Advertisment

ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰ

author-image
Shanker Badra
New Update
ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰ
Advertisment
ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰ:ਹਰਿਆਣਾ ਪੁਲਿਸ ਨੇ ਸਿੰਗਰ ਮਮਤਾ ਸ਼ਰਮਾ ਦੀ ਹੱਤਿਆ ਦੇ ਰਾਜ਼ ਦਾ ਪਰਦਾਫਾਸ਼ ਕਰ ਦਿੱਤਾ ਹੈ।ਪੁਲਿਸ ਨੇ ਮਮਤਾ ਦੇ ਸਾਥੀ ਕਲਾਕਾਰ ਮੋਹਿਤ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ ਜਿਸਨੇ ਪੁੱਛਗਿੱਛ ਦੌਰਾਨ ਹੱਤਿਆ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ।ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰਰੋਹਤਕ ਐੱਸ.ਪੀ. ਪੰਕਜ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੋਹਿਤ ਨੇ ਹੀ ਮਮਤਾ ਦਾ ਕਤਲ ਕੀਤਾ ਹੈ।ਮਮਤਾ ਅਤੇ ਮੋਹਿਤ ਦੀ ਪੈਸਿਆਂ ਨੂੰ ਲੈ ਕੇ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਸੀ,ਜਿਸ ਕਾਰਨ ਉਸਨੇ ਮਮਤਾ ਨੂੰ ਮਾਰਨ ਦਾ ਪਲਾਨ ਬਣਾਇਆ ਸੀ।ਪੰਕਜ ਜੈਨ ਨੇ ਦੱਸਿਆ ਕਿ ਮੋਹਿਤ ਦਾ ਸੰਦੀਪ ਨਾਲ ਪੁਰਾਣਾ ਸੰਬੰਧ ਸੀ।
Advertisment
ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰਸੰਦੀਪ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਗੱਡੀ ਕਿਰਾਏ 'ਤੇ ਦਿੰਦਾ ਸੀ।ਮੋਹਿਤ ਮਮਤਾ ਨੂੰ ਪ੍ਰੋਗਰਾਮ 'ਚ ਸੰਦੀਪ ਦੀ ਗੱਡੀ ਵਿਚ ਹੀ ਲੈ ਕੇ ਜਾਂਦਾ ਸੀ।ਪਿਛਲੇ ਕੁਝ ਦਿਨਾਂ ਤੋਂ ਮਮਤਾ ਅਤੇ ਮੋਹਿਤ ਦਾ ਝਗੜਾ ਚਲ ਰਿਹਾ ਸੀ।ਮਮਤਾ ਮੋਹਿਤ ਨੂੰ ਪੈਸੇ ਵੀ ਘੱਟ ਦਿੰਦੀ ਸੀ ਅਤੇ ਗੰਦੀਆਂ ਗਾਲਾਂ ਵੀ ਕੱਢਦੀ ਸੀ,ਜਿਸ ਕਾਰਨ ਮੋਹਿਤ ਦੇ ਮਨ 'ਚ ਮਮਤਾ ਪ੍ਰਤੀ ਗੁੱਸਾ ਸੀ।ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰਇਸੇ ਗੁੱਸੇ ਕਾਰਨ ਮੋਹਿਤ ਨੇ ਮਮਤਾ ਨੂੰ ਮਾਰਨ ਦਾ ਪਲਾਨ ਬਣਾਇਆ। 13 ਤਰੀਖ ਨੂੰ ਮਮਤਾ ਨੇ ਮੋਹਿਤ ਨੂੰ ਫੋਨ ਕਰਕੇ ਕਿਹਾ ਕਿ ਪ੍ਰੋਗਰਾਮ 'ਚ ਜਾਣਾ ਹੈ ਗੱਡੀ ਚਾਹੀਦੀ ਹੈ।14 ਤਾਰੀਖ ਨੂੰ ਮੋਹਿਤ ਸੰਦੀਪ ਨੂੰ ਨਾਲ ਲੈ ਕੇ ਗਿਆ ਅਤੇ ਕਲਾਨੌਰ ਉਤਰ ਕੇ ਮਮਤਾ ਨੂੰ ਇਕੱਲੇ ਹੀ ਲੈ ਕੇ ਗਿਆ। ਗੱਡੀ 'ਚ ਮਮਤਾ ਅਤੇ ਮੋਹਿਤ ਵਿਚਕਾਰ ਹੱਥੋਪਾਈ ਹੋਈ ਅਤੇ ਮੋਹਿਤ ਨੇ ਗੱਡੀ 'ਚ ਰੱਖੇ ਚਾਕੂ ਨਾਲ ਮਮਤਾ 'ਤੇ ਕਈ ਵਾਰ ਕੀਤੇ,ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰਇਸ ਤੋਂ ਬਾਅਦ ਮੋਹਿਤ ਲਾਸ਼ ਨੂੰ ਗੱਡੀ 'ਚ ਰੱਖ ਕੇ ਸੰਦੀਪ ਕੋਲ ਲੈ ਕੇ ਆਇਆ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।ਦੋਵਾਂ ਨੇ ਲਾਸ਼ ਨੂੰ ਖੇਤਾਂ 'ਚ ਸੁੱਟ ਦਿੱਤਾ ਅਤੇ ਗੱਡੀ 'ਚ ਲੱਗੇ ਖੂਨ ਨੂੰ ਸਾਫ ਕੀਤਾ।ਨੈਨ ਨੇ ਦੱਸਿਆ ਕਿ ਮੋਹਿਤ ਨੇ ਇਸ ਤੋਂ ਬਾਅਦ ਮਮਤਾ ਦੇ ਘਰ ਜਾ ਕੇ ਦੂਸਰੀ ਕਹਾਣੀ ਸੁਣਾਈ ਅਤੇ ਮਮਤਾ ਦੇ ਪਰਿਵਾਰ ਨਾਲ ਥਾਣੇ ਜਾ ਮਾਮਲਾ ਦਰਜ ਕਰਵਾ ਦਿੱਤਾ।ਹਰਿਆਣਾ ਦੀ ਸਿੰਗਰ ਮਮਤਾ ਹੱਤਿਆ ਕਾਂਡ 'ਚ ਪੁਲਿਸ ਦਾ ਖੁਲਾਸਾ,ਦੋਸ਼ੀ ਗ੍ਰਿਫਤਾਰਪੁਲਿਸ ਨੇ ਮਾਮਲੇ ਦੀ ਸਖਤੀ ਨਾਲ ਜਾਂਚ ਕਰਦੇ ਹੋਏ ਮੋਹਿਤ ਨੂੰ ਹਿਰਾਸਤ 'ਚ ਲਿਆ,ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆ ਗਿਆ।ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਲਈ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ।ਪੁਲਿਸ ਦੋਵਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵੇਗੀ ਅਤੇ ਹਥਿਆਰ ਦੀ ਬਰਾਮਦੀ ਕਰੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment