Sat, Apr 20, 2024
Whatsapp

ਮੋਗਾ :ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ

Written by  Shanker Badra -- August 03rd 2019 12:48 PM -- Updated: August 03rd 2019 12:50 PM
ਮੋਗਾ :ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ

ਮੋਗਾ :ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ

ਮੋਗਾ :ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ:ਮੋਗਾ : ਮੋਗਾ ਜ਼ਿਲ੍ਹੇ ’ਚ ਬਾਘਾਪੁਰਾਣਾ ਲਾਗਲੇ ਪਿੰਡ ਨੱਥੂਵਾਲਾ ’ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਸ਼ੁੱਕਰਵਾਰ ਦੇਰ ਰਾਤੀਂ ਸੰਦੀਪ ਸਿੰਘ ਨਾਂਅ ਦੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। [caption id="attachment_325157" align="aligncenter" width="300"]​​​​​​​Moga Village Nathuwala Shot Your All family Meber , After suicide ਮੋਗਾ : ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ[/caption] ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਉਮਰ 25 ਸਾਲਾ ਨੇ ਅੱਧੀ ਰਾਤ ਨੂੰ ਇਸ ਦੁਖਦਾਈ ਘਟਨਾ ਨੂੰ ਅੰਜਾਮ ਦਿੱਤਾ, ਜਿਸ 'ਚ ਉਕਤ ਨੌਜਵਾਨ ਨੇ ਆਪਣੇ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ ਉਮਰ 58 ਸਾਲ, ਭੈਣ ਅਮਨਜੋਤ ਕੌਰ 30 ਸਾਲ, ਭਾਣਜੀ ਅਮਨੀਤ ਕੌਰ 4 ਸਾਲ, ਦਾਦੀ ਗੁਰਦੀਪ ਕੌਰ ਉਮਰ 80 ਸਾਲ ਨੂੰ ਕਥਿਤ ਤੌਰ 'ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। [caption id="attachment_325160" align="aligncenter" width="300"]​​​​​​​Moga Village Nathuwala Shot Your All family Meber , After suicide ਮੋਗਾ : ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ[/caption] ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਦਾਦੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਦੇ ਕਮਰੇ 'ਚ ਜਾ ਕੇ ਗੋਲੀ ਮਾਰ ਦਿੱਤੀ ਪਰ ਉਹ ਬਚ ਗਏ ਹਨ ,ਜਿਸ ਨੂੰ ਬਾਅਦ 'ਚ ਲੋਕਾਂ ਨੇ ਹਸਪਤਾਲ ਪਹੁੰਚਾਇਆ।ਇਸ ਘਟਨਾ ਤੋਂ ਬਾਅਦ ਨੌਜਵਾਨ ਨੇ ਪਰਿਵਾਰ ਦੇ ਪੰਜ ਜੀਆਂ ਨੂੰ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਨੇ ਬੀਤੇ ਕੱਲ੍ਹ ਆਪਣੇ ਪਿਤਾ ਦੇ ਨਾਨਕਿਆਂ ਦੇ ਪਿੰਡ ਅਰਾਈਆਂ (ਫਰੀਦਕੋਟ) ਤੋਂ ਆਪਣੇ ਰਿਸ਼ਤੇਦਾਰ ਦਾ ਰਿਵਾਲਵਰ ਚੋਰੀ ਕੀਤਾ। [caption id="attachment_325159" align="aligncenter" width="300"]​​​​​​​Moga Village Nathuwala Shot Your All family Meber , After suicide ਮੋਗਾ : ਮੁੰਡੇ ਨੇ ਗੋਲ਼ੀਆਂ ਨਾਲ ਭੁੰਨਿਆ ਆਪਣਾ ਸਾਰਾ ਪਰਿਵਾਰ , ਫਿਰ ਕੀਤੀ ਖ਼ੁਦਕੁਸ਼ੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਿਤਾ ਚੌਕ ਵਿਖੇ ਗਊਆਂ ਚਰਾਉਣ ਨੂੰ ਲੈ ਕੇ ਦੋ ਧੜਿਆਂ ਵਿਚ ਚੱਲੀ ਗੋਲੀ, ਕਈ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕੁਝ ਦਿਨਾਂ ਵਿੱਚ ਹੀ ਵਿਆਹ ਹੋਣਾ ਤੈਅ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਇੱਕ ਭੈਣ ਦਾ ਵਿਆਹ ਪਿੰਡ ਸ਼ਹਿਜ਼ਾਦੀ ਵਿਖੇ ਹੋਇਆ ਸੀ ਤੇ ਹੁਣ ਵਿਦੇਸ਼ ਵਿੱਚ ਰਹਿ ਰਹੀ ਹੈ।ਸੰਦੀਪ ਸਿੰਘ ਕੱਲ੍ਹ ਸ਼ੁੱਕਰਵਾਰ ਨੂੰ ਹੀ ਆਪਣੀ ਭੈਣ ਤੇ ਭਾਣਜੀ ਨੂੰ ਉਸ ਦੇ ਸਹੁਰੇ ਪਰਿਵਾਰ ਤੋਂ ਲੈ ਕੇ ਆਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਆਪਣੇ ਵਿਆਹ ਲਈ ਰਾਜ਼ੀ ਨਹੀਂ ਸੀ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਉੱਤੇ ਵਿਆਹ ਦਾ ਦਬਾਅ ਬਣਾ ਰਹੇ ਸਨ। -PTCNews


Top News view more...

Latest News view more...