Punjab Breaking News Live: ਅੰਮ੍ਰਿਤਸਰ ਸਰਹੱਦ 'ਤੇ ਮਿਲੇ ਪਾਕਿਸਤਾਨੀ 2 ਡਰੋਨ
Aug 7, 2023 07:41 PM
ਅਸ਼ੀਰਵਾਦ ਸਕੀਮ ਤਹਿਤ ਪਿਛਲੇ 10 ਸਾਲਾਂ ਤੋਂ ਪੈਡਿੰਗ 372 ਕੇਸਾ ਲਈ 75.48 ਲੱਖ ਰੁਪਏ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ, ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ ਪਿਛਲੇ 10 ਸਾਲਾਂ ਤੋਂ ਪੈਡਿੰਗ 372 ਕੇਸਾ ਲਈ 75.48 ਲੱਖ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਵਚਨਬੱਧ ਹੈ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਸ਼ੀਰਵਾਦ ਸਕੀਮ ਦੇ ਸਾਲ 2011-12 ਤੋ ਸਾਲ 2012-13 ਅਤੇ ਸਾਲ 2015-16 ਤੋ ਸਾਲ 2020-21 ਦੇ 17 ਜ਼ਿਲ੍ਹਿਆਂ ਦੇ 307 ਕੇਸਾਂ ਲਈ 62.13 ਲੱਖ ਰੁਪਏ ਖਰਚਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਸੇ ਤਰ੍ਹਾਂ ਹੀ ਪੱਛੜੀਆਂ ਸ੍ਰੇਣੀਆਂ ਅਸ਼ੀਰਵਾਦ ਸਕੀਮ ਦੇ 14 ਜਿਲ੍ਹਿਆਂ ਦੇ 65 ਕੇਸਾਂ ਲਈ 13.35 ਲੱਖ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹ ਰਾਸ਼ੀ ਲਾਭਪਾਤਰੀਆਂ ਨੂੰ ਸਮੇਂ ਸਿਰ ਮੁਹੱਈਆ ਨਹੀ ਕਰਵਾਈ ਗਈ, ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਜ਼ਾਰੀ ਕਰਕੇ ਪੈਂਡੈਂਸੀ ਨੂੰ ਜਲਦ ਕਲੀਅਰ ਕੀਤਾ ਜਾਵੇਗਾ।
Aug 7, 2023 07:29 PM
ਪੁੰਛ 'ਚ LOC 'ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
ਪਿਛਲੇ 24 ਘੰਟਿਆਂ 'ਚ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ 'ਚ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ ਅਤੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫੌਜ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜੰਮੂ ਦੇ ਪੁੰਛ ਜ਼ਿਲ੍ਹੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਰੱਖਿਆ ਪੀਆਰਓ ਜੰਮੂ ਲੈਫਟੀਨੈਂਟ ਕਰਨਲ ਸੁਨੀਲ ਨੇ ਕਿਹਾ ਕਿ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਘੁਸਪੈਠ ਕਰਨ ਵਾਲੇ 2 ਅੱਤਵਾਦੀਆਂ ਦੀ ਹਰਕਤ ਨੂੰ ਦੇਖਿਆ। ਇੱਕ ਅੱਤਵਾਦੀ ਤੁਰੰਤ ਮਾਰਿਆ ਗਿਆ, ਦੂਜੇ ਅੱਤਵਾਦੀ ਨੇ ਕੰਟਰੋਲ ਰੇਖਾ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਮਾਰਿਆ ਗਿਆ। ਦੂਜੇ ਅੱਤਵਾਦੀ ਨੂੰ ਕੰਟਰੋਲ ਰੇਖਾ ਨੇੜੇ ਡਿੱਗਦੇ ਦੇਖਿਆ ਗਿਆ।
Aug 7, 2023 06:14 PM
Bigg Boss OTT 2 : ਜਾਣੋ ਗੌਹਰ ਖਾਨ ਨੇ ਗ੍ਰੈਂਡ ਫਿਨਾਲੇ ਤੋਂ ਪਹਿਲਾ ਹੀ ਕਿਸ ਨੂੰ ਦੱਸਿਆ ਜੇਤੂ
Bigg Boss OTT 2: ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' ਬਹੁਤ ਜਲਦੀ ਆਪਣੇ ਅੰਤਿਮ ਪੜਾਅ 'ਤੇ ਪਹੁੰਚਣ ਵਾਲਾ ਹੈ। ਸ਼ੋਅ ਦਾ ਗ੍ਰੈਂਡ ਫਿਨਾਲੇ ਕੁਝ ਦਿਨਾਂ 'ਚ ਜੀਓ ਸਿਨੇਮਾ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਅਜਿਹੇ 'ਚ ਪ੍ਰਸ਼ੰਸਕ ਆਪਣੇ ਚਹੇਤੇ ਪ੍ਰਤੀਯੋਗੀਆਂ ਨੂੰ ਟਰਾਫੀ ਜਿੱਤਦੇ ਦੇਖਣ ਲਈ ਸਰਗਰਮ ਹੋ ਗਏ ਹਨ। ਇਲਵਿਸ਼ ਯਾਦਵ, ਅਭਿਸ਼ੇਕ ਮਲਹਾਨ, ਪੂਜਾ ਭੱਟ, ਬਬੀਕਾ ਧਰੁਵ ਅਤੇ ਜੀਆ ਸ਼ੰਕਰ ਵਿੱਚੋਂ ਸਿਰਫ਼ ਇੱਕ ਹੀ 'ਬਿੱਗ ਬੌਸ ਓਟੀਟੀ 2' ਦਾ ਖ਼ਿਤਾਬ ਜਿੱਤ ਸਕੇਗਾ। ਵੋਟਿੰਗ ਲਈ ਪ੍ਰਸ਼ੰਸਕ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਗਏ ਹਨ। ਇਸ ਦੌਰਾਨ 'ਬਿੱਗ ਬੌਸ 2' ਦੀ ਵਿਨਰ ਗੌਹਰ ਖਾਨ ਨੇ ਸ਼ੋਅ ਦੀ ਵਿਜੇਤਾ ਬਾਰੇ ਪਹਿਲਾਂ ਹੀ ਵੱਡੀ ਗੱਲ ਕਹਿ ਦਿੱਤੀ ਹੈ। ਪੂਰੀ ਖਬਰ ਇੱਥੇ ਪੜ੍ਹੋ
Aug 7, 2023 05:52 PM
ਜੁਲਾਈ 2022 ਦੇ ਮੁਕਾਬਲੇ ਜੁਲਾਈ 2023 ਵਿੱਚ ਜੀ.ਐਸ.ਟੀ ਵਿੱਚ 36.07 ਫੀਸਦੀ ਵਾਧਾ- ਹਰਪਾਲ ਸਿੰਘ ਚੀਮਾ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2023-24 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਨੇ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਕ੍ਰਮਵਾਰ 16.5 ਫੀਸਦੀ ਅਤੇ 20.87 ਫੀਸਦੀ ਦਾ ਵਾਧਾ ਦਰਜ਼ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਦੌਰਾਨ ਸੂਬੇ ਨੂੰ ਜੀਐਸਟੀ ਤੋਂ 5846.31 ਕਰੋੜ ਰੁਪਏ, ਆਬਕਾਰੀ ਤੋਂ 2772.08 ਕਰੋੜ ਰੁਪਏ, ਵੈਟ ਤੋਂ 2286.32 ਕਰੋੜ ਰੁਪਏ, ਸੀ.ਐਸ.ਟੀ ਤੋਂ 80.84 ਕਰੋੜ ਰੁਪਏ ਅਤੇ ਪੀ.ਐਸ.ਡੀ.ਟੀ ਤੋਂ 51.62 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਸੀ। ਉਨ੍ਹਾਂ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੌਰਾਨ ਜੁਲਾਈ ਮਹੀਨੇ ਦੇ ਅੰਤ ਤੱਕ ਇੰਨ੍ਹਾਂ ਵਸੀਲਿਆਂ ਤੋਂ ਕੁੱਲ 11037.17 ਕਰੋੜ ਰੁਪਏ ਪ੍ਰਾਪਤ ਹੋਏ ਸਨ। ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਨੇ ਆਪਣੀ ਕਾਰਗੁਜਾਰੀ ਵਿੱਚ ਲਗਾਤਾਰ ਸੁਧਾਰ ਕਰਦਿਆਂ ਇਸ ਵਿੱਤੀ ਵਰ੍ਹੇ ਦੌਰਾਨ ਜੁਲਾਈ ਮਹੀਨੇ ਦੇ ਅੰਤ ਤੱਕ ਜੀਐਸਟੀ ਤੋਂ 6810.76 ਕਰੋੜ ਰੁਪਏ, ਆਬਕਾਰੀ ਤੋਂ 3033.78 ਕਰੋੜ ਰੁਪਏ, ਵੈਟ ਤੋਂ 2348.55 ਕਰੋੜ ਰੁਪਏ, ਸੀਐਸਟੀ ਤੋਂ 76.91 ਕਰੋੜ ਰੁਪਏ ਅਤੇ ਪੀਐਸਡੀਟੀ ਤੋਂ 52.71 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਪਰੋਕਤ ਵਸੀਲਿਆਂ ਤੋਂ ਕੁੱਲ 12322.71 ਕਰੋੜ ਪ੍ਰਾਪਤ ਹੋਏ ਹਨ, ਜੋ ਵਿੱਤੀ ਵਰ੍ਹੇ 2022-23 ਦੇ ਇਸੇ ਸਮੇਂ ਦੇ ਮੁਕਾਬਲੇ 11.65 ਫੀਸਦੀ ਵੱਧ ਹੈ।
Aug 7, 2023 05:35 PM
'ਬੰਦੀ ਸਿੰਘ' ਭਾਈ ਗੁਰਦੀਪ ਸਿੰਘ ਖੇੜਾ ਦਾ ਹਾਲ-ਚਾਲ ਜਾਣਨ ਗੁਰੂ ਨਾਨਕ ਹਸਪਤਾਲ ਪਹੁੰਚੇ ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਤਬੀਅਤ ਵਿਗੜਨ ‘ਤੇ ਦਾਖਲ 'ਬੰਦੀ ਸਿੰਘ' ਗੁਰਦੀਪ ਸਿੰਘ ਖੇੜਾ ਨੂੰ ਮਿਲਣ ਲਈ ਪਹੁੰਚੇ। ਸੁਖਬੀਰ ਬਾਦਲ ਨੇ ਇਸ ਦੌਰਾਨ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਕੇਂਦਰ ਸਰਕਾਰ ਤੋਂ ਇਕ ਵਾਰ ਫਿਰ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਸੁਖਬੀਰ ਬਾਦਲ ਸੀਨੀਅਰ ਆਗੂ ਰਣਜੀਤ ਸਿੰਘ ਵੀ ਬ੍ਰਹਮਪੁਰਾ ਦੀ ਪਹਿਲੀ ਬਰਸੀ ਮੌਕੇ ਪਿੰਡ ਬ੍ਰਹਮਪੁਰਾ ਪੁੱਜੇ।
Aug 7, 2023 03:27 PM
ਅੰਮ੍ਰਿਤਸਰ ’ਚ SGPC ਦੀ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ
Aug 7, 2023 02:44 PM
ਅੰਮ੍ਰਿਤਸਰ ਸਰਹੱਦ 'ਤੇ ਮਿਲੇ ਪਾਕਿਸਤਾਨੀ 2 ਡਰੋਨ
ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਦੀ ਸਾਂਝੀ ਮੁਹਿੰਮ ਚਲਾ ਕੇ ਪਾਕਿਸਤਾਨ ਤੋਂ ਆਏ 2 ਡਰੋਨ ਬਰਾਮਦ ਕੀਤੇ ਗਏ ਹਨ। ਆਵਾਜ਼ ਸੁਣਨ ਤੋਂ ਬਾਅਦ ਸਾਂਝੀ ਟੀਮ ਨੇ ਇਲਾਕਿਆਂ 'ਚ ਤਲਾਸ਼ੀ ਲਈ ਸੀ। ਡਰੋਨ ਦੀ ਬਰਾਮਦਗੀ ਅੰਮ੍ਰਿਤਸਰ ਸਰਹੱਦ ਨਾਲ ਲੱਗਦੇ ਪਿੰਡ ਰਤਨ ਖੁਰਦ ਤੋਂ ਕੀਤੀ ਗਈ ਹੈ। ਇਹ ਹੈਕਸਾਕਾਪਟਰ ਡਰੋਨ ਹੈ, ਜਿਸ ਦੀ ਵਰਤੋਂ ਪਾਕਿ ਤਸਕਰ ਕਰਦੇ ਹਨ।
???????????????????????????????????? ???????????????????? ????????????????????????????????????
— BSF PUNJAB FRONTIER (@BSF_Punjab) August 7, 2023
Based on a specific input, a joint search operation by @BSF_Punjab & @PunjabPoliceInd led to recoverery of a Pakistani drone (a hexacopter) that had violated Indian Airspace last night in Village Rattan khurd, #Amritsar#AlertBSF pic.twitter.com/Afi8uASaVz
???????????????????????????? ???????????????????????????????????? ???????????????????? ????????????????????????????????????
— BSF PUNJAB FRONTIER (@BSF_Punjab) August 7, 2023
Based on specific input, another joint operation by @BSF_Punjab & @PunjabPoliceInd has led to the recovery of a Pakistani drone in Village Rajoke, #TarnTaran. This marks the 2nd drone recovery in one day.#AlertBSF pic.twitter.com/thYCL4HLpF
Aug 7, 2023 02:01 PM
ਕੋਰੋਨਾ ਯੋਧਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕੋਰੋਨਾ ਯੋਧਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਰਾਣਾ ਬੱਸ ਸਟੈਂਡ ਦੇ ਸਾਹਮਣੇ ਚੌਂਕ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੋਰੋਨਾ ਯੋਧਿਆਂ ਵੱਲੋਂ ਚੌਂਕ 'ਚ ਚੇਨ ਬਣਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕੋਰੋਨਾ ਯੋਧਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਜਦੋਂ ਸਾਰੇ ਲੋਕ ਘਰ ਬੈਠ ਗਏ ਸਨ ਤਾਂ ਸਿਰਫ਼ ਕੋਰੋਨਾ ਯੋਧਿਆਂ ਵੱਲੋਂ ਹੀ ਕੋਰੋਨਾਂ ਪੀੜਤ ਮਰੀਜਾਂ ਨੂੰ ਸਾਂਭਿਆ ਗਿਆ ਸੀ ਅਤੇ ਉਸ ਮੌਕੇ ਸਰਕਾਰ ਵੱਲੋਂ ਇਨ੍ਹਾਂ ਕੋਰੋਨਾ ਯੋਧਿਆਂ ਦੀਆਂ ਸੇਵਾਵਾਂ ਰੈਗੁਲਰ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਸਰਕਾਰ ਵੱਲੋਂ ਹੁਣ ਇਨ੍ਹਾਂ ਕੋਰੋਨਾ ਯੋਧਿਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਜਦਕਿ ਇਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਕੋਰੋਨਾ ਯੋਧਿਆਂ ਨੂੰ ਸਿਹਤ ਵਿਭਾਗ ਰੇਗੂਲਰ ਕਰੇ।
Aug 7, 2023 01:23 PM
ਚੰਨ ਦੀ ਦਹਿਲੀਜ਼ 'ਤੇ ਭਾਰਤ! ਚੰਦਰਯਾਨ-3 ਨੇ ਭੇਜੀਆਂ ਚੰਨ ਦੀਆਂ ਤਸਵੀਰਾਂ ਦੇਖ ਹੋ ਜਾਓਗੇ ਖੁਸ਼
Aug 7, 2023 01:09 PM
ਦਿੱਲੀ 'ਚ ਏਮਜ਼ ਦੇ ਐਂਡੋਸਕੋਪੀ ਰੂਮ 'ਚ ਲੱਗੀ ਭਿਆਨਕ ਅੱਗ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਏਮਜ਼ ਦੇ ਐਂਡੋਸਕੋਪੀ ਰੂਮ 'ਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਹਸਪਤਾਲ 'ਚ ਹਫੜਾ-ਦਫੜੀ ਮਚ ਗਈ।
Aug 7, 2023 11:44 AM
ਨੂੰਹ ਮਾਮਲੇ ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ, 'ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ'
Anil Vij on nuh case: 31 ਜੁਲਾਈ ਨੂੰ ਨੂਹ ਵਿੱਚ ਭੜਕੀ ਫਿਰਕੂ ਹਿੰਸਾ ਤੋਂ ਬਾਅਦ ਦੋ ਹੋਮ ਗਾਰਡਾਂ ਸਮੇਤ ਛੇ ਲੋਕ ਮਾਰੇ ਗਏ ਸਨ ਅਤੇ ਬਹੁਤ ਸਾਰੇ ਜ਼ਖਮੀ ਹੋ ਗਏ ਸਨ ਅਤੇ ਬੇਘਰ ਹੋ ਗਏ ਸਨ। 31 ਜੁਲਾਈ ਨੂੰ ਹਰਿਆਣਾ ਦੇ ਨੂੰਹ ਵਿੱਚ ਤਣਾਅ ਦੇ ਸੰਭਾਵਿਤ ਨਿਰਮਾਣ ਨਾਲ ਸਬੰਧਤ ਖੁਫੀਆ ਪ੍ਰਣਾਲੀ ਦੇ ਕੰਮ ਦੀ ਜਾਂਚ ਦਾ ਐਲਾਨ ਕਰਨ ਤੋਂ ਬਾਅਦ, ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਤਵਾਰ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਸਿਰਫ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੋਲ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕੱਲਿਕ ਕਰੋ
Aug 7, 2023 11:42 AM
ਦਿੱਲੀ ਕੈਪੀਟਲਜ਼ ਦੇ ਸਟਾਰ ਸਰਫਰਾਜ਼ ਖਾਨ ਨੇ ਕਸ਼ਮੀਰ 'ਚ ਕਰਵਾਇਆ ਵਿਆਹ, ਸਾਂਝੀਆ ਕੀਤੀਆ ਤਸਵੀਰਾਂ...
ਦਿੱਲੀ ਕੈਪੀਟਲਜ਼ ਦੇ ਸਟਾਰ ਸਰਫਰਾਜ਼ ਖਾਨ ਨੇ ਆਪਣੇ ਵਿਆਹ ਦੇ ਮੌਕੇ 'ਤੇ ਇੱਕ ਸਥਾਨਕ ਮੀਡੀਆ ਆਉਟਲੈਟ ਨਾਲ ਮਜ਼ੇਦਾਰ ਗੱਲਬਾਤ ਕੀਤੀ। ਮੁੰਬਈ ਅਤੇ ਦਿੱਲੀ ਕੈਪੀਟਲਜ਼ ਦੇ ਸਟਾਰ ਬੱਲੇਬਾਜ਼ ਸਰਫਰਾਜ਼ ਖਾਨ ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਮੁਟਿਆਰ ਨਾਲ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਹੁਤ ਸਾਰੀਆਂ ਤਸਵੀਰਾਂ ਸਾਂਝੀਆ ਕੀਤੀਆ, ਜਿੱਥੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ।
Aug 7, 2023 10:36 AM
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਲੋਕਸਭਾ ਮੈਂਬਰਸ਼ਿਪ ਬਹਾਲ
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋ ਗਈ ਹੈ। 136 ਦਿਨਾਂ ਬਾਅਦ ਉਹ ਅੱਜ ਸੰਸਦ ਜਾਣਗੇ। ਦੱਸ ਦਈਏ ਕਿ ਮੋਦੀ ਸਰਨੇਮ ਮਾਮਲੇ 'ਚ 2 ਸਾਲ ਦੀ ਸਜ਼ਾ ਤੋਂ ਬਾਅਦ ਲੋਕਸਭਾ ਦੀ ਮੈਂਬਰਸ਼ਿਪ 24 ਮਾਰਚ ਨੂੰ ਚਲੀ ਗਈ ਸੀ। ਜਿਸ ਤੋਂ ਬਾਅਦ 4 ਅਗਸਤ ਨੂੰ ਸੁਪਰੀਮ ਕੋਰਟ ਨੇ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ। ਤਿੰਨ ਦਿਨ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਹੈ।
#WATCH | Celebrations underway outside 10 Janpath in Delhi as Lok Sabha Secretariat restores Lok Sabha membership of party leader Rahul Gandhi pic.twitter.com/piqBayhKWS
— ANI (@ANI) August 7, 2023
Aug 7, 2023 10:18 AM
ਖਤਰੇ ਦੇ ਨਿਸ਼ਾਨ ਤੋਂ ਥੋੜਾ ਉੱਪਰ ਹੈ ਭਾਖੜਾ ਡੈਮ
ਭਾਖੜਾ ਡੈਮ ਦੇ ਅੱਜ ਪਾਣੀ ਦਾ ਪੱਧਰ 1665.85 ਫੁੱਟ ਤੱਕ ਪਹੁੰਚ ਗਿਆ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 51012 ਕਿਊਸਿਕ ਰਿਕਾਰਡ ਕੀਤੀ ਗਈ, ਜਦਕਿ ਭਾਖੜਾ ਡੈਮ ਵਿੱਚੋਂ ਟਰਬਾਈਨਾਂ ਰਾਹੀਂ ਸਿਰਫ਼ 40091 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ 1680 ਦੇ ਖ਼ਤਰੇ ਦੇ ਨਿਸ਼ਾਨ ਤੋਂ ਅਜੇ ਵੀ 15 ਫੁੱਟ ਘੱਟ ਹੈ।
Aug 7, 2023 10:08 AM
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਨਾ ਹੋਣ 'ਤੇ ਕਾਂਗਰਸ ਪਾਰਟੀ SC ਤੱਕ ਕਰੇਗੀ ਪਹੁੰਚ- ਸੂਤਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਸ਼ਾਮ ਤੱਕ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਨਾ ਹੋਣ 'ਤੇ ਕਾਂਗਰਸ ਪਾਰਟੀ ਮੰਗਲਵਾਰ 8 ਅਗਸਤ ਨੂੰ ਸੁਪਰੀਮ ਕੋਰਟ ਜਾਣ ਦੀ ਸੰਭਾਵਨਾ ਹੈ।
Aug 7, 2023 09:24 AM
ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਹੁਣ ਹੋਣ ਲੱਗੇ ਨਵੀਂ ਤਕਨੀਕ ਨਾਲ ਤਿਆਰ
Aug 7, 2023 09:20 AM
ਅੱਜ ਰਾਜਸਭਾ ’ਚ ਪੇਸ਼ ਹੋਵੇਗਾ ਦਿੱਲੀ ਸੇਵਾ ਬਿੱਲ
ਅੱਜ ਰਾਜਸਭਾ ’ਚ ਦਿੱਲੀ ਸੇਵਾ ਬਿੱਲ ਪੇਸ਼ ਹੋਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਬਿੱਲ ਪੇਸ਼ ਕਰਨਗੇ। INDIA ਗਠਜੋੜ ਵੱਲੋਂ ਬਿੱਲ ਦਾ ਵਿਰੋਧ ਕੀਤਾ ਜਾ ਸਕਦਾ ਹੈ। ਇਹ ਬਿੱਲ ਲੋਕਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ।
Aug 7, 2023 08:57 AM
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮਿਤੀ 7 ਅਗਸਤ ਨੂੰ ਸਵੇਰੇ 10.30 ਵਜੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਹਸਪਤਾਲ ਚ ਜੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੂੰ ਮਿਲਣ ਜਾਣਗੇ।
Punjab Breaking News Live: ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਆਗੂ ਬਾਜਵਾ ਵਲੋਂ ਤਕਰੀਬਨ ਦਰਜਨ ਥਾਵਾਂ ’ਤੇ ਦੌਰਾ ਕੀਤਾ ਜਾਵੇਗਾ। ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਕੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾਵੇਗਾ। ਬਾਜਵਾ ਵਲੋਂ ਦੌਰੇ ਦੇ ਅੰਤ ’ਚ ਘਨੌਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਜਾਵੇਗਾ ।
- PTC NEWS