇੱਥੇ ਉਸ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਹੈ।ਸਾਊਦੀ ਅਰਬ 'ਚ ਮਹਿਲਾ ਨੂੰ ਪਹਿਲੀ ਵਾਰ ਮਿਲੀ ਏਨੀ ਖੁੱਲ੍ਹ ,ਜਾਣੋਂ ਕਿਵੇਂ ਉਸ ਨੇ ਕਿਹਾ ਕਿ ਸਾਊਦੀ ਅਰਬ ਦੀ ਸਟੇਜ ਉੱਤੇ ਪੇਸ਼ਕਾਰੀ ਦੇਣ ਵਾਲੀ ਪਹਿਲੀ ਔਰਤ ਬਣ ਕੇ ਉਹ ਖੁਦ ਨੂੰ ਮਾਣ ਮਹਿਸੂਸ ਕਰ ਰਹੀ ਹੈ।ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਇਸ ਕੰਮ ਲਈ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਪਹਿਲੀ ਵਾਰ ਕਿਸੀ ਔਰਤ ਨੂੰ ਸਾਊਦੀ ਅਰਬ ਵਿਚ ਸਮਾਗਮ ਵਿੱਚ ਗਾਉਣ ਦਾ ਮੌਕਾ ਦਿੱਤਾ ਗਿਆ ਹੈ।ਵਰਨਣ ਯੋਗ ਹੈ ਕਿ ਸਾਊਦੀ ਅਰਬ ਵਿਚ ਏਦਾਂ ਦੇ ਸਮਾਗਮ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।ਸਾਊਦੀ ਅਰਬ 'ਚ ਮਹਿਲਾ ਨੂੰ ਪਹਿਲੀ ਵਾਰ ਮਿਲੀ ਏਨੀ ਖੁੱਲ੍ਹ,ਜਾਣੋਂ ਕਿਵੇਂਬੀਤੇ ਦਿਨੀਂ ਇਹੋ ਜਿਹੇ ਮਾਮਲੇ ਵਿੱਚ ਸਾਊਦੀ ਅਰਬ ਦੀ ਸਰਕਾਰ ਨੇ ਪਹਿਲੀ ਸੰਗੀਤਕਾਰ ਨੂੰ ਲਾਈਵ ਪੇਸ਼ਕਾਰੀ ਦੇ ਲਈ ਇਜਾਜ਼ਤ ਦਿੱਤੀ ਹੈ।ਇਹ ਇਜਾਜ਼ਤ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਲੋਂ ਸ਼ੁਰੂ ਕੀਤੇ ਸੁਧਾਰ ਮਗਰੋਂ ਦਿੱਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment