4 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ
Punjab News: ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਹਿਲਪ੍ਰੀਤ ਸਿੰਘ ਦੀ 28 ਅਗਸਤ ਨੂੰ ਸਵੇਰੇ ਕੰਮ ਵਾਲੀ ਥਾਂ 'ਤੇ ਮੌਤ ਹੋ ਗਈ। ਸਾਹਿਲਪ੍ਰੀਤ ਦੀ ਮੌਤ ਦੀ ਖਬਰ ਸੁਣ ਪਰਿਵਾਰ ਸਦਮੇ ‘ਚ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ ਵਿਖੇ ਕੰਮ ਕਰ ਕਰਦਾ ਸੀ, ਬੀਤੇ ਦਿਨੀਂ ਇਥੇ ਮਸ਼ੀਨ ਨਾਲ ਵਾਪਰੇ ਹਾਦਸੇ 'ਚ ਉਸ ਦੀ ਜਾਨ ਚਲੀ ਗਈ, ਸਾਹਿਲ ਅਪਣੇ ਪਿੱਛੇ ਮਾਤਾ-ਪਿਤਾ ਅਤੇ ਇਕ ਭੈਣ ਛੱਡ ਗਿਆ।
- PTC NEWS