Thu, Apr 25, 2024
Whatsapp

1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨ

Written by  Shanker Badra -- December 20th 2017 08:24 AM -- Updated: December 20th 2017 08:54 AM
1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨ

1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨ

1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਉਦਯੋਗਿਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਉਦਯੋਗਪਤੀਆਂ ਨਾਲ ਬਿਜਲੀ ਦਰਾਂ ਸਬੰਧੀ ਇਕ ਮੀਟਿੰਗ ਦੌਰਾਨ ਉਦਯੋਗਪਤੀਆਂ ਦੀਆਂ ਪ੍ਰਮੁੱਖ ਮੰਗਾਂ ਮੰਨ ਲਈਆਂ।1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਦੀਆਂ ਪ੍ਰਮੁੱਖ ਤਿੰਨ ਮੰਗਾਂ ਮੰਨ ਲਈਆਂ ਹਨ।ਇਨ੍ਹਾਂ ਵਿਚ ਪਿਛਲੇ ਸਮੇਂ ਤੋਂ ਬਿਜਲੀ ਦਰ ਦੇ ਵਾਧੇ ਦੀ ਪੂਰਤੀ ਦਾ ਮੁੱਦਾ,ਦੋ ਪੱਖੀ ਦਰਾਂ ਅਤੇ ਚੋਣ ਵਾਅਦੇ ਅਨੁਸਾਰ 5 ਰੁਪਏ ਪ੍ਰਤੀ ਯੂਨਿਟ ਲਾਗੂ ਕਰਨ ਬਾਰੇ ਵਿਚਾਰਾਂ ਹੋਈਆਂ।1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨਬੁਲਾਰੇ ਨੇ ਦੱਸਿਆ ਗਿਆ ਕਿ ਪਿਛਲੇ ਸਮੇਂ ਤੋਂ ਬਿਜਲੀ ਦਰ ਦੇ ਵਾਧੇ ਦੀ ਪੂਰਤੀ ਲਈ ਅਪ੍ਰੈਲ ਤੋਂ ਅਕਤੂਬਰ ਤੱਕ ਦਾ ਵਿੱਤੀ ਬੋਝ 600 ਕਰੋੜ ਰੁਪਏ ਬਣਦਾ ਹੈ ਜਿਸ ਵਿਚੋਂ 300 ਕਰੋੜ ਰੁਪਏ ਸਰਕਾਰ ਵੱਲੋਂ ਝੱਲੇ ਜਾਣਗੇ ਅਤੇ ਬਾਕੀ ਉਦਯੋਗਪਤੀਆਂ ਦੇਣਗੇ।ਉਨ੍ਹਾਂ ਦੱਸਿਆ ਕਿ ਦੋ ਪੱਖੀ ਦਰਾਂ ਦਾ ਫੈਸਲਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ 1 ਜਨਵਰੀ, 2018 ਤੋਂ ਲਾਗੂ ਕੀਤਾ ਗਿਆ ਹੈ।1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨਇਸ ਅਨੁਸਾਰ ਵੱਧ ਤੋਂ ਵੱਧ ਓਵਰਆਲ ਰੇਟ ਵੱਡੇ ਉਦਯੋਗਾਂ ਅਤੇ ਦਰਮਿਆਨੇ ਉਦਯੋਗਾਂ ਲਈ 1 ਜਨਵਰੀ, 2018 ਤੋਂ 31 ਮਾਰਚ, 2018 ਤੱਕ ਲਈ ਫਿਕਸ ਕੀਤਾ ਜਾਵੇਗਾ ਜੋ ਕਿ ਦਰਮਿਆਨੇ ਉਦਯੋਗਾਂ ਲਈ 6.57 ਰੁਪਏ ਪ੍ਰਤੀ ਯੂਨਿਟ ਅਤੇ ਵੱਡੇ ਉਦਯੋਗਾਂ ਲਈ 6.89 ਰੁਪਏ ਪ੍ਰਤੀ ਯੂਨਿਟ ਸਾਲ 2017-18 ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸਨ ਵੱਲੋਂ ਤੈਅ ਕੀਤਾ ਗਿਆ ਹੈ।1 ਜਨਵਰੀ ਤੋਂ ਸਨਅਤਕਾਰਾਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ,ਅੱਜ ਹੋਵੇਗਾ ਜਨਤਕ ਐਲਾਨਦੂਜੇ ਪਾਸੇ ਚੋਣ ਵਾਅਦੇ ਅਨੁਸਾਰ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਬਾਰੇ ਬੁਲਾਰੇ ਨੇ ਦੱਸਿਆ ਕਿ ਸਨਅਤਾਂ ਲਈ ਬਿਜਲੀ 5 ਰੁਪਏ ਪ੍ਰਤੀ ਕੇ. ਵੀ. ਏ. ਐਚ (ਕਿਲੋਵਾਟ ਪ੍ਰਤੀ ਘੰਟਾ ਐਪੀਅਰ) ਹੋਵੇਗੀ।ਜਿਸ ਵਿਚ ਪਰਿਵਰਤਨਯੋਗ ਕੀਮਤ ਦੇ ਸੰਦਰਭ ਵਿਚ ਪੱਕੀ ਲਾਗਤ ਵਿਚ ਕੋਈ ਬਦਲਾਅ ਨਹੀਂ ਹੋਵੇਗਾ।ਇਸ ਨਾਲ 1100 ਤੋਂ 1150 ਕਰੋੜ ਰੁਪਏ ਪ੍ਰਤੀ ਸਾਲ ਅਸਰ ਪਵੇਗਾ।ਇਹ ਦਰ 1 ਜਨਵਰੀ, 2018 ਤੋਂ ਲਾਗੂ ਹੋਵੇਗੀ। ਇਹ ਦਰ ਵੱਡੇ ਅਤੇ ਦਰਮਿਆਨੇ ਉਦਯੋਗਾਂ 'ਤੇ ਲਾਗੂ ਹੋਵੇਗੀ।ਇਸ ਸਬੰਧੀ ਕੈਬਨਿਟ ਦੀ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਫੈਸਲਾ ਕੀਤਾ ਜਾਵੇਗਾ। -PTCNews


Top News view more...

Latest News view more...