Jalandhar Engineer in Borewell: 80 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਇੰਜੀਨੀਅਰ ਨੂੰ ਬਚਾਉਣ ਦੀ ਜੱਦੋਜਹਿਦ ਜਾਰੀ, ਜਾਣੋ ਹੁਣ ਤੱਕ ਦੀ ਅਪਡੇਟ
Jalandhar Engineer in Borewell: ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਕੰਮ ਦੌਰਾਨ ਕਰਤਾਰਪੁਰ ਦੇ ਬਸਰਾਮਪੁਰ ਵਿਖੇ ਕਰੀਬ 80 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਮਕੈਨਿਕ ਸੁਰੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸ ਦਈਏ ਕਿ ਸੁਰੇਸ਼ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਹਨ। ਸ਼ਨੀਵਾਰ ਸ਼ਾਮ 7 ਵਜੇ ਬੋਰਵੈੱਲ 'ਚ ਡਿੱਗੇ ਸੁਰੇਸ਼ ਨੂੰ ਐਨਡੀਆਰਐਫ ਦੀ ਟੀਮ ਅਜੇ ਤੱਕ ਬਾਹਰ ਨਹੀਂ ਕੱਢ ਸਕੀ।
ਦੱਸ ਦਈਏ ਕਿ ਸੁਰੇਸ਼ 37 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਰੁਕਾਵਟ ਨੇੜੇ ਸਥਿਤ ਪਾਣੀ ਨਾਲ ਭਰਿਆ ਛੱਪੜ ਬਣ ਰਿਹਾ ਹੈ।
ਦੱਸ ਦਈਏ ਕਿ ਸੁਰੇਸ਼ 37 ਘੰਟਿਆਂ ਤੋਂ ਵੱਧ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਰੁਕਾਵਟ ਨੇੜੇ ਸਥਿਤ ਪਾਣੀ ਨਾਲ ਭਰਿਆ ਛੱਪੜ ਬਣ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਰਮ ਮਿੱਟੀ ਹੋਣ ਕਾਰਨ ਮਿੱਟੀ ਵਾਰ-ਵਾਰ ਹੇਠਾਂ ਡਿੱਗ ਰਹੀ ਹੈ। ਇਸ ਕਾਰਨ ਜ਼ਿਆਦਾ ਸਮਾਂ ਲੱਗ ਰਿਹਾ ਹੈ। 4 ਤੋਂ 5 ਜੇਸੀਬੀ ਮਸ਼ੀਨਾਂ ਲਗਾਤਾਰ ਮਿੱਟੀ ਕੱਢ ਰਹੀਆਂ ਹਨ। ਹੁਣ ਤੱਕ 120 ਦੇ ਕਰੀਬ ਟਿੱਪਰ ਮਿੱਟੀ ਕੱਢ ਚੁੱਕੇ ਹਨ।
ਐਨਐਚਏਆਈ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਸੁਰੇਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸੁਰੇਸ਼ ਨੂੰ ਬਾਹਰ ਕੱਢਣ 'ਚ ਕਈ ਘੰਟੇ ਹੋਰ ਲੱਗ ਸਕਦੇ ਹਨ।
ਇਹ ਵੀ ਪੜ੍ਹੋ: Punjab Bus Strike Update: ਪੰਜਾਬ ’ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ !
- PTC NEWS