Mangosteen ਇਸ ਫਲ ਦਾ ਨਾਮ ਅਤੇ ਸਵਾਦ ਅੰਬ ਵਰਗਾ ਹੀ ਹੈ, ਪਰ ਇਹ...
Mangosteen Benefits: ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤੁਹਾਨੂੰ ਵੱਖ-ਵੱਖ ਫਲ ਖਾਣ ਨੂੰ ਮਿਲਣਗੇ। ਜੇਕਰ ਅਸੀਂ ਇਸ ਸੀਜ਼ਨ ਦੀ ਹੀ ਗੱਲ ਕਰੀਏ ਤਾਂ ਤੁਹਾਨੂੰ ਬਾਜ਼ਾਰਾਂ 'ਚ ਮੈਂਗੋਸਟੀਨ ਨਾਂਅ ਦਾ ਇਹ ਫਲ ਮਿਲੇਗਾ। ਹਾਲਾਂਕਿ, ਇਹ ਮੁੱਖ ਤੌਰ 'ਤੇ ਕੇਰਲ ਅਤੇ ਦੱਖਣੀ ਭਾਰਤ ਦੇ ਰਾਜਾਂ ਦਾ ਇੱਕ ਫਲ ਹੈ, ਪਰ ਤੁਹਾਨੂੰ ਇਹ ਦੇਸ਼ ਦੇ ਕਈ ਹਿੱਸਿਆਂ ਵਿੱਚ ਮਿਲੇਗਾ। ਇਸ ਫਲ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਈ ਪੋਸ਼ਕ ਤੱਤ ਇੱਕੋ ਸਮੇਂ ਪਾਏ ਜਾਂਦੇ ਹਨ। ਇਹ ਫਲ ਵਿਟਾਮਿਨ ਸੀ, ਫਾਈਬਰ ਅਤੇ ਕਈ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਸਰੀਰ ਵਿੱਚ ਸੈੱਲਾਂ ਨੂੰ ਨੁਕਸਾਨ ਤੋਂ ਰੋਕਦਾ ਹੈ ਅਤੇ ਇਸ ਮੌਸਮ ਵਿੱਚ ਹੋਣ ਵਾਲੇ ਵਾਇਰਲ ਇਨਫੈਕਸ਼ਨ ਨਾਲ ਲੜਨ ਲਈ ਇਮਿਊਨ ਸਿਸਟਮ ਨੂੰ ਤਿਆਰ ਕਰਦਾ ਹੈ।
ਮੋਟਾਪਾ ਘਟਾਉਣ ਲਈ ਫਾਇਦੇਮੰਦ
ਮੋਟਾਪਾ ਘੱਟ ਕਰਨ ਵਿੱਚ ਮੈਂਗੋਸਟੀਨ ਖਾਣ ਦੇ ਕਈ ਫਾਇਦੇ ਹਨ। ਦਰਅਸਲ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਤੇਜ਼ੀ ਨਾਲ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲੋਰੀ ਦੀ ਮਾਤਰਾ ਵੀ ਘੱਟ ਹੁੰਦੀ ਹੈ, ਜਿਸ ਨੂੰ ਖਾਣ ਨਾਲ ਸਰੀਰ ਨੂੰ ਹੋਰ ਫਾਇਦੇ ਤਾਂ ਮਿਲਦੇ ਹਨ ਪਰ ਭਾਰ ਨਹੀਂ ਵਧਦਾ। ਇਸਦੇ ਨਾਲ ਹੀ ਇਸ ਵਿੱਚ ਵਿਟਾਮਿਨ ਬੀ ਵੀ ਹੁੰਦਾ ਹੈ ਜੋ ਸਰੀਰ ਵਿੱਚ ਮੋਟਾਪੇ ਦੇ ਕਾਰਨਾਂ ਨੂੰ ਕਈ ਤਰੀਕਿਆਂ ਨਾਲ ਰੋਕ ਸਕਦਾ ਹੈ।
ਜੋੜਾਂ ਦੇ ਦਰਦ ਨੂੰ ਘਟਾਉਣ 'ਚ ਮਦਦਗਾਰ
ਮੈਂਗੋਸਟੀਨ ਦਾ ਸੇਵਨ ਜੋੜਾਂ ਦੇ ਦਰਦ ਵਿੱਚ ਲਾਭਕਾਰੀ ਹੋ ਸਕਦਾ ਹੈ। ਦਰਅਸਲ, ਇਹ ਫਲ ਐਂਟੀ ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਨੂੰ ਹੱਡੀਆਂ ਦੇ ਦਰਦ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਸਰੀਰ ਵਿਚ ਰੈਡੀਕਲ ਨੁਕਸਾਨ ਅਤੇ ਸੋਜ ਨੂੰ ਰੋਕਦਾ ਹੈ ਅਤੇ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਕ ਹੈ।
ਦਿਲ ਲਈ ਫਾਇਦੇਮੰਦ
ਇਸ ਫਲ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਤੁਹਾਡੇ ਖੂਨ ਦੇ ਸੈੱਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਹ ਤੁਹਾਡੇ ਦਿਲ ਦੇ ਕੰਮਕਾਜ ਨੂੰ ਬਿਹਤਰ ਬਣਾਉਂਦਾ ਹੈ ਅਤੇ ਖੂਨ ਦੇ ਸੰਚਾਰ ਨੂੰ ਸਹੀ ਰੱਖਦਾ ਹੈ। ਇਸ ਤੋਂ ਇਲਾਵਾ ਇਸ ਦੇ ਐਂਟੀ-ਆਕਸੀਡੈਂਟਸ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਵਿਟਾਮਿਨਾਂ ਨਾਲ ਭਰਪੂਰ
ਮੈਂਗੋਸਟੀਨ ਵਿੱਚ ਕਈ ਵਿਟਾਮਿਨ ਇਕੱਠੇ ਪਾਏ ਜਾਂਦੇ ਹਨ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ9, ਵਿਟਾਮਿਨ ਬੀ1 ਅਤੇ ਵਿਟਾਮਿਨ ਬੀ2 ਹੁੰਦਾ ਹੈ। ਇਹ ਸਾਰੇ ਵਿਟਾਮਿਨ ਡਾਇਬਟੀਜ਼ ਤੋਂ ਲੈ ਕੇ ਨਿਊਰਲ ਗਤੀਵਿਧੀ ਤੱਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਨੂੰ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ, ਸ਼ੂਗਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਹੋਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
- PTC NEWS