America Firing: ਗੋਲੀਬਾਰੀ ਨਾਲ ਮੁੜ ਦਹਿਲਿਆ ਅਮਰੀਕਾ; ਤਿੰਨ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ
America Firing: ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਨਸਲੀ ਤੌਰ 'ਤੇ ਪ੍ਰੇਰਿਤ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਜਵਾਬੀ ਕਾਰਵਾਈ 'ਚ ਉਹ ਵੀ ਮਾਰਿਆ ਗਿਆ ਹੈ। ਦੂਜੇ ਪਾਸੇ ਬੋਸਟਨ ਵਿੱਚ ਵੀ ਗੋਲੀਬਾਰੀ ਹੋਈ ਹੈ। ਇਸ ਘਟਨਾ 'ਚ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ ਪਰ 7 ਲੋਕ ਜ਼ਖਮੀ ਹੋਏ ਹਨ।
ਜੈਕਸਨਵਿਲੇ ਦੇ ਪੁਲਿਸ ਅਧਿਕਾਰੀ ਟੀਕੇ ਵਾਟਰਸ ਨੇ ਦੱਸਿਆ ਕਿ ਦੋਸ਼ੀ ਬਿਨਾਂ ਗੋਰੇ ਰੰਗ ਦੇ ਲੋਕਾਂ ਤੋਂ ਨਫ਼ਰਤ ਕਰਦਾ ਸੀ। ਇਹ ਨਸਲੀ ਹਮਲਾ ਸੀ। ਮਰਨ ਵਾਲਿਆਂ 'ਚ 2 ਪੁਰਸ਼ ਅਤੇ 1 ਔਰਤ ਸ਼ਾਮਲ ਹੈ। ਗੋਲੀ ਚਲਾਉਣ ਤੋਂ ਪਹਿਲਾਂ ਮੁਲਜ਼ਮ ਨੇ ਪਰਿਵਾਰਕ ਮੈਂਬਰਾਂ, ਮੀਡੀਆ ਅਤੇ ਪੁਲਿਸ ਅਧਿਕਾਰੀਆਂ ਲਈ ਕਈ ਮੈਨੀਫੈਸਟੋ ਵੀ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਉਸ ਨੇ ਬਿਨਾਂ ਗੋਰੇ ਰੰਗ ਦੇ ਲੋਕਾਂ ਖ਼ਿਲਾਫ਼ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਸੀ।
ਫਿਲਹਾਲ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਅਤੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਫਲੋਰੀਡਾ ਗੋਲੀਬਾਰੀ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੈਕਸਨਵਿਲੇ 'ਚ ਰਹਿਣ ਵਾਲੇ ਲੋਕਾਂ ਅਤੇ ਖਾਸ ਕਰਕੇ ਬਿਨਾਂ ਗੋਰੇ ਰੰਗ ਦੇ ਲੋਕਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਚੰਦਰਯਾਨ-3 ਦੀ ਸਫ਼ਲਤਾ 'ਤੇ ਬ੍ਰਿਟਿਸ਼ ਮੀਡੀਆ ਨੇ ਉਗਲਿਆ ਜ਼ਹਿਰ; ਭਾਰਤੀਆਂ ਨੇ ਦਿੱਤਾ ਢੁਕਵਾਂ ਜਵਾਬ
- PTC NEWS