ਜਲੰਧਰ ਨੇੜੇ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ, 60 ਫ਼ੁੱਟ ਡੂੰਘੇ ਬੋਰਵੈੱਲ ਵਿੱਚ ਫ਼ਸਿਆ ਇੰਜੀਨੀਅਰ
PTC Exclusive: ਜਲੰਧਰ ਨੇੜੇ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੌਰਾਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਬੋਰਵੈੱਲ ਵਿੱਚ ਫ਼ਸ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜੀਨੀਅਰ ਮਸ਼ੀਨ ਠੀਕ ਕਰਨ ਲਈ ਬੋਰ ਵਿੱਚ ਉਤਰਿਆ ਸੀ। ਬੋਰਵੈੱਲ ਦੀ ਡੂੰਘਾਈ 60 ਫੁੱਟ ਡੂੰਘੀ ਦੱਸੀ ਜਾ ਰਹੀ ਹੈ। ਜ਼ਿਲ੍ਹਾਂ ਪ੍ਰਸ਼ਾਸਨ 'ਤੇ ਐੱਨ.ਡੀ.ਆਰ. ਐੱਫ਼. ਦੀਆਂ ਟੀਮਾਂ ਵੱਲੋਂ ਰੈਸਕਿਊ ਆਪ੍ਰੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇੰਜੀਨੀਅਰ ਨੂੰ ਪਾਈਪ ਦੇ ਜ਼ਰੀਏ ਆਕਸੀਜ਼ਨ ਪਹੁੰਚਾਈ ਜਾ ਰਹੀ ਹੈ।
- PTC NEWS