Advertisment

ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨ

author-image
Shanker Badra
New Update
ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨ
Advertisment
ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨ:ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੰਗਲਵਾਰ ਨੂੰ ਆਪਣੇ 3 ਦਿਨ ਦੇ ਦੌਰੇ 'ਤੇ ਸਾਊਦੀ ਅਰਬ ਪਹੁੰਚੀ।ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨਸੁਸ਼ਮਾ ਸਵਰਾਜ ਨੇ ਉੱਥੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕੀਤਾ।ਰਿਆਦ ਵਿਚ ਪ੍ਰਵਾਸੀ ਭਾਰਤੀਆਂ ਨਾਲ ਗੱਲ ਕਰਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਊਦੀ ਅਰਬ ਅਤੇ ਭਾਰਤ ਪੁਰਾਣੇ ਦੋਸਤ ਹਨ ਅਤੇ ਦੋਵਾਂ ਵਿਚਕਾਰ ਸਬੰਧ ਹਮੇਸ਼ਾ ਹੀ ਵਧੀਆ ਰਹੇ ਹਨ।ਪ੍ਰਵਾਸੀ ਭਾਰਤੀਆਂ ਤੀ ਤਾਰੀਫ ਕਰਦੇ ਸੁਸ਼ਮਾ ਨੇ ਕਿਹਾ ਕਿ ਤੁਸੀਂ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਅਤੇ ਦੇਸ਼ ਦੀ ਇੱਕ ਸਾਖ ਇੱਥੇ ਬਣਾਈ ਹੈ।ਇਸ ਤੋਂ ਬਾਅਦ ਉਨ੍ਹਾਂ ਭਾਰਤੀ ਦੂਤਘਰ ਦੀ ਵੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਹੀ ਪ੍ਰਤੀਕਿਰਿਆ ਦਿੰਦੇ ਹਨ ਅਤੇ ਹਰ ਸੰਭਵ ਮਦਦ ਕਰਦੇ ਹਨ।ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨਇਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਵੀ ਦੇਰ ਤੱਕ ਗੱਲਬਾਤ ਕੀਤੀ।ਸੁਸ਼ਮਾ ਸਵਰਾਜ 6 ਤੋਂ 8 ਫਰਵਰੀ ਨੂੰ ਸਾਊਦੀ ਅਰਬ ਦੀ ਯਾਤਰਾ 'ਤੇ ਹੈ।ਮੰਗਲਵਾਰ ਨੂੰ ਰਿਆਦ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ।ਅੱਜ ਸੁਸ਼ਮਾ ਸਵਰਾਜ ਸਾਊਦੀ ਦੇ ਅਲ ਜਨਾਦਰੀਆ ਫੈਸਟੀਵਲ ਦਾ ਉਦਘਾਟਨ ਕਰੇਗੀ।ਦੱਸਣਯੋਗ ਹੈ ਕਿ ਇਹ ਫੈਸਟੀਵਲ 2 ਹਫਤੇ ਤੱਕ ਚੱਲੇਗਾ।ਅਲ ਜਨਾਦਰੀਆ ਸਾਊਦੀ ਅਰਬ ਦਾ ਇਕ ਨੈਸ਼ਨਲ ਕਲਚਰਲ ਫੈਸਟੀਵਲ ਹੈ,ਜਿਸ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ।ਸਾਊਦੀ ਅਰਬ 'ਚ ਸੁਸ਼ਮਾ ਸਵਰਾਜ ਅੱਜ ਅਲ ਜਨਾਦਰੀਆ ਫੈਸਟੀਵਲ ਦਾ ਕਰਨਗੇ ਉਦਘਾਟਨਇਸ ਫੈਸਟੀਵਲ ਵਿਚ ਹਰ ਸਾਲ ਸਾਊਦੀ ਅਰਬ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਪ੍ਰਦਰਸ਼ਨ ਹੁੰਦਾ ਹੈ।ਇਸ ਫੈਸਟੀਵਲ ਦੀ ਸ਼ੁਰੂਆਤ 1985 ਵਿਚ ਹੋਈ ਸੀ ਅਤੇ 2018 ਵਿਚ ਇਸ ਦਾ 32ਵਾਂ ਸੰਸਕਰਨ ਆਯੋਜਿਤ ਕੀਤਾ ਜਾ ਰਿਹਾ ਹੈ।ਇਸ ਫੈਸਟੀਵਲ ਨੂੰ ਸਾਊਦੀ ਨੈਸ਼ਨਲ ਗਾਰਡ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ।ਖੇਡਾਂ,ਪਾਰੰਪਰਕ ਡਾਂਸ,ਕਲਾ, ਇਤਿਹਾਸ,ਆਰਕੀਟੈਕਚਰ ਵਰਗੀਆਂ ਵੱਖ-ਵੱਖ ਐਕਟੀਵਿਟੀਜ਼ ਇਸ ਵਿਚ ਕਈ ਤਰ੍ਹਾਂ ਦੇ ਰੰਗ ਬੰਨ੍ਹ ਦਿੰਦੀਆਂ ਹਨ। -PTCNews-
latest-news india-latest-news sushma-swaraj news-in-punjabi news-in-punjab
Advertisment

Stay updated with the latest news headlines.

Follow us:
Advertisment