Wed, Dec 11, 2024
Whatsapp

Punjab Breaking News Live: ਸੀਐੱਮ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Punjab Breaking News Live: ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖ ਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

Reported by:  PTC News Desk  Edited by:  Amritpal Singh -- August 01st 2023 09:11 AM -- Updated: August 01st 2023 07:00 PM
Punjab Breaking News Live: ਸੀਐੱਮ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Punjab Breaking News Live: ਸੀਐੱਮ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Aug 1, 2023 07:00 PM

ਪੰਜਾਬ ਦੇ ਗਵਰਨਰ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਪੰਜਾਬ ਦੇ ਗਵਰਨਰ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ। ਇਹ ਤਿੰਨ ਪੰਨਿਆਂ ਦੀ ਚਿੱਠੀ ਵਿੱਚ ਸ਼ਿਕਾਇਤਾ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਜਵਾਬ ਮੰਗਣ ਤੇ ਵੀ ਸੀ.ਐੱਮ ਮਾਨ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਚਿੱਠੀ ਵਿੱਚ ਗਵਰਨਰ ਵੱਲ੍ਹੋਂ ਅੱਗੇ ਡੋਰ ਟੂ ਡੋਰ ਆਟਾ ਦਾਲ ਸਪਲਾਈ ਸਕੀਮ ਤੇ ਵੀ ਸਵਾਲ ਚੁੱਕੇ ਗਏ ਹਨ। 

Aug 1, 2023 05:03 PM

ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪਿਛਲੇ ਹਫ਼ਤੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਉਸ ਖ਼ਿਲਾਫ਼ ਸੰਮਨ ਜਾਰੀ ਕੀਤਾ ਸੀ।

Aug 1, 2023 04:56 PM

ਸੀਐੱਮ ਮਾਨ ਨੇ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਗਏ।ਇਸ ਦੌਰਾਨ ਉਨ੍ਹਾਂ ਨੇ ਸੜਕ ਸੁਰੱਖਿਆ ਫੋਰਸ ਦੇ ਅਭਿਆਨ ਦੇ ਪ੍ਰੋਗਰਾਮ ਤੋਂ ਬਾਅਦ ਮਰਹੂਮ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਘਰ ਵੀ ਗਏ। ਜਿੱਥੇ ਮੁੱਖ ਮੰਤਰੀ ਨੇ ਸ਼ਿੰਦਾ ਦੇ ਪਰਿਵਾਰਕ ਮੈਂਬਰ ਨਾਲ ਮਿਲ ਕੇ ਡੂੰਘਾ ਦੁੱਖ ਜਾਹਿਰ ਕੀਤਾ। ਸੁਰਿੰਦਰ ਸ਼ਿੰਦਾ ਦੇ ਦੇਹਾਂਤ ’ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਆਵਾਜ਼ਾਂ ਕਦੇ ਨਹੀਂ ਮਰਦੀਆਂ ਹੁੰਦੀਆਂ ਮਰਹੂਮ ਸੁਰਿੰਦਰ ਸ਼ਿੰਦਾ ਵਲੋਂ ਗਾਏ ਗਏ ਲੋਕ ਗੀਤ ਉਹ ਬਚਪਨ ਤੋਂ ਸੁਣਦੇ ਆ ਰਹੇ ਹਨ। 


Aug 1, 2023 04:54 PM

ਠਾਣੇ ਦੇ ਸ਼ਾਹਪੁਰ ਗਰਡਰ ਮਸ਼ੀਨ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ।

Aug 1, 2023 04:48 PM

ਪ੍ਰਸ਼ੰਸਕਾਂ ਦੇ ਟੁੱਟੇ ਦਿਲ, ਇਸ ਵੱਡੇ ਸਟਾਰ ਦਾ ਬੀਤੀ ਰਾਤ 25 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ

ਸੀਰੀਜ਼ 'ਯੂਫੋਰੀਆ' 'ਚ ਡਰੱਗ ਸਮੱਗਲਰ ਦਾ ਕਿਰਦਾਰ ਨਿਭਾਉਣ ਵਾਲੇ ਹਾਲੀਵੁੱਡ ਐਕਟਰ ਐਂਗਸ ਕਲਾਊਡ ਦਾ 25 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਸ ਦੇ ਪਰਿਵਾਰ ਨੇ ਕਿਹਾ, "ਉਸ ਨੇ ਪਿਛਲੇ ਹਫ਼ਤੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ... ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ... ਹੁਣ ਉਹ ਆਪਣੇ ਪਿਤਾ ਨਾਲ ਹੈ।" ਐਂਗਸ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

Aug 1, 2023 04:45 PM

ਧਰਤੀ ਦੇ ਪੰਧ ਤੋਂ ਬਾਹਰ ਨਿਕਲਿਆ ਚੰਦਰਯਾਨ

ਇਸਰੋ ਨੇ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-3 ਧਰਤੀ ਦੇ ਪੰਧ ਤੋਂ ਬਾਹਰ ਆ ਗਿਆ ਹੈ ਅਤੇ ਚੰਦਰਮਾ ਵੱਲ ਵਧ ਰਿਹਾ ਹੈ। ਭਾਰਤੀ ਪੁਲਾੜ ਏਜੰਸੀ ਨੇ ਕਿਹਾ ਕਿ 5 ਅਗਸਤ, 2023 ਨੂੰ ਚੰਦਰਯਾਨ-3 ਪੁਲਾੜ ਯਾਨ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਵੇਗਾ ਅਤੇ ਕਿਹਾ, "ਅਗਲਾ ਸਟਾਪ ਚੰਦਰਮਾ ਹੋਵੇਗਾ।" ਇਸ ਦੇ 23 ਅਗਸਤ ਨੂੰ ਚੰਦਰਮਾ 'ਤੇ ਨਰਮ ਉਤਰਨ ਦੀ ਉਮੀਦ ਹੈ।

Aug 1, 2023 04:43 PM

ਪੀਐਮ ਮੋਦੀ ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਨਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਪੁਣੇ (ਮਹਾਰਾਸ਼ਟਰ) ਵਿੱਚ ਇੱਕ ਸਮਾਗਮ ਵਿੱਚ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਹ ਮੇਰੇ ਲਈ ਯਾਦਗਾਰ ਪਲ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮਾਰੋਹ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਰਾਜ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਐੱਨ.ਸੀ.ਪੀ ਮੁਖੀ ਸ਼ਰਦ ਪਵਾਰ ਵੀ ਮੌਜੂਦ ਸਨ।

Aug 1, 2023 04:36 PM

ਅੱਜ ਨਜ਼ਰ ਆਵੇਗਾ ਇਸ ਮਹੀਨੇ ਦਾ ਪਹਿਲਾ ਸੁਪਰਮੂਨ

ਅਗਸਤ 2023 ਦਾ ਪਹਿਲਾ ਸੁਪਰਮੂਨ ਅੱਜ ਰਾਤ (ਮੰਗਲਵਾਰ) ਦਿਖਾਈ ਦੇਵੇਗਾ। ਭਾਰਤ ਵਿੱਚ, ਸੁਪਰਮੂਨ ਅੱਧੀ ਰਾਤ 12:02 ਤੋਂ ਬਾਅਦ ਸਿਖਰ 'ਤੇ ਆਵੇਗਾ। ਇਸ ਮਹੀਨੇ ਦਾ ਦੂਜਾ ਸੁਪਰਮੂਨ 30 ਅਗਸਤ ਨੂੰ ਨਜ਼ਰ ਆਵੇਗਾ ਅਤੇ ਇਸਦੀ ਦੁਰਲੱਭਤਾ ਕਾਰਨ ਇਸ ਨੂੰ ਬਲੂ ਮੂਨ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ 2037 'ਚ 14 ਸਾਲ ਬਾਅਦ ਅਗਸਤ ਮਹੀਨੇ 'ਚ ਦੋ ਪੂਰੇ ਸੁਪਰਮੂਨ ਦੇਖਣ ਨੂੰ ਮਿਲਣਗੇ।

Aug 1, 2023 04:33 PM

Samsung ਨਿਕਲਿਆ iphone ਤੋਂ ਅੱਗੇ, ਲਿਆ ਰਿਹਾ ਗੈਲੇਕਸੀ ਰਿੰਗ, ਜਾਣੋਂ ਕੀ ਹੈ ਖ਼ਾਸ

Samsung ਕਥਿਤ ਤੌਰ 'ਤੇ 2024 ਵਿੱਚ 'ਗਲੈਕਸੀ ਰਿੰਗ' ਨਾਮ ਦੀ ਆਪਣੀ ਸਮਾਰਟ ਰਿੰਗ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਸੰਭਾਵੀ ਵੱਡੇ ਉਤਪਾਦਨ ਤੋਂ ਪਹਿਲਾਂ ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਕੰਪੋਨੈਂਟ ਨਿਰਮਾਤਾਵਾਂ ਨਾਲ ਸਹਿਯੋਗ ਕਰ ਰਹੀ ਹੈ, ਜਿਸ ਬਾਰੇ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਫੈਸਲਾ ਕੀਤਾ ਜਾ ਸਕਦਾ ਹੈ। ਸਮਾਰਟ ਰਿੰਗ ਵਿੱਚ ਬਿਲਟ-ਇਨ ਸੈਂਸਰ ਹਨ ਜੋ ਵਿਸਤ੍ਰਿਤ ਸਰੀਰ ਅਤੇ ਸਿਹਤ ਡੇਟਾ ਨੂੰ ਇਕੱਤਰ ਕਰਦੇ ਹਨ, ਜਿਸਨੂੰ ਕਨੈਕਟ ਕੀਤੇ ਸਮਾਰਟਫੋਨ 'ਤੇ ਐਕਸੈਸ ਕੀਤਾ ਜਾ ਸਕਦਾ ਹੈ। ਸ਼ੁੱਧਤਾ ਵਿੱਚ ਸੁਧਾਰ ਕਰਨ ਲਈ, ਰਿੰਗ ਨੂੰ ਉਪਭੋਗਤਾ ਦੀ ਉਂਗਲੀ ਦੇ ਆਕਾਰ ਵਿੱਚ ਫਿੱਟ ਕਰਨ ਲਈ ਐਡਜਸਟ ਕੀਤਾ ਜਾ ਸਕਦਾ ਹੈ, ਜੋ ਕਿ ਢਿੱਲੀ ਫਿਟਿੰਗਾਂ ਦੇ ਕਾਰਨ ਸੰਭਾਵੀ ਡਾਟਾ ਗਲਤੀਆਂ ਨੂੰ ਘਟਾਉਂਦਾ ਹੈ। ਪੂਰੀ ਖਬਰ ਇੱਥੇ ਪੜ੍ਹੋ 

Aug 1, 2023 04:31 PM

ਮਣੀਪੁਰ ਵਿੱਚ ਵਾਪਰੀ ਘਟਨਾ ਦੇ ਵਿਰੋਧ ਵਿੱਚ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਡੀ.ਸੀ ਨੂੰ ਦਿੱਤਾ ਮੰਗ ਪੱਤਰ

ਮਣੀਪੁਰ ਵਿੱਚ ਮਹਿਲਾਵਾਂ ਨਾਲ ਵਾਪਰੀ ਸ਼ਰਮਨਾਕ ਘਟਨਾਂ ਦਾ ਵਿਰੋਧ ਕਰਦੇ ਹੋਏ ਅੱਜ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਨੇ ਗੁਰਦਾਸਪੁਰ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਮੰਗ ਕੀਤੀ ਮਣੀਪੁਰ ਸਰਕਾਰ ਨੂੰ ਜਲਦ ਤੋਂ ਜਲਦ ਬਰਖਾਸਤ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਅੱਜ ਦਾ ਮੰਗ ਪੱਤਰ ਡੀ.ਸੀ ਗੁਰਦਾਸਪੁਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਗਿਆ, ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮਣੀਪੁਰ ਵਿੱਚ ਹਿੰਸਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਪਰ ਕੇਂਦਰ ਸਰਕਾਰ ਵਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ,ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਘਟਨਾ ਦੇ ਸਾਰੇ ਅਰੋਪੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਜਿਨ੍ਹਾਂ ਮਹਿਲਾਵਾਂ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ।

Aug 1, 2023 03:35 PM

ਅਧਿਆਪਕ ਯੂਨੀਅਨ ਵਲੋਂ PSEB ਵਿਖੇ ਡੀਪੀਆਈ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ

ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਵਲੋਂ ਮੋਹਾਲੀ ਵਿਖੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ DPI ਡਿਪਾਰਟਮੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾ ਕਰਨ ਆਏ ਹੋਏ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦਾ ਅੱਜ ਦਾ ਇਹ ਧਾਰਨਾ ਸਿੱਖਿਆ ਨੀਤੀ ਅਤੇ ਡਿਪਾਰਟਮੈਂਟ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਵਿਰੁੱਧ ਲਾਇਆ ਗਿਆ ਹੈ।

ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ DPI ਡਿਪਾਰਟਮੈਂਟ ਦੇ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ, ਇਹ ਅਧਿਆਪਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਸਰਕਾਰਾਂ ਉੱਚ ਸਿੱਖਿਆ ਪ੍ਰਣਾਲੀ ਨੂੰ ਨਿੱਜੀ ਹੱਥਾਂ 'ਚ ਦੇਣਾ ਚਾਹੁੰਦੀਆਂ ਹਨ। ਇਸ ਕਰਕੇ ਉਹ ਕੇਂਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਦੀ ਰੂਪ ਰੇਖਾ ਉਲੀਕ ਕੇ ਸਰਕਾਰ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਦੇ ਲਈ ਮਜਬੂਰ ਕਰਨਗੇ।

Aug 1, 2023 02:56 PM

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨੂੰਹ 'ਚ ਪੈਦਾ ਹੋਈ ਸਥਿਤੀ 'ਤੇ ਕੀਤੀ ਬੈਠਕ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਨੂੰਹ ਵਿੱਚ ਜੋ ਵੀ ਘਟਨਾ ਵਾਪਰੀ ਉਹ ਮੰਦਭਾਗੀ ਹੈ, ਘਟਨਾ ਦਾ ਪਤਾ ਲੱਗਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨ ਨੂੰ ਤੁਰੰਤ ਭੇਜਿਆ ਗਿਆ। ਹਰ ਸਾਲ ਨਿਕਲਣ ਵਾਲੀ ਸਮਾਜਿਕ ਯਾਤਰਾ ਜਿਸ 'ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। 

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਐਫਆਈਆਰ ਦਰਜ ਕੀਤੀਆਂ ਗਈਆਂ ਹਨ, 70 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਦੇ ਕਾਰਨ 5 ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ। ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰਹ ਤੋਂ ਬਾਹਰ ਦੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕਿਸੇ ਵੀ ਗੁੰਡਾਗਰਦੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਨਾਗਰਿਕਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। 

Aug 1, 2023 02:54 PM

ਗੁਰੂਗ੍ਰਾਮ ਵਿੱਚ ਸਿਹਤ ਵਿਭਾਗ ਦੀਆਂ ਛੁੱਟੀਆਂ ਹੋਈਆਂ ਰੱਦ

ਨੂੰਹ 'ਚ ਬ੍ਰਜਮੰਡਲ ਯਾਤਰਾ 'ਤੇ ਪਥਰਾਅ ਤੋਂ ਬਾਅਦ ਕਈ ਇਲਾਕਿਆਂ 'ਚ ਸ਼ੁਰੂ ਹੋਈ ਹਿੰਸਾ ਦੇ ਮੱਦੇਨਜ਼ਰ ਗੁਰੂਗ੍ਰਾਮ ਦੇ ਸਿਹਤ ਵਿਭਾਗ ਨੇ ਆਪਣੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਡਾਕਟਰਾਂ ਅਤੇ ਸਟਾਫ ਨੂੰ ਕੰਮ 'ਤੇ ਵਾਪਸ ਜਾਣ ਅਤੇ 24 ਘੰਟੇ ਐਮਰਜੈਂਸੀ ਸੇਵਾ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।


Aug 1, 2023 02:51 PM

ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਅਦਾਲਤ ’ਚ ਕੀਤਾ ਪੇਸ਼

ਭਾਰੀ ਸੁਰੱਖਿਆ ਪ੍ਰਬੰਧਾਂ ਵਿੱਚ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਬਠਿੰਡਾ ਦੇ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

Aug 1, 2023 01:33 PM

ਭਾਰਤ ਲਿਆਂਦਾ ਗਿਆ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦਾ ਮੁੱਖ ਮੁਲਜ਼ਮ, ਦਿੱਲੀ ਪੁਲਿਸ ਸਪੈਸ਼ਲ ਸੈੱਲ ਦੇ ਸੀਪੀ HGS ਧਾਲੀਵਾਲ ਵੱਲੋਂ ਪ੍ਰੈੱਸ ਕਾਨਫਰੰਸ LIVE



Aug 1, 2023 12:10 PM

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਂਦਾ

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਭਤੀਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਹੈ। ਸਚਿਨ ਨੂੰ ਅਜ਼ਰਬਾਈਜਾਨ ਤੋਂ ਲਿਆਉਣ ਲਈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਅਜ਼ਰਬਾਈਜਾਨ ਪਹੁੰਚੀ ਸੀ। ਦੱਸ ਦੇਈਏ ਕਿ ਸਚਿਨ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਫਰਜ਼ੀ ਪਾਸਪੋਰਟ ਬਣਾ ਕੇ ਦਿੱਲੀ ਤੋਂ ਫਰਾਰ ਹੋ ਗਿਆ ਸੀ। ਹੁਣ ਸਚਿਨ ਦੇ ਭਾਰਤ ਆਉਣ 'ਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


Aug 1, 2023 11:43 AM

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਕਲਕੱਤਾ ਦੇ ਦੌਰੇ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ। 

Aug 1, 2023 10:55 AM

ਐਨ.ਆਈ.ਏ. ਵਲੋਂ ਪਟਿਆਲਾ 'ਚ ਵੀ ਛਾਪੇਮਾਰੀ

NIA ਵੱਲੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ ਤੇ ਗੋਦਾਮਾਂ 'ਤੇ ਵੀ ਛਾਪੇਮਾਰੀ ਕੀਤੀ ਗਈ ।


Aug 1, 2023 10:38 AM

ਅਗਸਤ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, LPG ਸਿਲੰਡਰ 100 ਰੁਪਏ ਹੋਇਆ ਸਸਤਾ

ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਨੂੰ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। LPG ਸਿਲੰਡਰ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ। ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਕਾਰਨ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ LPG ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਵਾਧੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ।



Aug 1, 2023 09:37 AM

ਪੰਜਾਬ 'ਚ ਤੜਕੇ-ਤੜਕੇ ਮੁੜ NIA ਦੀ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅੱਜ ਤੜਕੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਛਾਪਾ ਮਾਰਿਆ। ਮੋਹਾਲੀ ਦੇ 3B2 ਵਿੱਚ ਪਰਮਜੀਤ ਸਿੰਘ ਪੰਮਾ ਦੇ ਘਰ ਸਵੇਰੇ ਐਨਆਈਏ ਨੇ ਲੋਕਲ ਪੁਲਸ ਦੀ ਨਾਲ ਰੇਡ ਕੀਤੀ। ਇਸ ਤੋ ਇਲਾਵਾ ਗੁਰਾਇਆ ਦੇ ਪਿੰਡ ਡੱਲੇਵਾਲ 'ਚ ਵੀ ਐਨਆਈਏ ਨੇ ਰੇਡ ਕੀਤੀ।


Aug 1, 2023 09:26 AM

ਰਾਹੁਲ ਗਾਂਧੀ ਸਵੇਰੇ 4 ਵਜੇ ਆਜ਼ਾਦਪੁਰ ਮੰਡੀ ਪਹੁੰਚੇ, ਸਬਜ਼ੀਆਂ ਦੇ ਰੇਟ 'ਤੇ ਲੋਕਾਂ ਨਾਲ ਕੀਤੀ ਗੱਲਬਾਤ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਸਵੇਰੇ 4 ਵਜੇ ਦਿੱਲੀ ਦੀ ਆਜ਼ਾਦਪੁਰ ਮੰਡੀ ਪਹੁੰਚੇ। ਇੱਥੇ ਉਹ ਸਬਜ਼ੀ ਵਿਕਰੇਤਾਵਾਂ-ਵਪਾਰੀਆਂ ਅਤੇ ਹੋਰ ਲੋਕਾਂ ਨੂੰ ਮਿਲੇ। ਸਬਜ਼ੀਆਂ ਦੇ ਭਾਅ 'ਤੇ ਲੋਕਾਂ ਨਾਲ ਗੱਲਬਾਤ ਕੀਤੀ।


Punjab Breaking News Live: ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸ਼ਾਹਪੁਰ ਨੇੜੇ ਗਾਰਡਰ ਲਾਂਚ ਕਰਨ ਵਾਲੀ ਮਸ਼ੀਨ ਦੇ ਡਿੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਲੋਕ ਜ਼ਖਮੀ ਹੋਏ ਹਨ। ਸ਼ਾਹਪੁਰ ਪੁਲਿਸ ਦਾ ਕਹਿਣਾ ਹੈ ਕਿ ਸਮ੍ਰਿਧੀ ਐਕਸਪ੍ਰੈਸ ਹਾਈਵੇਅ ਦੇ ਤੀਜੇ ਪੜਾਅ ਦਾ ਨਿਰਮਾਣ ਚੱਲ ਰਿਹਾ ਹੈ। ਪੁਲ ਨੂੰ ਤਿਆਰ ਕਰਨ ਲਈ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਦੌਰਾਨ ਗਰਡਰ ਮਸ਼ੀਨ 100 ਫੁੱਟ ਦੀ ਉਚਾਈ ਤੋਂ ਡਿੱਗ ਗਈ।



- PTC NEWS

Top News view more...

Latest News view more...

PTC NETWORK