Nuh Shobha Yatra : ਅਯੁੱਧਿਆ ਤੋਂ ਆਏ ਸੰਤਾਂ ਨੇ ਗੁਰੂਗ੍ਰਾਮ ਦੇ ਗਮਦੋਜ਼ ਟੋਲ ਪਲਾਜ਼ਾ 'ਤੇ ਲਾਇਆ ਧਰਨਾ, ਜਾਣੋ ਕਿਵੇਂ ਦੇ ਹਨ ਸੁਰੱਖਿਆ ਪ੍ਰਬੰਧ
Nuh Shobha Yatra Update: ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਨੂੰਹ ਵਿੱਚ ਬ੍ਰਜ ਮੰਡਲ ਸ਼ੋਭਾ ਯਾਤਰਾ ਦੇ ਆਯੋਜਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਨੂੰਹ ਜ਼ਿਲ੍ਹੇ ਵਿੱਚ ਸੁਰੱਖਿਆ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸਦੇ ਚੱਲਦੇ ਚੱਪੇ ਚੱਪੇ ’ਤੇ ਪੁਲਿਸ ਤੈਨਾਤ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪੁਲਿਸ ਨੇ ਅਯੁੱਧਿਆ ਤੋਂ ਆਏ ਸੰਤਾਂ ਨੂੰ ਗੁਰੂਗ੍ਰਾਮ ਦੇ ਗਮਦੋਜ਼ ਟੋਲ ਪਲਾਜ਼ਾ 'ਤੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਗਮਦੋਜ਼ ਟੋਲ ਪਲਾਜ਼ਾ ’ਤੇ ਸਾਧੂਆਂ ਵੱਲੋਂ ਧਰਨਾ ਲਗਾ ਲਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੁੱਖ ਹੜਤਾਲ ਉੱਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਨ੍ਹਾਂ ਨੂੰ ਸੰਤ ਨਲਹੜ ਸ਼ਿਵ ਮੰਦਿਰ ’ਚ ਜਾਣ ਨਹੀਂ ਦਿੱਤਾ ਜਾਵੇਗਾ।
#WATCH | Haryana | Heavy police deployment in Nuh in view of Vishwa Hindu Parishad's (VHP) call for 'Yatra'. pic.twitter.com/I7UMpwrlqW — ANI (@ANI) August 28, 2023
ਉੱਥੇ ਹੀ ਇਸ ਸਬੰਧ ’ਚ ਏਸੀਪੀ ਸੋਹਨਾ ਦਾ ਕਹਿਣਾ ਹੈ ਕਿ ਅਸੀਂ ਸਿਰਫ ਕਾਨੂੰਨ ਦੀ ਪਾਲਣਾ ਕਰਨ ’ਚ ਲੱਗੇ ਹੋਏ ਹਾਂ। ਗੁਰੂਗ੍ਰਾਮ ਜਿਲ੍ਹਾ ਪ੍ਰਸ਼ਾਸਨ ਦੁਆਰਾ ਕਿਸੇ ਵੀ ਤਰ੍ਹਾਂ ਦੀ ਯਾਤਰਾ ਦੀ ਆਗਿਆ ਨੂੰ ਰੱਦ ਕੀਤਾ ਗਿਆ ਹੈ।
ਨੂੰਹ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ, ਹਰਿਆਣਾ ਸਰਕਾਰ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਚੈਕਿੰਗ ਲਈ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਸਰਹੱਦਾਂ 'ਤੇ ਲਗਭਗ 1,900 ਪੁਲਿਸ ਕਰਮਚਾਰੀ ਅਤੇ ਅਰਧ ਸੈਨਿਕ ਬਲ ਤੈਨਾਤ ਕੀਤੇ ਹਨ। ਗੁਰੂਗ੍ਰਾਮ ਦੇ ਸੋਹਨਾ-ਨੂੰਹ ਟੋਲ ਪਲਾਜ਼ਾ 'ਤੇ ਵੀ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਅਤੇ ਕਾਨੂੰਨ ਵਿਵਸਥਾ ਦੀ ਤੈਨਾਤੀ ਨਾਲ ਸਬੰਧਿਤ ਸਾਰੇ ਇੰਤਜ਼ਾਮ ਕੀਤੇ ਗਏ ਹਨ।
ਨੂੰਹ ਦੇ ਰੋਜਕਾ ਮੇਓ ਅਤੇ ਨਲਹੜ ਮੰਦਿਰ ਨੂੰ ਜਾਣ ਵਾਲੇ ਰਸਤੇ ਵਿਚ ਕਰੀਬ 10 ਤੋਂ 15 ਥਾਵਾਂ 'ਤੇ ਪੁਲਿਸ ਨਾਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਆਈਟੀਬੀਪੀ ਅਤੇ ਆਰਪੀਐਫ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਹਰ ਨਾਕੇ 'ਤੇ ਡਰਾਈਵਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਨਾਂ ਇਜਾਜ਼ਤ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ: Biometric Attendance: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਬਾਇਓਮੈਟ੍ਰਿਕ ਨਾਲ ਲੱਗੇਗੀ ਹਾਜ਼ਰੀ, ਇਹ ਹੁਕਮ ਹੋਏ ਜਾਰੀ
- PTC NEWS