Wed, Dec 11, 2024
Whatsapp

ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਨ ਦੇ ਦੋਸ਼ 'ਚ ਪੰਜਾਬੀ ਗਾਇਕ ਸਿੰਗਾ ਸਮੇਤ 4 ਖਿਲਾਫ ਮਾਮਲਾ ਹੋਇਆ ਦਰਜ !

ਥਾਣਾ ਸਿਟੀ ਪੁਲਿਸ ਨੇ ਅਮਨਦੀਪ ਸਹੋਤਾ ਦੀ ਸ਼ਿਕਾਇਤ 'ਤੇ ਮਨਪ੍ਰੀਤ ਸਿੰਘ ਉਰਫ ਸਿੰਗਾ ਤੇ ਉਸਦੇ ਚਾਰ ਹੋਰ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ

Reported by:  PTC News Desk  Edited by:  Amritpal Singh -- August 10th 2023 09:01 PM -- Updated: August 10th 2023 09:32 PM
ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਨ ਦੇ ਦੋਸ਼ 'ਚ ਪੰਜਾਬੀ ਗਾਇਕ ਸਿੰਗਾ ਸਮੇਤ 4 ਖਿਲਾਫ ਮਾਮਲਾ ਹੋਇਆ ਦਰਜ !

ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਨ ਦੇ ਦੋਸ਼ 'ਚ ਪੰਜਾਬੀ ਗਾਇਕ ਸਿੰਗਾ ਸਮੇਤ 4 ਖਿਲਾਫ ਮਾਮਲਾ ਹੋਇਆ ਦਰਜ !

Punjab Singer Singga: ਪੰਜਾਬ ਦੇ ਇਕ ਨਾਮੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਇਕ ਗੀਤ ਵਿੱਚ ਲੱਚਰ ਤੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਕਥਿਤ ਦੋਸ਼ ਵਿਚ ਥਾਣਾ ਸਿਟੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਸਿੰਗਾ , ਪ੍ਰੋਡਿਊਸਰ ਬਿਗ ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਵਿਰਨ ਵਰਮਾ ਤੇ ਜਤਿਨ ਅਰੋੜਾ ਵਿਰੁੱਧ ਧਾਰਾ 294-120ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਪਹਿਲਾਂ ਵੀ ਹਥਿਆਰਾਂ ਵਾਲੇ ਗਾਣਿਆਂ ਨੂੰ ਪ੍ਰਮੋਟ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕਰਦਾ ਰਿਹਾ ਹੈ ਤੇ ਹੁਣ ਉਸ ਨੇ ਇਕ ਨਵਾਂ ਗੀਤ ਲਗਭਗ ਇਕ ਮਹੀਨਾ ਪਹਿਲਾਂ ਲਾਂਚ ਕੀਤਾ ਹੈ ਜੋ ਪੰਜਾਬੀ ਚੈਨਲਾਂ 'ਤੇ ਨਿਰੰਤਰ ਚੱਲ ਰਿਹਾ ਹੈ, ਜਿਸ ਵਿਚ ਪੂਰੀ ਲੱਚਰਤਾ ਤੇ ਅਸ਼ਲੀਲਤਾ ਭਰੀ ਹੋਈ ਹੈ।

ਥਾਣਾ ਸਿਟੀ ਪੁਲਿਸ ਨੇ ਅਮਨਦੀਪ ਸਹੋਤਾ ਦੀ ਸ਼ਿਕਾਇਤ 'ਤੇ ਮਨਪ੍ਰੀਤ ਸਿੰਘ ਉਰਫ ਸਿੰਗਾ ਤੇ ਉਸਦੇ ਚਾਰ ਹੋਰ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਦਵਿੰਦਰਪਾਲ ਵਲੋਂ ਕੀਤੀ ਜਾ ਰਹੀ ਹੈ ।



ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਦੱਸਿਆ ਕਿ 17 ਨਵੰਬਰ 2022 ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਉਸੇ ਸਮੇਂ ਮਾਮਲਾ ਦਰਜ ਨਹੀਂ ਹੋਇਆ ਸੀ, ਉਨ੍ਹਾਂ ਨੇ ਕਿਹਾ ਹੁਣ ਤਕਰੀਬਨ 9 ਮਹੀਨਿਆਂ ਬਾਅਦ ਜਾ ਕੇ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਇਸ ਦੇ ਖਿਲਾਫ਼ ਜੋ ਬਣਦੀ ਕਾਰਵਾਈ ਹੈ ਉਹ ਹੋਂਣੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK