Advertisment

ਸਾਰੇ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7.30 ਵਜੇ ਖੋਲ੍ਹਣ ਤੇ ਦੁਪਹਿਰ 12 ਵਜੇ ਬੰਦ ਕਰਨ ਦੇ ਹੁਕਮ ਜਾਰੀ

author-image
Ragini Joshi
New Update
ਸਾਰੇ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7.30 ਵਜੇ ਖੋਲ੍ਹਣ ਤੇ ਦੁਪਹਿਰ 12 ਵਜੇ ਬੰਦ ਕਰਨ ਦੇ ਹੁਕਮ ਜਾਰੀ
Advertisment
ਜਲੰਧਰ: ਜ਼ਿਲ੍ਹਾ ਮੈਜਿਸਟਰੇਟਾਂ ਨੇ ਫੌਜ਼ਦਾਰੀ ਜਾਬਤਾ ਸੰਘਤਾ 1973(1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆਂ ਛੋਟੇ ਬੱਚਿਆਂ ਦੀ ਸਿਹਤ ਦੇ ਮੱਦੇ ਨਜ਼ਰ ਮਿਤੀ 18.05.2017 ਤੋਂ ਮਿਤੀ 31.05.2017 ਤੱਕ ਸੂਬੇ ਦੇ ਸਾਰੇ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਸਕੂਲ ਖੁੱਲਣ ਦਾ ਸਮਾਂ ਸਵੇਰੇ 7.30 ਵਜੇ ( ਜਿਹੜੇ ਸਕੂਲ ਸਵੇਰੇ 7.30 ਵਜੇ ਤੋਂ ਪਹਿਲਾਂ ਖੁੱਲਦੇ ਹਨ ਉਥੇ ਸਕੂਲ ਖੁੱਲਣ ਦੇ ਸਮੇਂ ਵਿਚ ਬਦਲਾਵ ਨਹੀਂ ਹੋਵੇਗਾ) ਅਤੇ ਦੁਪਹਿਰ 12.00 ਵਜੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਇਨਾਂ ਹੁਕਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਗੇ। —PTC News-
punjab school-timings punjab-scholl-education-board summers heat
Advertisment

Stay updated with the latest news headlines.

Follow us:
Advertisment