Advertisment

ਕੈਨੇਡਾ ਵਿੱਚ ਮਾਝੇ ਦੇ ਪੁੱਤ ਦਾ ਕਤਲ, ਤਾਏ ਦੇ ਪੁੱਤ ਤੇ 'ਹੀ ਲੜਕੇ ਤੇ ਸ਼ੱਕ ਦੀ ਸੂਈ

author-image
Ragini Joshi
New Update
ਕੈਨੇਡਾ ਵਿੱਚ ਮਾਝੇ ਦੇ ਪੁੱਤ ਦਾ ਕਤਲ, ਤਾਏ ਦੇ ਪੁੱਤ ਤੇ 'ਹੀ ਲੜਕੇ ਤੇ ਸ਼ੱਕ ਦੀ ਸੂਈ
Advertisment
ਕੈਨੇਡਾ ਦੇ ਬਰੈਪਟਨ ਸ਼ਹਿਰ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਉਰਫ ਸੋਨੂੰ ਉਮਰ 34 ਸਾਲ ਦੀ ਮੌਤ ਦੀ ਖ਼ਬਰ ਮਿਲੀ। ਗੁਰਪ੍ਰੀਤ ਪਿੰਡ ਬਜਵਾੜਾ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਗੁਰਪ੍ਰੀਤ ਦੀ ਮੌਤ ਭੇਦ ਭਰੇ ਹਲਾਤਾਂ ਵਿੱਚ ਹੋਈ। ਪੁਲਿਸ ਨੇ ਸ਼ੱਕ ਦੇ ਤੋਰ ਤੇ ਗੁਰਪ੍ਰੀਤ ਸਿੰਘ ਦੇ ਹੀ ਤਾਏ ਦੇ ਪੁੱਤ ਅਵਤਾਰ ਧਾਮੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲਾ ਦਰਜ ਕਰ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਨੇ ਕਿਹਾ ਕਿ ਪੈਦਲ ਜਾ ਰਹੇ ਗੁਰਪ੍ਰੀਤ ਨੂੰ ਕਰੋਲ ਬਾਗ ਪਲਾਜ਼ਾ ਨੇੜੇ 31 ਦਸੰਬਰ ਨੂੰ ਵਾਹਨ ਨੇ ਕੁਚਲ ਦਿੱਤਾ ਸੀ। ਕੈਨੇਡਾ ਵਿੱਚ ਮਾਝੇ ਦੇ ਪੁੱਤ ਦਾ ਕਤਲ, ਤਾਏ ਦੇ ਪੁੱਤ ਤੇ 'ਹੀ ਲੜਕੇ ਤੇ ਸ਼ੱਕ ਦੀ ਸੂਈਜਿਸ ਨਾਲ ਉਹ ਬੁਰੀ ਤਰਾਂ ਫੱਟੜ ਹੋ ਗਿਆ ਅਤੇ ਹਸਪਤਾਲ ਪਹੁੰਚ ਕੇ ਉਸਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੇ ਜਾਂਚ ਕਰ ਰਹੀ ਹੈ ਕਿ ਇਹ ਸਾਜਿਸ਼ ਹੈ ਜਾ ਘਟਨਾ।ਅਵਤਾਰ ਨੂੰ ਮੌਕੇ ਵਾਰਦਾਤ ਤੋਂ ਗ੍ਰਿਫਤਾਰ ਕਰ ਲਿਆ ਜਿਸ ਤੇ ਪਹਿਲਾ ਵੀ ਕਤਲ ਦਾ ਮਾਮਲਾ ਦਰਜ਼ ਹੈ। ਮ੍ਰਿਤਕ ਦਾ ਪਰਿਵਾਰ ਹਲੇ ਤੱਕ ਇਸ ਘਟਨਾ ਉੱਤੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਪਰ ਨੇੜਲੇ ਰਿਸ਼ਤੇਦਾਰਾਂ ਦਾ ਦੱਸਣਾ ਹੈ ਕਿ ਗੁਰਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਮਾਤਮ ਪੱਸਰ ਗਿਆ ਗੁਰਪ੍ਰੀਤ ਕੁਝ ਸਮੇਂ ਪਹਿਲਾ ਹੀ ਕੈਨੇਡਾ ਗਿਆ ਸੀ ਅਤੇ ਆਪਣੇ ਤੇ ਦੇ ਮੁੰਡੇ ਕੋਲ ਰਹਿੰਦਾ ਸੀ। —PTC News-
Advertisment

Stay updated with the latest news headlines.

Follow us:
Advertisment