New Update
ਸ੍ਰੀਲੰਕਾ ਤੇ ਭਾਰਤ ਵਿਚਕਾਰ ਤੀਸਰਾ ਟੀ-20 ਕ੍ਰਿਕੇਟ ਮੈਚ ਅੱਜ:ਪਿਛਲੇ ਲੰਮੇ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਭਾਰਤੀ ਕ੍ਰਿਕੇਟ ਟੀਮ ਅੱਜ ਸਾਲ 2017 ਦਾ ਅੰਤਮ ਮੁਕਾਬਲਾ ਖੇਡਣ ਜਾ ਰਹੀ ਹੈ।ਲੜੀ ਜਿੱਤ ਚੁੱਕੀ ਭਾਰਤੀ ਟੀਮ ਅੱਜ ਸ੍ਰੀਲੰਕਾ ਖਿਲਾਫ ਤੀਜੇ ਤੇ ਆਖਰੀ ਟੀ-20 ਕ੍ਰਿਕਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਸੰਭਾਵਨਾ ਹੈ। ਸ੍ਰੀਲੰਕਾ ਲਈ ਇਹ ਦੌਰ ਕਾਫੀ ਨਿਰਾਸ਼ਾ ਭਰਿਆ ਰਿਹਾ ਅਤੇ ਭਾਰਤ ਹੱਥੋਂ ਦੋ ਮੈਚਾਂ 'ਚ ਮਿਲੀ ਹਾਰ ਨੇ ਉਸ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ।ਭਾਰਤ ਨੇ ਕਟਕ 'ਚ ਪਹਿਲੇ ਮੈਚ 'ਚ ਸ੍ਰੀਲੰਕਾ ਨੂੰ 93 ਦੌੜਾਂ ਨਾਲ ਹਰਾਇਆ ਤੇ ਇੰਦੌਰ 'ਚ ਦੂਜਾ ਮੈਚ 88 ਦੌੜਾਂ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ ਹੈ।ਇਸ ਤੋਂ ਪਹਿਲਾਂ ਇੱਕ ਰੋਜਾ ਲੜੀ 'ਚ ਸ੍ਰੀਲੰਕਾ ਨੂੰ 1-2 ਨਾਲ ਹਾਰ ਝੱਲਣੀ ਪਈ ਸੀ ਜਦਕਿ ਟੈਸਟ ਲੜੀ 'ਚ ਵੀ ਉਸ ਦਾ ਸਫਾਇਆ ਹੋ ਗਿਆ।
-PTCNews-