Advertisment

ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰ

author-image
Shanker Badra
New Update
ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰ
Advertisment
ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰ:ਦਿੱਲੀ ਨੇੜੇ ਗੁਰੂਗ੍ਰਾਮ 'ਚ ਕੁਝ ਮਹੀਨੇ ਪਹਿਲਾਂ ਰੇਆਨ ਇੰਟਰਨੈਸ਼ਨਲ ਸਕੂਲ 'ਚ ਪ੍ਰਦਿਊਮਨ ਨਾਂ ਦੇ ਵਿਦਿਆਰਥੀ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਦਿੱਲੀ ਦੇ ਇਕ ਨਿੱਜੀ ਸਕੂਲ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰਜਿੱਥੇ 16 ਸਾਲਾਂ ਦੇ ਇੱਕ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ।ਉੱਤਰ ਪੂਰਬੀ ਦਿੱਲੀ ਪੁਲਿਸ ਕਮਿਸ਼ਨਰ ਅਜੀਤ ਕੇ ਸਿੰਗਲਾ ਅਨੁਸਾਰ ਇਹ ਘਟਨਾ ਰਾਜਧਾਨੀ ਦੇ ਕਰਾਵਲ ਨਗਰ ਦੀ ਹੈ,ਜਿੱਥੇ ਜੀਵਨ ਜੋਤੀ ਨਾਂ ਦੇ ਇਕ ਨਿੱਜੀ ਸਕੂਲ 'ਚ 9ਵੀਂ ਜਮਾਤ ਦੇ ਵਿਦਿਆਰਥੀ ਤੂਸ਼ਾਰ ਦੀ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ।ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਤੇ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਤੂਸ਼ਾਰ ਦੀ ਸਕੂਲ ਦੇ ਟਾਇਲਟ 'ਚ ਕੁਝ ਵਿਦਿਆਰਥੀਆਂ ਨਾਲ ਕੁੱਟਮਾਰ ਹੋਈ ਸੀ।ਕੁੱਟਮਾਰ ਦੌਰਾਨ ਸੱਟ ਲੱਗਣ ਕਾਰਨ ਉਹ ਡਿੱਗ ਗਿਆ ਸੀ ਅਤੇ ਇਸ ਕਾਰਨ ਹੀ ਬਾਅਦ 'ਚ ਉਸ ਦੀ ਮੌਤ ਹੋ ਗਈ।ਫੁਟੇਜ ਦੇ ਆਧਾਰ 'ਤੇ ਤਿੰਨ ਵਿਦਿਆਰਥੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਅਤੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 304 ਦੇ ਅਧੀਨ ਦਰਜ ਕੀਤੇ ਗਏ ਇਸ ਮਾਮਲੇ ਨੂੰ ਕਤਲ ਦਾ ਮਾਮਲਾ ਮੰਨਦੇ ਹੋਏ ਧਾਰਾ 302 ਦੇ ਅਧੀਨ ਦਰਜ ਕਰਵਾਇਆ ਗਿਆ ਹੈ।ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰਸਿੰਗਲਾ ਅਨੁਸਾਰ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਤੂਸ਼ਾਰ ਨੂੰ ਟਾਇਲਟ 'ਚ ਬੇਹੋਸ਼ੀ ਦੀ ਹਾਲਤ 'ਚ ਪਿਆਰ ਵੇਖਿਆ ਸੀ,ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਪੁਲਿਸ ਕਮਿਸ਼ਨਰ ਅਨੁਸਾਰ ਇਸ ਬਾਰੇ ਸਕੂਲ ਦੇ ਵਿਦਿਆਰਥੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਮੈਡੀਕਲ ਬੋਰਡ ਵੱਲੋਂ ਪ੍ਰੀਖਣ ਤੋਂ ਬਾਅਦ ਤੂਸ਼ਾਰ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਜਾਵੇਗੀ।ਇਸ ਦਰਮਿਆਨ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਨੂੰ ਕਰਾਵਲ ਨਗਰ ਚੌਰਾਹੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment