Thu, Dec 12, 2024
Whatsapp

Barnala Double Murder Solve: ਬਰਨਾਲਾ ’ਚ ਵਾਪਰੇ ਦੋਹਰਾ ਕਤਲਕਾਂਡ ’ਚ ਹੋਇਆ ਇਹ ਵੱਡਾ ਖੁਲਾਸਾ

ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ ਨੇ ਹੀ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕਰ ਦਿੱਤਾ ਹੈ।

Reported by:  PTC News Desk  Edited by:  Aarti -- August 17th 2023 04:22 PM
Barnala Double Murder Solve: ਬਰਨਾਲਾ ’ਚ ਵਾਪਰੇ ਦੋਹਰਾ ਕਤਲਕਾਂਡ ’ਚ ਹੋਇਆ ਇਹ ਵੱਡਾ ਖੁਲਾਸਾ

Barnala Double Murder Solve: ਬਰਨਾਲਾ ’ਚ ਵਾਪਰੇ ਦੋਹਰਾ ਕਤਲਕਾਂਡ ’ਚ ਹੋਇਆ ਇਹ ਵੱਡਾ ਖੁਲਾਸਾ

Barnala Double Murder Solve: ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਹੋਏ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ ਨੇ ਹੀ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕਰ ਦਿੱਤਾ ਹੈ। ਇਸ ਕਤਲ ਤੋਂ ਬਾਅਦ ਪੂਰੇ ਪਿੰਡ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਮੁਲਜ਼ਮ ਰਾਜਦੀਪ ਸਿੰਘ ਪੁਲਿਸ ਹਿਰਾਸਤ ’ਚ ਹੈ।

ਦੱਸ ਦਈਏ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਰਾਜਦੀਪ ਸਿੰਘ ਆਪਣੀ ਘਰਵਾਲੀ ਦੇ ਘਰ ਰਹਿ ਰਿਹਾ ਸੀ। ਉਸੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।  


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਪੂਰਾ ਮਾਮਲਾ ਜ਼ਮੀਨ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਮੁਲਜ਼ਮ ਰਾਜਦੀਪ ਆਪਣੇ ਸਹੁਰਿਆਂ ਦੀ ਜ਼ਮੀਨ ਨੂੰ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ। ਇਸ ਨੂੰ ਲੈ ਕੇ ਕਈ ਵਾਰ ਇਨ੍ਹਾਂ ਦੇ ਘਰ ’ਚ ਲੜਾਈ ਝਗੜਾ ਵੀ ਹੁੰਦਾ ਰਹਿੰਦਾ ਸੀ। 

ਫਿਲਹਾਲ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹ ਖੁਦ ਵੀ ਜ਼ਖਮੀ ਹੈ। 

ਇਹ ਵੀ ਪੜ੍ਹੋ: Dengue In Bathinda: ਮੀਂਹ ਮਗਰੋਂ ਬਠਿੰਡਾ ’ਚ ਡੇਂਗੂ ਦੀ ਦਸਤਕ, ਸਿਹਤ ਵਿਭਾਗ ਨੇ ਦਿੱਤੀ ਇਹ ਹਿਦਾਇਤ

- PTC NEWS

Top News view more...

Latest News view more...

PTC NETWORK