Advertisment

ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰ

author-image
Shanker Badra
New Update
ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰ
Advertisment
ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰ,ਸਿੱਖ ਭਾਈਚਾਰੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬੀਤੇ ਦਿਨ ਟਰਾਂਸਪੋਰਟ ਕੈਨੇਡਾ ਨੇ ਸ੍ਰੀ ਸਾਹਿਬ ਪਹਿਨ ਦੀ ਇਜਾਜ਼ਤ ਦਿੱਤੀ ਸੀ ਪਰ ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਿਊਬੇਕ ਅਸੈਂਬਲੀ ਨੇ ਫੈਸਲੇ ਵਿਰੁੱਧ ਪ੍ਰਸਤਾਵ ਪਾਸ ਕਰ ਕੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਸੀ।ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰਅਸੈਂਬਲੀ ਨੇ ਸਰਕਾਰ ਤੋਂ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਸੀ।ਟਰਾਂਸਪੋਰਟ ਕੈਨੇਡਾ ਨੇ ਫੈਸਲੇ ਦੀ ਸਮੀਖਿਆ ਕੀਤੀ ਅਤੇ ਸੋਧੇ ਹੋਏ ਨਿਯਮਾਂ ਅਨੁਸਾਰ ਅਮਰੀਕਾ ਤੋਂ ਇਲਾਵਾ ਕੈਨੇਡਾ ਤੋਂ ਚੱਲਣ ਵਾਲੀਆਂ ਉਡਾਣਾਂ 'ਚ ਮੁਸਾਫਰਾਂ ਨੂੰ 6 ਸੈਂਟੀਮੀਟਰ ਤੋਂ ਛੋਟੀ ਸ੍ਰੀ ਸਾਹਿਬ ਪਹਿਨਾਂ ਦੀ ਖੁੱਲ੍ਹ ਦਿੱਤੀ ਹੈ।
Advertisment
ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰਅੰਮ੍ਰਿਤਧਾਰੀ ਸਿੱਖਾਂ ਨੂੰ ਹਵਾਈ ਸਫਰ ਦੌਰਾਨ 6 ਸੈਂਟੀਮੀਟਰ ਤੋਂ ਛੋਟੀ ਸ੍ਰੀ ਸਾਹਿਬ ਪਹਿਨ ਕੇ ਸਫਰ ਕਰਨ ਦੀ ਮਨਾਹੀ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਹਵਾਈ ਸਫਰ ਦੌਰਾਨ 6 ਸੈਂਟੀਮੀਟਰ ਤੋਂ ਛੋਟੀ ਸ੍ਰੀ ਸਾਹਿਬ ਪਹਿਨ ਕੇ ਸਫਰ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਅਤੇ 27 ਨਵੰਬਰ 2017 ਨੂੰ ਇਹ ਨਿਯਮ ਲਾਗੂ ਹੋ ਹੋ ਗਿਆ ਹੈ।ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰਇਸ ਬਾਰੇ ਕੈਨੇਡਾ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਦੱਸਿਆ ਕਿ ਨਵੇਂ ਨਿਯਮ ਮੁਤਾਬਕ ਸ੍ਰੀ ਸਾਹਿਬ ਦਾ ਆਕਾਰ 6 ਸੈਂਟੀਮੀਟਰ ਤੋਂ ਛੋਟਾ ਹੋਣਾ ਚਾਹੀਦਾ ਹੈ।ਸਰਕਾਰ ਦਾ ਇਹ ਫੈਸਲਾ ਕੈਨੇਡਾ 'ਚ ਰਹਿੰਦੇ ਸਿੱਖ ਭਾਈਚਾਰੇ ਲਈ ਇਹ ਵੱਡੀ ਜਿੱਤ ਹੈ।ਇਸ ਬਾਰੇ ਗੱਲ ਕਰਦਿਆਂ ਨਵਦੀਪ ਬੈਂਸ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਬਾਰੇ ਅਜੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਪਰ ਘਰੇਲੂ ਉਡਾਣਾਂ ਵਿਚ ਛੋਟੀ ਸ੍ਰੀ ਸਾਹਿਬ ਪਹਿਨ ਕੇ ਮੁਸਾਫਰ ਜਹਾਜ਼ 'ਚ ਸਫਰ ਕਰ ਸਕਦੇ ਹਨ।ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਹਵਾਈ ਸਫਰ ਦੌਰਾਨ ਸ੍ਰੀ ਸਾਹਿਬ ਪਹਿਨ ਕੇ ਕਰਨਗੇ ਸਫਰਇਸ ਬਾਰੇ ਗੱਲ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਸ੍ਰੀ ਸਾਹਿਬ ਕੋਈ ਹਥਿਆਰ ਨਹੀਂ ਹੈ,ਸਗੋਂ ਕਿ ਅਨਿਆਂ ਵਿਰੁੱਧ ਖੜ੍ਹਨ ਦਾ ਸੰਕੇਤਕ ਪ੍ਰਤੀਕ ਹੈ।ਸਾਨੂੰ ਇਸ ਬਾਰੇ ਹੋਰ ਭਾਈਚਾਰਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। -PTCNews-
latest-news sgpc india-latest-news news-in-punjab news-in-punajabi
Advertisment

Stay updated with the latest news headlines.

Follow us:
Advertisment