Advertisment

ਜ਼ਮੀਨ ਗਹਿਣੇ ਰੱਖ ਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼, ਨਹੀਂ ਪਤਾ ਸੀ ਕਿ ਹੋਵੇਗਾ ਅਜਿਹਾ! 

author-image
Ragini Joshi
New Update
ਜ਼ਮੀਨ ਗਹਿਣੇ ਰੱਖ ਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼, ਨਹੀਂ ਪਤਾ ਸੀ ਕਿ ਹੋਵੇਗਾ ਅਜਿਹਾ! 
Advertisment
ਜ਼ਮੀਨ ਗਹਿਣੇ ਰੱਖ ਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼, ਨਹੀਂ ਪਤਾ ਸੀ ਕਿ ਹੋਵੇਗਾ ਅਜਿਹਾ!  : ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਦਿਲ 'ਚ ਸੱਧਰਾਂ ਲੈ ਕੇ ਵਿਦੇਸ਼ ਜਾਂਦੇ ਹਨ, ਤਾਂ ਕਿ ਜ਼ਿੰਦਗੀ 'ਚ ਕੁਝ ਕਰ ਕਰ ਕੇ ਦਿਖਾ ਸਕਣ ਪਰ ਕਦੀ ਕਦੀ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਸਾਰੇ ਸੁਪਨੇ ਧਰੇ ਦੇ ਧਰੇ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਕੈਥਲ ਦੇ ਪਿੰਡ ਤਾਰਾਗੜ੍ਹ 'ਚ ਵੀ। ਜ਼ਮੀਨ ਵੇਚ ਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼, ਨਹੀਂ ਪਤਾ ਸੀ ਕਿ ਹੋਵੇਗਾ ਅਜਿਹਾ! ਇੱਥੋਂ ਦੇ ਇੱਕ ਨੌਜਵਾਨ ਵਿਕਾਸ ਦੀ ਮੇਲਸ਼ੀਆਂ ਦੇ ਕਜੰਗ ਜ਼ਿਲੇ 'ਚ ਹੱਤਿਆ ਕਰ ਦਿੱਤੀ ਗਈ ਹੈ। ਇਸਦੇ ਨਾਲ ਪੰਜਾਬ ਦੇ ਗੁਰਜੀਤ ਨਾਮਕ ਲੜਕੇ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਜਿਵੇਂ ਹੀ ਦੋਵੇਂ ਕਮਰੇ ਤੋਂ ਬਾਹਰ ਕੰਮ ਲਈ ਨਿਕਲੇ ਅਤੇ ਆਪਣੀ ਗੇਟ 'ਤੇ ਪੁੱਜੇ ਤਾਂ ਕੁਝ ਅਣਪਛਾਤੇ ਲੋਕਾਂ ਵੱਲੋਂ ਉਹਨਾਂ 'ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜ਼ਮੀਨ ਵੇਚ ਕੇ ਭੇਜਿਆ ਸੀ ਪੁੱਤਰ ਨੂੰ ਵਿਦੇਸ਼, ਨਹੀਂ ਪਤਾ ਸੀ ਕਿ ਹੋਵੇਗਾ ਅਜਿਹਾ! ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਕੈਥਲ ਤੋਂ ਵਿਕਾਸ ਦੇ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੈ ਅਤੇ ਉਹ ਮਹਿਜ਼ ੧੧ ਮਹੀਨੇ ਪਹਿਲਾਂ ਹੀ ਉਥੇ ਗਿਆ ਸੀ। ਉਸਦੇ ਪਰਿਵਾਰ ਵਾਲ਼ਿਆਂ ਨੇ ਜ਼ਮੀਨ ਗਹਿਣੇ ਰੱਖ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਮ੍ਰਿਤਕ ਨੇ ਘਟਨਾ ਦੇ ਦਿਨ ਸਵੇਰੇ ਆਖਰੀ ਵਾਰ ਹੋਈ ਪਰਿਵਾਰ ਨਾਲ ਗੱਲ ਕੀਤੀ ਸੀ। —PTC News-
Advertisment

Stay updated with the latest news headlines.

Follow us:
Advertisment